ਪੰਨਾ:ਕੁਰਾਨ ਮਜੀਦ (1932).pdf/664

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੬੬੪

ਪਾਰਾ ੨੯

ਸੂਰਤ ਮਲਕ ੬੭

( ਹੋਰ) ਮੈਨੂੰ ( ਇਨਹਾਂ) ਜਾਲਮ ਲੋਕਾਂ ਪਾਸੋਂ ਛੁਟਕਾਰਾ ਦੇ ਦੇ॥੧੧॥ ਅਰ ( ਦੂਸਰਾ ਦ੍ਰਿਸ਼ਟਾਂਤ) ਇਮਿਰਾਂਨ ਦੀ ਬੇਟੀ ਮਰੀਯਮ ਦੀ ਜਿਸ ਨੇ ਆਪਣੀ ਇਸਮਤ ( ਆਬਰੂ) ਦੀ ਰਖਸ਼ਾ ਕੀਤੀ ਤਾਂ ਅਸਾਂ ਨੇ ਉਨ੍ਹਾਂ ਦੇ ਪੇਟ ਵਿਚ ਆਪਣੀ ( ਕੁਦਰਤ ਨਾਲ) ਇਕ ਰੂਹ ਫੂਕ ਦਿਤੀ ਅਰ ਓਹ ਆਪਣੇ ਪਰਵਰਦਿਗਾਰ ਦੇ ਕਲਾਮ ਅਰ ਉਸ ਦੀਆਂ ਕਿਤਾਬਾਂ ਦੀ ਤਸਦੀਕ ( ਸੁਚਮਤਾਈ) ਕਰਦੀ ਰਹੀ ਅਰ ਉਹ ( ਸਾਡੇ) ਫਰਮਾਂ ਬਰਦਾਰਾਂ ਬੰਦਿਆਂ ਵਿਚੋਂ ਸਨ॥੧੨॥ ਰੁਕੂਹ ੨॥

ਸੂਰਤ ਮਲਕ ਮੱਕੇ ਵਿਚ ਉਤਰੀ ਅਰ ਇਸਦੀਆਂ
ਤੀਸ ਆਇਤਾਂ ਅਰ ਦੋ ਰੁਕੂਹ ਹਨ।

( ਆਰੰਭ) ਅੱਲਾ ਦੇ ਨਾਮ ਨਾਲ ( ਜੋ) ਅਤੀ ਦਿਆਲੂ ( ਅਰ) ਕਿਰਪਾਲੂ ( ਹੈ) ( ਬੜਾ ਹੀ)[1] ਬਰਕਤ ਵਾਲਾ ਹੈ ਉਹ ( ਸ੍ਰਬ ਸ਼ਕਤੀ ਮਾਨ) ਜਿਸ ਦਿਆਂ ਹੱਥਾਂ ਵਿੱਚ ( ਸਾਰੇ ਸੰਸਾਰ ਦਾ) ਸ਼ਾਸਨ ਹੈ ਅਰ ਉਹ ਸਰਬ ਵਸਤੂਆਂ ਉਪਰ ਸਮਰਥ ਹੈ॥ ੧॥ ਜਿਸ ਨੇ ਮਰਨ ਅਰ ਜੀਵਨ ਨੂੰ ਪੈਦਾ ਕੀਤਾ ਤਾਂ ਕਿ ਤੁਸਾਂ ਲੋਗਾਂ ਨੂੰ ਅਜ਼ਮਾਵੇ ਕਿ ਤੁਹਾਡੇ ਵਿਚੋਂ ਕੌਣ ਭਲੇ ਕਰਮ ਕਰਦਾ ਹੈ ਅਰ ਉਹ ਜ਼ਬਰਬਸਤ ( ਅਰ) ਬਖਸ਼ਣੇ ਵਾਲਾ ਹੈ॥ ੨॥ ਜਿਸ ਨੇ ਤਹਿ ਪਰ ਤਹਿ ਸਭ ਆਸਮਾਨ ਬਣਾ ਦਿਤੇ (ਹੇ ਵੇਖਨ ਵਾਲੇ) ਭਲਾ ਤੈਨੂੰ (ਖ਼ਦਾਇ) ਰਹਿਮਾਨ ਦੀ ( ਏਸ) ਬਨਾਵਟ ਵਿਚ ਕੋਈ ਭੁਲ ਚੁਕ ਦਿਖਾਈ ਦੇਂਦੀ ਹੈ? (ਅਰ ਇਕ ਬਾਰ ਦੇਖਣ ਨਾਲ ਨਾਂ ਦਿਖਾਈ ਦੇਵੇ) ਤਾਂ ਦੁਬਾਰਾ ਦ੍ਰਿਸ਼ਟੀ ਦੇ ਕੇ ( ਅਰ ਫੇਰ ਦੇਖ) ਕਿ ਤੈਨੂੰ (ਕਿਸੇ ਜਗਹਾਂ) ਕੋਈ ਤ੍ਰੇੜ ਦਿਖਾਈ ਦੇਂਦੀ ਹੈ ੧॥ ੩॥ ਫੇਰ ਬਾਰੰਬਾਰ ਦ੍ਰਿਸ਼ਟੀ ਫੇਰ ( ਨਤੀਜਾ ਇਹ ਹੋਵੇਗਾ ਕਿ) ਤੇਰੀ ਦ੍ਰਿਸ਼ਟੀ ਆਤਰ ਹੋ ਕੇ ਥਕੀ ਟੁਟੀ ਤੇਰੀ ਤਰਫ ਉਲਟੀ ਲੋਟ ਆਵੇਗੀ ( ਅਰ ਤੈਨੂੰ ਅਸਮਾਨਾਂ ਵਿਚ ਕੋਈ ਨੁਕਸ ਨਹੀਂ ਦਿਖਾਈ ਦੇਵੇਗਾ)॥੪॥ ਅਰ ਅਸਾਂ ਨੇ ਉਰਲੇ ਆਸਮਾਨ ਨੂੰ ( ਨਛਤ੍ਰਾਂ ਦੇ) ਦੀਪਾਂ ਨਾਲ ਸਜਾ ਰਖਿਆ ਹੈ ਅਰ ਅਸਾਂ ਨੇ ਏਹਾਂ ( ਪ੍ਰਦੀਪਾਂ) ਨੂੰ ਸ਼ੈਤਾਨਾਂ ਵਾਸਤੇ ( ਇਕ ਪਰਕਾਰ ਦੀ) ਜਦ (ਸਟ ਮਾਰ) ਬਣਾਇਆ ਹੈ ਅਰ (ਆਖਰ ਵਿੱਚ) ਅਸਾਂ ਨੇ ਓਹਨਾਂ ਵਾਸਤੇ ਨਾਰਕੀ ਦੁਖ ਤਿਆਰਂ ਕਰ ਰਖਿਆ ਹੈ ( ਸੋ ਅਲਗ),

॥੫॥ ਅਰੁ ਜੋ ਲੋਗ ਆਪਣੇ ਪਰਵਰਦਿਗਾਰ ਨੂੰ ਨਹੀਂ ਮੰਨਦੇ ਓਹਨਾਂ


  1. ਹੁਣ “ਤਬਾਰ ਕਲਵੀ” ਨਾਮੀ ਉੱਨਤੀਆਂ (੨੯)ਪਾਰਾ ਚਲਿਆ।