ਪਾਰਾ ੨੯
ਸੂਰਤ ਕਲਮ ੬੮
੬੬੯
ਇਹ ਸਮਝ ਕਰਕੇ ਕਿ ਬਸ ਹੁਣ ਜਾਂਦੇ ਹੀ ਫਲ ਤੋੜ ਲਵਾਂਗੇ ਬੜੇ ਪ੍ਰਬੰਧ ਦੇ ਨਾਲ ਬਹੁਤ ਸਵੇਰੇ ਜਾ ਪਹੁੰਚੇ॥ ੨੫॥ ਫੇਰ ਜਦੋਂ ਬਾਗ ਨੂੰ ਦੇਖਿਆ ਤਾਂ ( ਐਸਾ ਉਜੜਿਆ ਪਿਆ ਸੀ ਕਿ ਪ੍ਰੀਯਾ ਨਾ ਕਰ ਸਕੇਂ ਅਰ) ਲਗੇ ਕਹਿਣ ਕਿ ਜਾਣੇ ਰੱਬ ਅਸੀਂ ( ਤਾਂ ਰਸਤਾ) ਭੁਲ ਗਏ॥੨੬॥( ਫੇਰ ਸੋਚੇ ਤਾਂ ਬੋਲੇ ਨਹੀਂ ਰਸਤਾ ਨਹੀਂ ਭੁਲ ਗਏ) ਪ੍ਰਤਯਤ ਸਾਡੇ ਭਾਗ ਫੁਟ ਗਏ॥੨੭॥ ਉਨ੍ਹਾਂ ਵਿਚੋਂ ਜੋ ਭਲਾ (ਲੋਕ) ਸੀ ਲਗਾ ਕਹਿਣ ਕੀ ਮੈਂ ਤੁਹਾਨੂੰ ਨਹੀਂ ਕਿਹਾ ਕਰਦਾ ਸਾਂ ਕਿ ਖੁਦਾ ( ਦਾ ਸ਼ੁਕਰ ਅਰ ਉਸ) ਦੀ ਮਹਿਮਾਂ ( ਤਥਾ ਉਪਮਾਂ) ਕਿਉਂ ਨਹੀਂ ਕਰਦੇ?॥੨੮॥ (ਸੋ ਹੁਣ ਉਹ) ਬੋਲ ਉਠੇ ਕਿ ਸਾਡਾ ਪਰਵਰਦਿਗਾਰ ਪਵਿਤ੍ਰ (ਰੂਪ) ਹੈ ਨਿਰਸੰਦੇਹ ਅਸੀਂ ਹੀ ਕਸੂਰਵਾਰ ਥੇ॥ ੨੯॥ ( ਅਰ) ਹੁਣ ਲਗਾ ਇਕ ਦੇ ਮੂੰਹ ਪਰ ਦੂਜਾ ਮੁਲਾਮਤ ਕਰਨ ॥ ੩੦॥ ( ਅੰਤ ਨੂੰ ਸਾਰੇ) ਬੋਲ ਪਏ ਹਾਏ! ਸਾਡੇ ਭਾਗ ਖੋਟੇ ਨਿਰਸੰਦੇਹ ਅਸੀਂ ਹੀ ਸੀਮਾਂ ਉਲੰਘਣ ਕਰ ਗਏ ਸੀ॥੩੧॥ ਅਚਰਜ ਨਹੀਂ ਸਾਡਾ ਪਰਵਰਦਿਗਾਰ ਏਸ ( ਬਾਗ) ਦੇ ਬਦਲੇ ਵਿਚ ਸਾਨੂੰ ਏਸ ਨਾਲੋਂ ਉੱਤਮ ( ਬਾਗ) ਪਰਦਾਨ ਕਰੇ ( ਹੁਣ) ਅਸੀਂ ਆਪਣੇ ਪਰਵਰਦਿਗਾਰ ਦੀ ਤਰਫ ਧਿਆਨ ਧਰਿਆ॥ ੩੨॥ ( ਹੇ ਪੈ ੰਬਰ ਜੋ ਨਾਸ਼ਕਰੀ ਕਰਦੇ ਹਨ ਉਨ੍ਹਾਂ ਉਪਰ ਸੰਸਾਰ ਵਿਚ) ਐਸਾ ਹੀ ਦੁਖ ( ਪ੍ਰਾਪਤ ਹੋਇਆ ਕਰਦਾ) ਹੈ ਅਰ ਲੈ ਦਾ ਕਸ਼ਟ ਤਾਂ ( ਏਸ ਨਾਲੋਂ) ਕਈ ਗੁਣਾਂ ਵਧਕੇ ਹੈ ਹਾਇ ਰੱਬਾ! ( ਏਸ ਸਮੇਂ ਦੇ ਕਾਫਰ) ਸਮਝਦੇ ਹੁੰਦੇ॥ ੩੩॥ ਰੁਕੂਹ ੧॥
ਨਿਰਸੰਦੇਹ ਪਰਹੇਜ਼ਗਾਰਾਂ ਵਾਸਤੇ ਉਨ੍ਹਾਂ ਦੇ ਪਰਵਰਦਿਗਾਰ ਦੇ ਪਾਸ ਏਥੇ ( ਸਵਰਗ ਦੇ ਸਵਾਦ ਅਰ) ਸਵਾਦੁ ਬਾਗ ਹਨ॥੩੪॥ ਕੀ ਅਸੀਂ ( ਆਪਣਿਆਂ) ਫਰਮਾਂ ਬਰਦਾਰਾਂ ਬੰਦਿਆਂ ਨੂੰ ਗੁਨਹਾਂਗਾਰਾਂ ਦੇ ਦੇ ਬਰਾਬਰ ਕਰ ਦੇਵਾਂਗੇ?॥੩੫॥ਤੁਸਾਂ ਲੋਕਾਂ ਨੂੰ ਕੀ ( ਹੋ ਗਇਆ ਹੈ) ਕੈਸੇ ( ਬੇ ਤੁਕੇ) ਹੁਕਮ ਲਗਾ ਦੇਂਦੇ ਹੋ॥੩੬॥ ਕੀ ਤੁਹਾਡੇ ਪਾਸ ਕੋਈ ( ਆਸਮਾਨੀ) ਕਿਤਾਬ ਹੈ ਅਰ ਉਸ ਵਿਚੋਂ ਪੜਦੇ ਹੋ॥੩੭॥ ਕਿ ਜੋ ਤੁਸੀਂ ਪਸੰਦ ਕਰੋਗੇ ਆਖਰਤ ਵਿਚ ਓਹਾ ਤੁਹਾਨੂੰ ਮਿਲੇਗਾ॥੩੮॥ ਅਥਵਾ ਤੁਸਾਂ ਸਾਡੇ ਨਾਲ ਕਸਮਾਂ ਖਾ ਛਡੀਆਂ ਹਨ ਜੋ ਕਿਆਮਤ ਦੇ ਦਿਨ ਤਕ ਤੁਰੀਆਂ ਜਾਣਗੀਆਂ ਕਿ ਤੁਸੀਂ ਜਿਸ ਚੀਜ ਦੀ ਵਿਡੀ (ਫਰਮਾਇਸ਼) ਪਾਓਗੇ ਓਹਾ ਤੁਹਾਡੇ ਵਾਸਤੇ ( ਆਖਰਤ ਵਿਚ ਮੌਜੂਦ ਕਰ ਦਿਤੀ ਜਾਵੇ ਗੀ॥੩੯॥ ( ਹੇ ਪੈ ੰਬਰ) ਏਹਨਾਂ ਲੋਕਾਂ ਪਾਸੋਂ ਪੁਛੋਂ ਕਿ ਏਹਨਾਂ ਵਿਚੋਂ ਕੌਣ ਏਸ ਦਾ ਜ਼ਿੰਮਾ ਲੈਂਦਾ ਹੈ। ੪੦॥ ਅਥਵਾ ਏਹਨਾਂ ਨੇ ( ਖ਼ੁਦਾ ਦੇ) ਸ਼ਰੀਕ ਠਹਿਰਾ ਰਖੇ ਹਨ ( ਅਰ ਉਹ ਜਿੰਮੇਦਾਰ ਬਣਦੇ ਹਨ) ਬਸ ਯਦੀ ( ਆਪਣੇ ਪਖ