ਪਾਰਾ ੨੮
ਸੂਰਤ ਤਗ਼ਾਬਨ ੬੪
੬੫੭
॥੩॥ਜੋ ਕੁਛ ਆਗਾਸ(ਵਿਚ ਹੈ ਅਰ ਪ੍ਰਿਥਵੀ ਵਿਚ ਹੈ ਉਹ(ਸਭ ਕੁਛ)ਜਾਣਦਾ ਹੈ ਅਰ ਜੋ ਕੁਛ ਤੁਸੀਂ ਲੋਗ ਗੁਪਤ ਕਰਦੇ ਹੋ ਅਰ ਜੋ ਕੁਛ ਪ੍ਰਤੱਛ ਕਰਦੇ ਹੋ ਉਸ ਨੂੰ ( ਭੀ) ਜਾਣਦਾ ਹੈ ਅਰ ਅੱਲਾ ( ਤਾਂ ਲੋਗਾਂ ਦੇ) ਮਾਨਸਿਕ ਸੰਕਲਪਾਂ ( ਤਕ) ਗਿਆਤ ਹੈ॥ ੪॥ ਕੀ ਤੁਹਾਨੂੰ ਓਹਨਾਂ ਲੋਕਾਂ ਦਾ ਹਾਲ ਨਹੀਂ ਪ੍ਰਾਪਤ ਹੋਇਆ ਜਿਨ੍ਹਾਂ ਨੇ ( ਤੁਹਾਡੇ ਨਾਲੋਂ) ਪਹਿਲੇ ਕੁਫਰ ਕੀਤਾ ਫੇਰ ਉਨ੍ਹਾਂ ਨੇ ( ਦੁਨੀਆਂ ਵਿਚ) ਆਪਣੇ ਕਰਮਾਂ ( ਦੀ ਕਰਤੂਤ) ਦਾ ਸਵਾਦ ਭੀ ਚਖਿਆ ਅਰ ( ਅੰਤ ਵਿਚ) ਉਨ੍ਹਾਂ ਨੂੰ ਦਰਦਨਾਕ ਕਸ਼ਟ ਹੋਣਾ ਹੈ ( ਸੋ ਅਲਗ)॥੫॥ ਏਹ ਏਸ ਵਾਸਤੇ ਕਿ ਉਨ੍ਹਾਂ ਦੇ ਪਾਸ ਉਨ੍ਹਾਂ ਦੇ ਰਸੂਲ ਖੁੱਲਮਖੁਲੇ ਮੋਜੜੇ ਲੈ ਕੇ ਆਉਂਦੇ ਰਹੇ ਅਰ ਇਹ ( ਲੋਗ ਏਹਾ ਹੀ) ਕਹਿੰਦੇ ਰਹੇ ਕਿ ਕੀ ( ਸਾਡੇ ਵਰਗੇ) ਆਦਮੀ ਸਾਨੂੰ ਰਾਹ ਦਸਣ ਆਏ ਹਨ ਭਾਵ ਉਨਹਾਂ ਨੇ ( ਰਸੂਲ ਨੂੰ) ਨਾ ਮੰਨਿਆਂ ਅਰ ( ਉਨ੍ਹਾਂ ਪਾਸੋਂ) ਮੂੰਹ ਫੇਰਿਆ ਅਰ ਖੁਦਾ ਨੇ (ਭੀ ਉਨ੍ਹਾਂ ਦੀ ਕੋਈ) ਪਰਵਾਹ ਨਾ ਕੀਤੀ ਅਰ ਅੱਲਾ ਬੇ ਪਰਵਾਹ ( ਅਰਹਰ ਹਾਲ ਵਿਚ) ਮਹਿਮਾਂ ਯੋਗ ਹੈ। ੬॥ ਕਾਫਰ ( ਬੜੇ ਦਾਵੇ ਨਾਲ) ਕਹਿੰਦੇ ਹਨ ਕਿ ਕਦਾਪਿ ਉਨਹਾਂ ਨੂੰ ( ਜਿਵਾ ਕੇ ਦੂਜੀ ਵੇਰ) ਨਹੀਂ ਉਠਾਇਆ ਜਾਵੇਗਾ ( ਹੇ ਪੈਯੰਬਰ ਤੁਸੀਂ ਏਨ੍ਹਾਂ ਲੋਕਾਂ ਨੂੰ) ਕਹੋ ਕਿ ਹਾਂ ( ਭਾਈ) ਹਾਂ ਮੈਨੂੰ ਆਪਣੇ ਪਰਵਰਦਿਗਾਰ ਦੀ ਸੌਗੰਧ ਹੈ ਕਿ ਤੁਸੀਂ ਜਰੂਰ ਉਠਾਏ ਜਾਓਗੇ ਫੇਰ ਜੋ ਕੁਛ ਭੀ ਤੁਸਾਂ ਨੇ ( ਦੁਨੀਆਂ ਵਿਚ) ਕੀਤਾ ਹੈ ਅਵਸ਼ ( ਉਸ ਦਾ ਬੁਰਾ ਭਲਾ) ਤੁਹਾਨੂੰ ਦਸ ਦਿਤਾ ਜਾਵੇਗਾ ਅਰ ਏਹ ਅੱਲਾ ਦੇ ਸਮੀਪ ( ਇਕ) ਸਹਿਲ ( ਜੈਸੀ ਬਾਰਤਾ) ਹੈ॥ ੭॥ ਤਾਂ ( ਲੋਗੋ ਲ੍ਹ) ਅੱਲਾ ਅਰ ਓਸ ਦੇ ਰਸੂਲ ਉਪਰ ਈਮਾਨ ਧਾਰੋ ਅਰ (ਹੋਰ ਸਿ) ਪ੍ਰਕਾਸ਼ ( ਅਰਥਾਤ ਕੁਰਾਨ) ਉਪਰ ਜਿਸ ਨੂੰ ਅਸਾਂ ਨੇ ਉਤਾਰਿਆ ਹੈ ਅਰ ਜੋ ਕੁਛ ਭੀ ਤੁਸੀਂ ਕਰਦੇ ਹੋ ਅੱਲਾ ਨੂੰ ਉਸ ਦੀ ( ਸਭ) ਖਬਰ ਹੈ॥੮॥ ( ਅਰ ਉਸ ਦਾ ਨਤੀਜਾ ਤੁਹਾਨੂੰ ਓਸ ਦਿਨ ਮਾਲੂਮ ਹੋਵੇਗਾ) ਜਦੋਂ ਕਿ ਹਸ਼ਰ ਦੇ ਦਿਨ ਤੁਸਾਂ ( ਸਾਰਿਆਂ) ਨੂੰ ਇਕੱਤਰ ਕਰੇਗਾ ਏਹਾ ਹਾਰ ਜਿਤ ਦਾ ਦਿਨ ਹੋਵੇਗਾ ਅਰ ਜੋ ਪੁਰਖ ( ਦੁਨੀਆਂ ਵਿਚ) ਖੁਦਾ ਉਪਰ ਈਮਾਨ ਧਾਰਦਾ ਅਰ ਭਲੇ ਕਰਮ ਕਰਦਾ ਹੈ ( ਲੈ ਦੇ ਦਿਨ) ਖੁਦਾ ਉਸਦੇ ਗੁਨਾਹ ਉਸਦੇ ( ਉਪਰੋਂ) ਦੂਰ ਕਰ ਦੇਵੇਗਾ ਅਰ ਉਸ ਨੂੰ ( ਬਹਿਸ਼ਤ ਦਿਆਂ ਐਸਿਆਂ ਬਾਗਾਂ ਵਿਚ ( ਲੈ ਜਾ) ਦਾਖਲ ਕਰੇਗਾ ਜਿਨ੍ਹਾਂ ਦੇ ਹੇਠਾਂ ਨਹਿਰਾਂ (ਪਈਆਂ) ਵਗ ਰਹੀਆਂ ਹੋਣਗੀਆਂ ( ਅਰ ਉਹ ਲੋਗ) ਉਨਹਾਂ ( ਹੀ ਬਾਗਾਂ) ਵਿਚ ਸਦਾ ੨ ਨੂੰ ( ਅਰ) ਨਿਤਰਾਂ ੨ ਰਹਿਣਗੇ ਬੜੀ ਸਫਲਤਾ ( ਅਸਲ