ਪੰਨਾ:ਕੁਰਾਨ ਮਜੀਦ (1932).pdf/682

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੬੮੨

ਪਰਾ ੨੯

ਸੂਰਤ ਮੁਢਮਿਲ ੭੩

( ਆਪਣਾ) ਕਰਨ ਕਾਰਨ ਸਮਝੋ॥੯॥ ਅਰ ( ਕਾਫਰ) ਜੈਸੀਆਂ ੨ ਬਾਤਾਂ (ਤੁਹਾਡੀ ਨਿਸਬਤ) ਕਹਿੰਦੇ ਹਨ ਉਨ੍ਹਾਂ ਉਪਰ ਸਬਰ ਕਰੋ ਅਰ ਭਲੀ ਤਰਹਾਂ ਉਨ੍ਹਾਂ ਨਾਲੋਂ ਅਲਗ ਥਲਗ ਰਹੋ। ੧੦॥ ਅਰ ( ਏਹ ਜੋ ਝੂਠਿਆਰਨ ਵਾਲੇ ਖ਼ੁਸ਼ਹਾਲ ਲੋਗ ਹਨ ਸਾਨੂੰ ਅਰ ਏਨਹਾਂ ਨੂੰ ( ਆਪੋ ਆਪਣੇ ਹਾਲ ਉਪਰ) ਰਹਿਣ ਦਿਓ ( ਅਸੀਂ ਏਹਨਾਂ ਨਾਲ ਭੁਗਤ ਲਵਾਂ ਗੇ) ਅਰ ਏਹਨਾਂ ਨੂੰ ਥੋਹੜੀ ਸੀ ਮੋਹਲਤ ਦਿਓ॥੧॥ ਨਿਰਸੰਦੇਹ ਸਾਡੇ ਏਥੇ (ਏਨ੍ਹਾਂ ਦੇ ਜਕੜਨ ਵਾਸਤੇ) ਬੇੜੀਆਂ ਅਰ ( ਏਨ੍ਹਾਂ ਦੇ ਝੋਕ ਦੇਣ ਵਾਸਤੇ) ਨਰਕ॥ ੧੨॥ ਅਰ ( ਏਹਨਾਂ ਦੇ ਖਾਣ ਨੂੰ ਐਸਾ) ਖਾਣਾ ਜੋ ਸੰਘੋਂ ਨਾਲੰਘੇ ਅਰ ( ਬਹੁ ਪਰਕਾਰ ਦੇ) ਭਿਆਨਕ ਕਸ਼ਟ ( ਮੌਜੂਦ) ਹਨ। ੧੩॥ ( ਅਰ ਏਹ ਅਜ਼ਾਬ ਉਨਹਾਂ ਨੂੰ ਉਸ ਦਿਨ ਹੋਣ ਗੇ) ਜਦੋਂ ਕਿ ਧਰਤੀ ਔਰ ਪਰਬਤ ਹਿਲਣ ਲਗਣ ਗੇ ਅਰ ਪ੍ਰਬਤ ( ਇਕ ਦੂਸਰੇ ਨਾਲ ਟਕਰਾ ਕਰ ਰੇਤ ਦੇ) ਭਰ ਭਰੇ ਟਿਬੇ ਹੋ ਜਾਣਗੇ ॥੧੪॥ ( ਲੋਗੋ) ਜਿਸ ਤਰਹਾਂ ਅਸਾਂ ਨੇ ਫਰਊਨ ਦੀ ਤਰਫ ( ਮੂਸਾ ) ਪੈ ੰਬਰ ( ਬਨਾ ਕਰ) ਭੇਜਿਆ ਸੀ ਤੁਹਾਡੀ ਤਰਫ ਭੀ ( ਮੁਹੰਮਦ ਨੂੰ) ਰਸੂਲ ( ਬਨਾ ਕਰ) ਭੇਜਿਆ ਹੈ ਜੋ ( ਕਿਆਮਤ ਦੇ ਦਿਨ) ਤੁਹਾਡੇ ਮੁਕਾਬਲੇ ਵਿਚ ਗਵਾਹੀ ਦੇਣਗੇ॥੧੫॥ ਸੋ ਫਰਊਨ ਨੇ (ਉਸ) ਪੈਯੰਬਰ ਦੀ ਆਗਿਆ ਭੰਗ ਕੀਤੀ ਤਾਂ ਅਸਾਂ ਨੇ ਉਸ ਨੂੰ ਬੜੇ ਵਬਾਲ ਵਿਚ ਧਰ ਦਬਾਇਆ॥ ੧੬॥ ਬਸ ਯਦੀ ਤੁਸੀਂ ( ਭੀ) ਨਹੀਂ ਮੰਨੋਗੇ ਤਾਂ ਉਸ ਦਿਨ ( ਦੀਆਂ ਮੁਸੀਬਤਾਂ) ਥੀਂ ਕਿਸ ਰੀਤੀ ਨਾਲ ਬਚ ਸਕੋਗੇ ਜੋ ( ਸਖਤੀ ਦੇ ਮਾਰਿਆਂ) ਬਚਿਆਂ ਨੂੰ ( ਸਮੇਂ ਥੀਂ ਪਹਿਲੇ) ਬਿਧ ਕਰ ਦੇਵੇ॥੧੭॥ ( ਅਰ) ਉਸ ਦਿਨ ਅਸਮਾਨ ਪਾਟ ਜਾਵੇਗਾ ( ਇਹ) ਖੁਦਾ ਦੀ ਪਰਤਿ ਨੂੰ ( ਸੀ ਦੇਖ ਜੋ) ਹੋ ਕੇ ਹੀ ਰਹੇਗੀ॥੧੮॥ ਏਹ ਸਿਖਿਆ ( ਦੀਆਂ ਬਾਤਾਂ) ਹਨ ਤਾਂ ਜੋ ਚਾਹੇ ਆਪਣੇ ਪਰਵਰਦਿਗਾਰ ਤਕ ( ਪਹੁੰਚਣੇ ਦਾ) ਰਸਤਾ ਅਖਤਿਆਰ ਕਰੇ॥੧੯॥ ਰਕੂਹ ੧॥

( ਹੇ ਪੈਯੰਬਰ) ਤੁਹਾਡਾ ਪਰਵਰਦਿਗਾਰ ਜਾਣਦਾ ਹੈ ਕਿ ਤੁਸੀਂ ਅਰ ਕੁਝ ਲੋਗ ਜੋ ਤੁਹਾਡੇ ਸਾਥ ਹਨ ( ਕਦੇ) ਦੋ ਤਿਹਾਈ ਰਾਤ੍ਰੀ ਦੇ ਸਮੀਪ ਅਰ ( ਕਦੇ) ਅਧੀ ਰਾਤੀ ਅਰ ( ਕਦੇ) ਤਿਹਾਈ ਰਾਤੀ ( ਨਮਾਜ਼ ਵਿਚ) ਖੜੇ ਰਹਿੰਦੇ ਹੋ ਅਰ ਦਿਨ ਰਾਤ੍ਰੀ ਦਾ ( ਠੀਕ) ਅੰਦਾਜ਼ਾ ਅਲਾ ਹੀ ਕਰ ਸਕਦਾ ਹੈ ਉਸ ਨੂੰ ਮਾਲੂਮ ਹੈ ਕਿ ਤੁਸੀਂ ਉਸਨੂੰ ਪੂਰਾ ਨਹੀਂ ਕਰ ਸਕਦੇ ( ਅਰਥਾਤ ਨਬਾਹ ਨਹੀਂ ਸਕਦੇ) ਤਾਂ ਉਸ ਨੇ ਤੁਹਾਡੇ ਹਾਲ ਉਪਰ ਦਯਾ ਕੀਤੀ ( ਅਰ ਵਕਤ ਦੀ ਕੈਦ ਉਠਾ ਦਿਤੀ) ਤਾਂ ( ਹੁਣ ਤਹਜਦ ਵਿਚ)