ਪੰਨਾ:ਕੁਰਾਨ ਮਜੀਦ (1932).pdf/675

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪਾਰਾਂ ੨੯

ਸੁਰਤ ਮੁਆਰਜ ੭੦

੬੭੫

ਨੀਯਤ(ਮੁਕਰ ਹੈ॥੨੫॥ ਅਰ ਜੋ ਜਵਾ(ਬਦਲੇ ਦੇ ਦਿਨ ਦਾ ਨਿਸ਼ਚਾ ਰਖਦ ਹਨ॥੨੬॥ਅਰ ਉਹ ਜੋ ਆਪਣੇ ਪਰਵਰਦਿਗਾਰ ਦੇ ਕਸ਼ਟ ਥੀਂ ਡਰਦੇ ਰਹਿੰਦੇ ਹਨ॥੨੭॥ ਨਿਰਸੰਦੇਹ ਉਨ੍ਹਾਂ ਦੇ ਪਰਵਰਦਿਗਾਰ ਦਾ ਕਸ਼ਟ ਨਿਡਰ ਹੋਣ ਵਾਲੀ ਵਸਤੂ ਨਹੀਂ॥ ੨੮॥ ਅਰ ਉਹ ਆਪਣਿਆਂ ਸਲੀਲ ਅੰਗਾਂ ( ਗੁਪਤ ਇੰਦ੍ਰੀਆਂ) ਨੂੰ ਬਚਾਈ ਰਖਦੇ ਹਨ॥੨੯॥ ਪਰੰਤੂ ਆਪਣੀਆਂ ਇਸਤ੍ਰੀਆਂ ਅਰ ਆਪਣੇ ਹਥ ਦਾ ਧਨ ( ਅਰਥਾਤ ਦਾਸੀਆਂ) ਨਾਲ ਕਿੱ ( ਉਨਹਾਂ ਨਾਲ) ਉਨਹਾਂ ਨੂੰ ਕੋਈ ਦੋਖ ਨਹੀਂ॥੩੦॥ ਹਾਂ ਜੋ ਲੋਗ ਏਹਨਾਂ ਥੀਂ ਇਲਾਵਾ ਇਲਾਵਾ ( ਹੋਰ) ਦੇ ਇਛਾਵਾਨ ( ਦੇ ਹੋਣ ਤਾਂ ( ਸਮਝੋ ਕਿ) ਉਹ ( ਈਸ਼ਵਰੀ) ਸੀਮਾਂ ਨੂੰ ਉਲੰਘਨ ਕਰ ਗਏ ਹਨ ॥ ੩੧॥ ਅਰ ਉਹ ਜੋ ਆਪਣੀ ( ਸਪੁਰਦ ਦੀਆਂ) ਅਮਾਨਤਾਂ ਦਾ ਅਰ ਆਪਣੇ ਪਰਤਿਯਾ ਦਾ ਪਾਸ ਕਰਦੇ॥੩੨॥ ਅਰ ਉਹ ਜੋ ਆਪਣੀਆਂ ਗਵਾਹੀਆਂ ਉਪਰ ਸਾਬਤ ਰਹਿੰਦੇ॥੩੩॥ ਅਰ ਉਹ ਜੋ ਆਪਣੀ ਨਮਾਜ਼ ਦੀ ਖਬਰ ਰਖਦੇ ਹਨ॥੩੪॥ ਏਹ ਲੋਗ ( ਹਨ ਜੋ) ਇਜ਼ਤ ਨਾਲ ( ਸਵਰਗ ਦਿਆਂ) ਬਾਗਾਂ ਵਿਚ ਹੋਣਗੇ। ੩੫॥ ਰਕੂਹ ੧॥

ਤਾਂ ( ਹੇ ਪੈਯੰਬਰ ਏਨ੍ਹਾਂ) ਕਾਫਰਾਂ ਨੂੰ ਕੀ ( ਹੋ ਗਇਆ) ਹੈ ਕਿ ਟੈਲੀਆਂ ਬਣ ਬਣ ਕੇ॥ ੩੬॥ ਸਜੇ ਪਾਸਿਓਂ ਅਰ ਖਬੇ ਪਾਸਿਓਂ ਤੁਹਾਡੇ ਪਾਸੇ ਨੂੰ ਦੌੜੇ ੨ ਚਲੇ ਆ ਰਹੇ ਹਨ। ੩੭॥ ਕੀ ਏਹਨਾਂ ਵਿਚੋਂ ਹਰ ਇਕ ਪੁਰਖ ( ਏਸ ਬਾਰਤਾ ਦਾ) ਅਭਿਲਾਖੀ ਹੈ ਕਿ ਅਨੰਦ ਦੇ ਸਵਰਗ ਵਿਚ ਦਾਖਲ ਕਰ ਲੀਤਾ ਜਾਵੇਗਾ॥੩੮॥ ਸੋ ਇਹ ਤਾਂ ਹੋਣੀ ਨਹੀਂ ਅਸਾਂ ਨੇ ਏਹਨਾਂ ਨੂੰ ਉਸੇ ( ਗੰਦੀ) ਵਸਤੂ ਥੀਂ ਪੈਦਾ ਕੀਤਾ ਹੈ ਜੋ ਏਹਨਾਂ ਨੂੰ ਮਾਲੂਮ ਹੈ॥ ੩੯॥ ਤਾਂ ਸਾਨੂੰ ਚੜ੍ਹਦਿਆਂ ਅਰ ਲਹਿੰਦਿਆਂ ਦੇ ਸਵਾਮੀ ( ਅਰਥਾਤ ਆਪਣੇ ਪਵਿਤ੍ਰ ਸਵਰੂਪ) ਦੀ ਸੌਗੰਧ ਹੈ ਕਿ ਅਸੀਂ ਏਸ ਬਾਤ ਤੋਂ ( ਭੀ) ਸਮਰਥ ਹਾਂ॥ ੪॥ ਕਿ ( ਦੁਨੀਆਂ ਵਿਚ) ਏਸ ਨਾਲੋਂ ਉੱਤਮ ( ਸਰਿਸ਼ਟੀ) ਏਨ੍ਹਾਂ ਦੇ ਬਦਲੇ ਲਿਆ ਬਸਾਈਏ ਅਰ ( ਐਸਾ ਕਰਨਾ ਚਾਹੀਏ ਤਾਂ) ਕੋਈ ਸਾਡੀ ਆਯਾ ਨੂੰ ਉਲੰਘ ਨਹੀਂ ਸਕਦਾ ॥੪੧॥ ਤਾਂ ( ਹੇ ਪੈਯੰਬਰ) ਇਨਹਾਂ ਨੂੰ ਬੇਹੂਦਾ ਬਾਤਾਂ ਕਰਨ ਦਿਓ ਅਰ ਖੇਡਣ ( ਮਲਣ) ਦਿਓ ਇਥੋਂ ਤਕ ਕਿ ( ਅੰਤ ਨੂੰ) ਉਹ ਦਿਨ ਜਿਸ ਦੀ ਇਨ੍ਹਾਂ ਨਾਲ ਪਰਤਿਯਾ ਕੀਤੀ ਜਾਂਦੀ ਹੈ ਇਨ੍ਹਾਂ ਦੇ ਸਨਮੁਖ ਆ ਇਸਥਿਤ ਹੋਵੇ॥੪੨॥( ਅਰਥਾਤ ਉਹ ਦਿਨ) ਜਦੋਂ ਕਿ ਕਬਰਾਂ ਵਿਚੋਂ ਨਿਕਲ ਪੈਣਗੇ ( ਅਰ ਹਸ਼ਰ ਦੇ ਮੈਦਾਨ ਦੀ ਤਰਫ) ਇਸ ਤਰ੍ਹਾਂ ਦੌੜਦੇ ਹੋਣਗੇ ਮਾਨੋਂ ਕਿਸੇ ਨਸ਼ਾਨ ਦੀ ਤਰਫ ਦੌੜੇ ਚਲੇ ਜਾ ਰਹੇ ਹਨ