੬੬੦
ਪਾਰਾ ੨੮
ਸੂਰਤ ਤਿਲਾਕ ੬੫
ਹਰ ਵਸਤੂ ਦਾ ਇਕ ਅੰਦਾਜ਼ਾ ਠਹਿਰਾ ਹੀ ਰਖਿਆ ਹੈ॥੩॥ ਅਰ ( ਮੁਸਲਮਾਨੋ () ਤੁਹਾਡੀ ( ਤਿਲਾਕੀ) ਇਸਤਰੀਆਂ ਵਿਚੋਂ ਜਿਨ੍ਹਾਂ ਨੂੰ ( ਬੁਢੇਪੇ ਦੇ ਕਾਰਨੋ) ਰਿਤੂ ਦੇ ਆਉਣ ਦੀ ਆਸ ਨਹੀਂ ਰਹੀ ਯਦੀ ਤੁਹਾਨੂੰ ਭਰਮ ਹੋਵੇ ਤਾਂ ਓਹਨਾਂ ਦੀ ਇਦਿਤ ( ਰਿਤੂ ਨਾਲ ਨਹੀਂ ਪ੍ਰਯਤ ਦਿਨਾਂ ਦੀ ਗਿਣਨਾਂ ਨਾਲ) ਤਿੰਨ ਮਹੀਨੇ ਅਰ ( ਅਤਏਵ) ਜਿਨ੍ਹਾਂ ਔਰਤਾਂ ਨੂੰ ਰਿਤੂ ਆਉਣ ਦਾ ਸਮਾਂ ਨਹੀਂ ਆਇਆ ( ਏਹ ਤਿੰਨੇ ਮਹੀਨੈ ਓਹਨਾਂ ਦੀ ਇਦਿਤ ਹੈ)। ਅਰ ( ਪਿਛੇ ਰਹੀਆਂ) ਸਗਰਭਾ ਇਸਤਰੀਆਂ ( ਸੋ) ਓਹਨਾਂ ਦੀ ਇਦਿਤ ਓਹਨਾਂ ਦੇ ਬਚੇ ਉਤਪਤ ਕਰਨੇ ਤਕ ਅਰ ਜੋ ਅੱਲਾ ਪਾਸੋਂ ਡਰਦਾ ਰਹੇਗਾ ਖਦਾ ਓਸਦੇ ਕੰਮ ਆਸਾਨ ਕਰੇਗਾ ॥ ੪॥ ( ਮੁਸਲਮਾਨੋ () ਏਹ ( ਹੁਕਮ ਜੋ ਉਪਰ ਲਿਖੇ ਗਏ ਹਨ। ਖੁਦਾ ਦੇ ਫਰਮਾਏ ਹੋਇ ਹਨ ਜੋ ਓਸ ਨੇ ਤੁਹਾਡੀ ਤਰਫ ਭੇਜੇ ਹਨ ਅਰ ਜੋ ਖੁਦਾ ਪਾਸੋਂ ਡਰਦਾ ਰਹੇਗਾ ( ਆਖਰ ਵਿਚ) ਖੁਦਾ ਓਸ ਦਿਆਂ ਗੁਨਾਹਾਂ ਨੂੰ ਓਸ ਪਾਸੋਂ ਦੂਰ ਕਰ ਦੇਵੇਗਾ ਅਰ ਓਸ ਨੂੰ ਬੜੇ ਫਲ ਦੇਵੇਗਾ ( ਸੋ ਅਲਗ)॥ ੫॥ ਤਿਲਾਕੀ ਔਰਤਾਂ ਨੂੰ ( ਇਦਿਤ ਵਾਸਤੇ) ਆਪਣੇ ਸਮਰਥ ਅਨੁਸਾਰ ਓਥੇ ਹੀ ਰਖੋ ਜਿਥੇ ਤੁਸੀਂ ਆਪ ਰਹੋ ਅਰ ਉਨ੍ਹਾਂ ਉਪਰ ਸਖਤੀ ਕਰਨ ਵਾਸਤੇ ਉਨ੍ਹਾਂ ਨੂੰ ਕਸ਼ਟ ਨਾ ਦਿਓ ਅਰ ਯਦੀ ਸਗਰਭ ਹੋਣ ਤਾਂ ਬਾਲਕ ਉਤਪਤ ਕਰਨੇ ਤਕ ਉਨ੍ਹਾਂ ਨੂੰ ਖਰਚ ਦੇਂਦੇ ਰਹੋ ਫਿਰ ( ਬਾਲਕ ਉਤਪਤ ਕੀਤਿਆਂ ਪਿਛੋਂ) ਯਦੀ ਉਹ ( ਬਚੇ ਨੂੰ) ਤੁਹਾਡੇ ਵਾਸਤੇ ਦੁਧ ਪਿਲਾਣ ਤਾਂ ਉਨ੍ਹਾਂ ਨੂੰ ਓਨਾਂ ਦੀ ਦੁਧ ਪਿਲਾਈ ਦਿਓ ਅਰ ਆਪਸ ਵਿਚ ਦੀ ਸਲਾਹ ਨਾਲ ਰੀਤੀ ਅਨੁਸਾਰ ( ਮੇਲ ਵਗੈਰਾ ਦਾ) ਠਹਿਰਾਓ ਕਰ ਲਓ ਅਰ ਆਪਸ ਵਿਚ ਖਿਚਾ ਤਾਨੀ ਕਰੋਗੇ ਤਾਂ ( ਮਰਦ ਨੂੰ ਕੋਈ) ਔਰ ( ਔਰਤ ਪਰਾਪਤ ਹੋ ਜਾਵੇਗੀ ਅਰ ਉਹ) ਓਸ ਦੇ ਵਾਸਤੇ ( ਬੱਚੇ ਨੂੰ) ਦੁਧ ਪਿਲਾ ਦੇਵੇਗੀ॥ ੬॥ ਜਿਸ ਨੂੰ ਸਮਰਥ ਹੋਵੇ ਓਸ ਨੂੰ ਚਾਹੀਏ ਕਿ ਓਹ ਆਪਣੀ ਸਮਰਥ ਅਨੁਸਾਰ ਖਰਚ ਕਰੇ ਅਰ ਜਿਸ ਦੀ ਆਮਦਨੀ ਤੋਲੀ ਮਿਣੀ ਹੋਵੇ ਓਹ ਜਿਤਨਾ ਖੁਦਾ ਨੇ ਓਸ ਨੂੰ ਦਿਤਾ ਹੈ ਉਸਦੇ ਮਾਫਿਕ ਖਰਚ ਕਰੇ ਖੁਦਾ ਨੇ ਜਿਸਨੂੰ ਜਿਤਨਾ ਦੇ ਰਖਿਆ ਹੈ ਓਸ ਨਾਲੋਂ ਵਧਕੇ ਕਿਸੇ ਨੂੰ ਤਕਲੀਫ ਦੇਣੀ ਨਹੀਂ ਚਾਹੁੰਦਾ ( ਘਬਰਾਉਣ ਦੀ ਬਾਰਤਾ ਨਹੀਂ) ਖੁਦਾ ਤੰਗੀ ਦੇ ਪਿਛੋਂ ਜਲਦੀ ਖੁਲ ( ਕੁਲ ਭੀ) ਦੇਵੇਗਾ॥੭॥ ਰੁਕੂਹ ੧॥
ਅਰ ਬਹੁਤ ਸਾਰੀਆਂ ਬਸਤੀਆਂ ਹੋ ਗੁਜਰੀਆਂ ਹਨ ਜਿਨ੍ਹਾਂ ( ਦੇ ਰਹਿਣ ਵਾਲਿਆਂ) ਨੇ ਆਪਣੇ ਪਰਵਰਦਿਗਾਰ ਅਰ ਓਸ ਦੇ ਰਸੂਲ ਦੇ ਹੁਕਮ