ਪਾਰਾ ੨੬
ਸੂਰਤ ਨੂਹ ੭੧
੬੭੭
ਉਪਰੋਂ) ਆਪਣੇ ਕਪੜੇ ਵਲੇਟ ਲੀਤੇ ( ਕਿ ਕਿਤੇ ਮੇਰੀ ਸੂਰਤ ਏਨ੍ਹਾਂ ਨੂੰ ਦਿਖਾਈ ਨਾ ਦੇਵੇ) ਅਰ ਹਠ ਧਰਮੀ ਦੀ ਤਾਂਘ ਵਿਚ ਆ ਕਰ ਆਕੜ ਬੈਠੇ॥ ੭॥ ਫੇਰ ਮੈਂ ਇਨ੍ਹਾਂ ਨੂੰ ਪੁਕਾਰ ਕੇ ਬੁਲਾਇਆ॥੮॥ ਅਰ ਏਹਨਾਂ ਨੂੰ ਪਰਗਟ ਭੀ ਸਮਝਾਇਆ ਅਰ ਏਨਹਾਂ ਨੂੰ ਗੁਪਤ ਭੀ ਸਮਝਾਇਆ॥ ੯॥ ( ਅਰ ਬਾਰੰਬਾਰ ਏਨ੍ਹਾਂ ਨੂੰ) ਕਹਿਆ ਕਿ ਆਪਣੇ ਪਰਵਰਦਿਗਾਰ ਪਾਸੋਂ ਆਪਣੇ ਗੁਨਾਹਾਂ ਦੀ ਮਾਫੀ ਮੰਗੋ ਕਿ ਉਹ ਬੜਾ ਬਖਸ਼ਣੇ ਵਾਲਾ ਹੈ ( ਤੁਹਾਡਾ ਕਸੂਰ ਭੀ ਮਾਫ ਕਰੇਗਾ)॥ ੧੦॥ ( ਅਰ) ਤੁਹਾਡੇ ਉਪਰ ( ਆਸਮਾਨ ਥੀਂ) ਮੋਲੇਧਾਰ ਬਰਖਾ ਬਰਸਾਏ ਗਾ॥ ੧੧॥ ਅਰਧਨ ਮਾਲ ਤਥਾ ਔਲਾਦ ਨਾਲ ਤੁਹਾਡੀ ਮਦਦ ਕਰੇਗਾ ਅਰ ਤੁਹਾਡੇ ਵਾਸਤੇ ਬਾਗ ਉਗਾਏਗਾ ਅਰ ਤੁਹਾਡੇ ਵਾਸਤੇ ਨਹਿਰਾਂ ( ਜਾਰੀ) ਕਰੇਗਾ ( ਸੋ ਅਲਗ)॥ ੧੨॥ ਤੁਹਾਨੂੰ ਕੀ (ਬਲਾ ਮਾਰ ਗਈ) ਹੈ ਕਿ ਤੁਸਾਂ ਨੇ ( ਸਮੁਚਾ) ਖੁਦਾ ਦਾ ਮਾਨ ( ਦਿਲੋਂ) ਉਠਾ ਦਿਤਾ।੧੩। ਹਾਲਾਂ ਕਿ ਉਸ ਨੇ ਤੁਹਾਨੂੰ ਤਰਹਾਂ ੨ ਦਿਆਂ ਪੈਦਾ ਕੀਤਾ ਹੈ ( ਕੋਈ ਕੈਸਾ ਕੋਈ ਕੈਸਾ) ॥੧੪॥ ਕੀ ਤੁਸਾਂ ਨੇ ਨਹੀਂ ਦੇਖਿਆ ਕਿ ਖ਼ੁਦਾ ਨੇ ਕੈਸੇ ਤਹਿ ਤੇ ਤਹਿ ਸਤ ਆਸਮਾਨ ਬਨਾਏ ਹਨ॥੧੫॥ ਅਰ ਉਨਹਾਂ ਵਿਚ ਚੰਦ ਨੂੰ ( ਭੀ) ਬਨਾਇਆ ਹੈ ( ਕਿ ਉਹ ਇਕ) ਨੂਰ ( ਹੈ) ਅਰ ਸੂਰਜ ਨੂੰ ਬਨਾਇਆ ਹੈ (ਕਿ ਉਹ ਇਕ ਪਰਕਾਰ ਦੀ ਸਪ੍ਰਕਾਸ਼) ਮਸ਼ਾਲ ( ਜੋਤ ਹੈ) ੧੬॥ ਅਰ ਅੱਲਾ ਨੇ ਹੀ ਤੁਹਾਨੂੰ ( ਇਕ ਰੀਤੀ ਨਾਲ) ਧਰਤੀ ਥੀਂ ਉਗਾਇਆ॥੧੭॥ ਫੇਰ ( ਦੁਬਾਰਾ) ਲੌਟਾ ਕੇ ਉਸ ਮਿਟੀ ਵਿਚ ਤੁਹਾਨੂੰ ਮਿਲਾ ਦੇਵੇਗਾ ਅਰ ( ਲੈ ਦੇ ਦਿਨ) ਤੁਹਾਨੂੰ ( ਉਸੇ ਮਿਟੀ ਵਿਚੋਂ ਫੇਰ) ਨਿਕਾਲ ਖੜਿਆਂ ਕਰੇਗਾ॥ ੧੮॥ ਅਰ ਅੱਲਾ ਨੇ ਹੀ ਧਰਤੀ ਨੂੰ ਤੁਹਾਡਾ ਫਰਸ਼ ਬਣਾ ਦਿਤਾ ਹੈ॥੧੯॥ ਕਿ ਓਸ ਦਿਆਂ ਖੁਲਮਖਲਿਆਂ ਰਸਤਿਆਂ ਵਿਚ ਜਿਧਰ ਚਾਹੋ) ਤੁਰੋ ( ਫਿਰੋ)॥ ੨੦॥ ਰੁਕੂਹ ੧॥ ( ਜਦੋਂ ਏਤਨਾ ਸਮਝਾਉਣ ਕਰਕੇ ਭੀ ਲੋਗ ਰਾਹ ਉਤੇ ਨਾ ਆਏ ਤਾਂ ਨੂਹ ਨੇ ( ਸਾਡੇ ਦਰਬਾਰ ਵਿਚ) ਬੇਨਤੀ ਕੀਤੀ ਕਿ ਹੇ ਮੇਰੇ ਪਰਵਰਦਿਗਾਰ ਏਨ੍ਹਾਂ ਲੋਗਾਂ ਨੇ ਮੇਰਾ ਕਹਿਣਾ ਨਾ ਮੰਨਿਆਂ ਅਰ ਉਨ੍ਹਾਂ ( ਭੈੜਿਆਂ ਲੋਗਾਂ) ਦੇ ਕਹਿਣ ਉਤੇ ਚਲੇ ਜਿਨ੍ਹਾਂ ਨੂੰ ਉਹਨਾਂ ਦੇ ਮਾਲ ਅਰ ਉਨ੍ਹਾਂ ਦੀ ਔਲਾਦ ਨੇ (ਲਾਭ) ਦੀ ਥਾਂ ਉਲਟਾ ਹੋਰ ਨੁਕਸਾਨ ਹੀ ਥਾਂ ਪਹੁੰਚਾਇਆ॥੨੧॥ ਅਰ ਉਨ੍ਹਾਂ ਨੇ ( ਮੇਰੇ ਨਾਲ) ਬੜੇ ੨ ਫਰੇਬ ਕੀਤੇ ॥੨੨॥ ਅਰ ( ਇਕ ਦੂਜੇ ਨੂੰ) ਬਹਿਕਾਂਇਆ ਕਿ ਆਪਣਿਆਂ ਮਾਬੂਦਾਂ ਨੂੰ ਕਦਾਪਿ ਨਾ ਛਡਣਾਂ ਅਰ ਨਾ ਵਦ ( ਬੁਤ) ਨੂੰ ਛਡਣਾਂ ਔਰ ਨਾ ਸਵਾ