ਪੰਨਾ:ਕੁਰਾਨ ਮਜੀਦ (1932).pdf/659

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪੀਰਾਂ ੨੮

ਸੂਰਤ ਤਿਲਾਕ ੬੫

੬੫੯

ਸੂਰਤ ਤਿਲਾਕ ਮਦੀਨੇ ਵਿਚ ਉਤਰੀ ਅਰ ਇਸ
ਦੀਆਂ ਬਾਰਾਂ ਆਇਤਾਂ ਕਰ ਦੋ ਰੁਕੂਹ ਹਨ।

( ਆਰੰਭ) ਅੱਲਾ ਦੇ ਨਾਮ ਨਾਲ ( ਜੋ) ਅਤੀ ਦਿਆਲੂ ਅਰ ਕਿਰਪਾਲੂ (ਹੈ)। ਹੇ ਪੈਯੰਬਰ ( ਮੁਸਲਮਾਨਾਂ ਨੂੰ ਕਹੋ ਕਿ) ਜਦੋਂ ਤੁਸੀਂ ( ਆਪਣੀਆਂ ਬੀਬੀਆਂ ਨੂੰ ਤਿਲਾਕ ਦੇਣੀ ਚਾਹੋ ਤਾਂ ਓਹਨਾਂ ਨੂੰ ਓਹਨਾਂ ਦੀ ਇਦਤ ( ਸੀਮਾਂ)ਦੇ ਆਰੰਭ ਵਿਚ ਤਿਲਾਕ ਦਿਓ ਅਰ ( ਤਿਲਾਂਕ ਦੇ ਪਿਛੋਂ ਹੀ) ਇਦਿਤ ਗਿਣਨ ਲਗੋ ਅਰ ਅੱਲਾ ਪਾਸੋਂ, ਜੋ ਤੁਹਾਡਾ ਪਰਵਰਦਿਗਾਰ ਹੈ ਡਰਦੇ ਰਹੋ ( ਇਦਿਤ ਵਿਚ) ਓਹਨਾਂ ਨੂੰ ਓਹਨਾਂ ਦੇ ਘਰਾਂ ਵਿਚੋਂਨਾ ਨਿਕਾਲੋ ਅਰ ਓਹ ਆਪ ( ਭੀ) ਨਾਂ ਨਿਕਲਨ ਪਰੰਤੂ ਏਹ ਕਿ ਖੁੱਲਮਖੁਲਾ ( ਕੋਈ) ਬੇਹਯਾਈ ( ਦਾ ਕੰਮ) ਕਰ ਬੈਠਣ ( ਤਾਂ ਓਹਨਾਂ ਨਿਕਾਲ ਦੇਣ ਦਾ ਕੋਈ ਡਰ ਨਹੀਂ) ਅਰ ਏਹ ਅੱਲਾ ਦੀਆਂ ( ਬਧੀਆਂ ਹੋਈਆਂ) ਹੱਦਾਂ ਹਨ ਅਰ ਜਿਸ ਆਦਮੀ ਨੇ ਅੱਲਾ ਦੀਆਂ ( ਬੁਧੀਆਂ ਹੋਈਆਂ) ਹੱਦਾਂ ਤੋਂ ਕਦਮ ਬਾਹਿਰ ਰਖਿਆ ਤਾਂ ਉਸ ਨੇ ( ਆਪ ਹੀ) ਆਪਣੇ ਉਪਰ ਜ਼ੁਲਮ ਕੀਤਾ। ( ਹੇ ਪੁਰਖ ਜੋ ਇਸਤ੍ਰੀ ਨੂੰ ਤਿਲਾਕ ਦੇਂਦਾ ਹੈ) ਤੂੰ ਨਹੀਂ ਜਾਣਦਾ ਸ਼ਾਇਦ ਅੱਲਾ ਤਿਲਾਕ ਦੇ ਬਾਦ ( ਮੇਲ ਮਿਲਾਪ ਦੀ) ਕੋਈ ਸੂਰਤ ਪੈਦਾ ਕਰ ਦੇਵੇ॥੧॥ ਫੇਰ ਜਦੋਂ ਔਰਤਾਂ ਆਪਣੀ ਇਦਿਤ ਪੂਰੀ ਕਰਨ ਉਪਰ ਆਉਣ ਤਾਂ ( ਜਾਂ ਤਾਂ ਰਜੂ ਕਰਕੇ) ਸਿਧੀ ਤਰਹਾਂ ਓਹਨਾਂ ਨੂੰ ( ਆਪਣੀ ਇਸਤਵ ਵਿਚ) ਰਖੀ ਰਖੋ ਯਾ ਸਿ ਤਰ੍ਹਾਂ ਓਹਨਾਂ ਨੂੰ ਰੁਖਸਤ ਕਰੋ ਅਰ ( ਜੋ ਕੁਛ ਭੀ ਕਰੋ) ਆਪਣਿਆਂ ( ਲੋਗਾਂ) ਵਿਚੋਂ ਦੋ ਇਤਬਾਰ ਵਾਲਿਆਂ ( ਆਦਮੀਆਂ) ਨੂੰ ਸਾਖੀ ਠਹਿਰਾ ਲਓ ਅਰ ( ਗਵਾਹੋ! ਗਵਾਹੀ ਦੀ ਲੋੜ ਆ ਪਵੇ ਤਾਂ) ਅੱਲਾ ਦੇ ਵਾਸਤੇ ਸਚੀ ਸਚੀ ਗਵਾਹੀ ਦੇਣੀ ਦੇਹ ਸਿਖਮਤ ਦੀਆਂ ਬਾਤਾਂ ਓਹਨਾਂ ਲੋਕਾਂ ਨੂੰ ਸਮਝਾਂਈਆਂ ਜਾਂਦੀਆਂ ਹਨ ਜਿਨ੍ਹਾਂ ਨੂੰ ਅੱਲਾ ਅਰ ਆਖਰਤ ਦੇ ਦਿਨ ਦਾ ਨਿਸਚਾ ਹੈ ਅਰ ਜੋ ਆਦਮੀ ਖੁਦਾ ਪਾਸੋਂ ਡਰਦਾ ਰਹੇਗਾ' ਖੁਦਾ ਓਸ ਦੇ ਵਾਸਤੇ ( ਆਪਸ ਵਿਚ ਦੇ ਲੜਾਈ ਝਗੜੇ ਵਿਚੋਂ) ਮੁਕਤੀ ਦੀ ਸ਼ਕਲ ਨਿਕਾਲ ਦੇਵੇਗਾ॥ ੨॥ ਅਰ ਓਸ ਨੂੰ ਓਥੋਂ ਰਿਜ਼ਕ ਪਹੁੰਚਾਵੇ ਗਾ ਜਿਧਰੋਂ ਓਸ ਨੂੰ ( ਵਹਿਮ ਤਥਾ) ਗੁਮਾਨ ਭੀ ਨਹੀਂ ਸੀ ਅਰ ਜੋ ਆਦਮੀ ਅੱਲਾ ਉਪਰ ਭਰੋਸਾ ਰਖੇਗਾ ਤਾਂ ਖਦਾ ਉਸ ( ਦੀਆਂ ਮੁਸ਼ਕਲਾਂ ਦੇ ਹੱਲ ਕਰਨ) ਵਾਸਤੇ ਕਾਫੀ ਹੈ। ਨਿਰਸੰਦੇਹ ਜੋ ਖੁਦਾ ਨੂੰ ਅਭੀਸ਼ਟ ਹੁੰਦਾ ਹੈ ਓਹ ਓਸ ਨੂੰ ਪੂਰਾ ਕਰਕੇ ਰਹਿੰਦਾ ਹੈ ( ਅਰ) ਅੱਲਾ ਨੇ ਤਾਂ