ਪਾਰਾ ੨੮
ਸੂਰਤ ਤਹਿਰੀਮ ੬੬
੬੬੧
ਤੋਂ ਸਰਤਾਬੀ ਕੀਤੀ ਤਾਂ ਅਸਾਂ ਨੇ ਬੜੀ ਸਖਤੀ ਨਾਲ ਓਹਨਾਂ ( ਦੇ ਕਰਮਾਂ) ਦਾ ਹਿਸਾਬ ਲੀਤਾ ਅਰ ਉਹਨਾਂ ਨੂੰ ( ਬੜੀ) ਬੁਰੀ ਸਜਾ ਦਿਤੀ॥੮॥ ਤਾਂ ਓਹਨਾਂ ਨੇ ਆਪਣੇ ਕਰਤਬਾਂ ( ਦੀ ਸਜ਼ਾ) ਦਾ ਮਜ਼ਾ ਚਖਿਆ ਅਰ ਓਹਨਾ ਦਾ ਅੰਤ ਨੂੰ ਘਾਟਾ ( ਹੀ ਘਾਟਾ) ਹੋਇਆ॥ ੯॥ ਏਹਨਾਂ ਲੋਕਾਂ ਵਾਸਤੇ ਖੁਦਾ ਨੇ ( ਕਿਆਮਤ ਦਾ) ਸਖਤ ਕਸ਼ਟ ਤਿਆਰ ਕਰ ਰਖਿਆ ਹੈ ਤਾਂ ਹੇ ਬੁਧੀ ਮਾਨੋ ਜੋ ਈਮਾਨ ਧਾਰ ਚੁਕੇ ਹੋ ਅੱਲਾ (ਦੇ ਕਸ਼ਟ) ਪਾਸੋਂ ਡਰਦੇ ਰਹੋ ਖੁਦਾ ਨੇ ( ਤੁਹਾਨੂੰ ਦਸਨ ਵਾਸਤੇ) ਜ਼ਿਕਰ ( ਅਰਥਾਤ ਕੁਰਾਨ ਪਵਿਤ੍ਰ) ਨੂੰ ਤੁਹਾਡੀ ਤਰਫ ਉਤਾਰਿਆ ਹੈ॥੧੦॥ਰਸੂਲ ( ਮੁਹੰਮਦ ਨੂੰ ਤੁਹਾਡੀ ਤਰਫ ਭੇਜ ਦਿਤਾ ਹੈ) ਜੋ ਤੁਹਾਨੂੰ ਖੁਦਾ ਦੀਆਂ ਖੁੱਲਮਖੁਲੀਆਂ ਆਇਤਾਂ ਪੜ੍ਹ ਪੜ੍ਹ ਕੇ ਸੁਣਾਉਂਦੇ ਹਨ ਤਾਂ ਕਿ ਜੋ ਲੋਗ ਈਮਾਨ ਧਾਰਨ ਅਰ ਭਲੇ ਕਰਮ ਕਰਨ ਓਹਨਾਂ ਨੂੰ (ਕੁਫਰ ਦੇ) ਅੰਧੇਰਿਓ ਨਿਕਾਲ ਕੇ ( ਈਮਾਨ ਦੇ) ਪ੍ਰਕਾਸ਼ ਵਿਚ ਲੈ ਆਉਣ ਅਰ ਜੋ ਪੁਰਖ ਅੱਲਾ ਉਪਰ ਈਮਾਨ ਧਾਰੇਗਾ ਅਰ ਭਲੇ ਕਰਮ ਕਰੇਗਾ ਖੁਦਾ ਉਨਹਾਂ ਨੂੰ ( ਬਹਿਸ਼ਤ ਦਿਆਂ ਐਸਿਆਂ ਬਾਗਾਂ ਵਿਚ ( ਲੈਜਾ) ਦਾਖਲ ਕਰੇਗਾ ਜਿਨ੍ਹਾਂ ਦੇ ਹੇਠਾਂ ਨਹਿਰਾਂ ( ਪਈਆਂ) ਵ ਰਹੀਆਂ ਹੋਣਗੀਆਂ ( ਅਰ ਉਹ) ਉਨਹਾਂ ਵਿਚ ਸਦਾ ( ਕਾਲ ਅਰ ਹਮੇਸ਼ਾਂ) ਹਮੇਸ਼ਾਂ ਰਹਿਣਗੇ ਅੱਲਾ ਨੇ ( ਏਹ) ਉਨ੍ਹਾਂ ਨੂੰ ਖੂਬ ਹੀ ਰੋਜ਼ੀ ਦਿਤੀ ॥ ੧੧॥ ਅੱਲਾ ਹੀ ਤਾਂ ਹੈ ਜਿਸ ਨੇ ( ਤਹਿ ਪਰ ਤਹਿ) ਸਤ ਅਸਮਾਨ ਪੈਦਾ ਕੀਤੇ ਅਰ ਉਨ੍ਹਾਂ ਦੇ ਹੀ ਤਰਹਾਂ ਦੀ ਧਰਤੀ ਅਸਮਾਨ ਤਥਾ ਧਰਤੀ ਉਪਰ ( ਪ੍ਰਬੰਧਕ) ਆਯਾ ( ਸਮੇਂ ਸਮੇਂ ਸਿਰ) ਉਤਰ ਦੀ ਰਹਿੰਦੀ ਹੈ ਤਾਂ ਕਿ ਤੁਸਾਂ ਲੋਗਾਂ ਨੂੰ ਮਾਲੂਮ ਹੋਵੇ ਕਿ ਅੱਲਾ ਹਰ ਵਸਤੂ ਉਪਰ ਸਮਰਥ ਹੈ ਅਰ ( ਹੋਰ) ਏਹ ਕਿ ਅੱਲਾ ਦਾ ਗਿਆਨ ਸੰਪੂਰਣ ਵਸਤਾਂ ਉਪਰ ਵਿਸਤਾਰ (ਹਾਵੀ) ਹੈ॥੧੨॥ ਰਕੂਹ ੨॥
ਸੂਰਤ ਤਹਿਰੀਮ ਮਦੀਨੇ ਵਿਚ ਉਤਰੀ ਅਰ ਇਸ
ਦੀਆਂ ਬਾਰਾਂ ਆਇਤਾਂ ਅਰ ਦੋ ਰੁਕੂਹ ਹਨ।
( ਆਰੰਭ) ਅੱਲਾ ਦੇ ਨਾਮ ਨਾਲ ( ਜੋ) ਅਤੀ ਦਿਆਲੂ ( ਅਰ) ਕਿਰਪਾਲੂ ( ਹੈ) ਹੇ ਪੈਯੰਬਰ ਜੋ ਵਸਤੂਆਂ ਖੁਦਾ ਨੇ ਤੁਹਾਡੇ ਵਾਸਤੇ ਹਲਾਲ ਕੀਤੀਆਂ ਹਨ ਤੁਸੀਂ ਆਪਣੀਆਂ ਇਸਤ੍ਰੀਆਂ ਦੀ ਪ੍ਰਸੰਨਤਾਈ ਪਰਾਪਤ ਕਰਨ ਵਾਸਤੇ ( ਆਪਣੇ ਉਪਰ) ਕਿਉਂ ਹਰਾਮ ਕਰੋ ਅਰ ਅੱਲਾ ਬਖਸ਼ਣੇ ਵਾਲਾ ਮੇਹਰਬਾਨ ਹੈ॥੧॥ ਤੁਸਾਂ ਮੁਸਲਮਾਨਾਂ ਵਾਸਤੇ ਖੁਦਾ ਨੇ ਤੁਹਾਡੀਆਂ ਕਸਮਾਂ ਦੇ ਤੋੜ ਸਿਟਨ ਦਾ ( ਭੀ) ਠਹਿਰਾਓ ਕਰ ਦਿਤਾ ਹੈ