੬੫੪
ਪਾਰਾ ੨੮
ਸੂਰਤ ਮਨਾਫਕੂਨ ੬੩
ਅੱਲਾ ਅਨਿਆਇ ਪੁਰਖਾਂ ਨੂੰ ਭਲੀ ਭਾਂਤ ਜਾਣਦਾ ਹੈ॥੭॥ ( ਹੇ ਪੈਯੰਬਰ ਏਹਨਾਂ ਲੋਕਾਂ ਨੂੰ) ਕਹੋ ਕਿ ਜਿਸ ਮੌਤ ਪਾਸੋਂ ਤੁਸੀਂ ਨਸਦੇ ( ਭਜਦੇ) ਹੋ ਉਹ ਤਾਂ ਤੁਹਾਨੂੰ ਅਵਸ਼ ਹੀ ਆ ਕੇ ਹਟੇਗੀ ਫੇਰ ਤੁਸੀਂ ਉਸ ( ਦਾਨੇ ਬੀਨੇ ਖੁਦਾ) ਦੀ ਤਰਫ ਲੌਟਾਏ ਜਾਓਗੇ ਜੋ ਗੁਪਤ ਪਰਗਟ ( ਸਭ ਕੁਛ) ਜਾਣਦਾ ਹੈ ਫੇਰ ਜੈਸੇ ੨ ਕਰਮ ( ਤੁਸੀਂ ਦੁਨੀਆਂ ਵਿਚ) ਕਰਦੇ ਰਹੇ ਹੋ ਉਹ ( ਉਸ ਵੇਲੇ) ਤੁਹਾਨੂੰ ਦਸ ਦੇਵੇਗਾ॥੮॥ ਰੁਕੂਹ ੧॥
ਮੁਸਲਮਾਨੋ! ਜਦੋਂ ਜੁਮੇਂ ( ਸ਼ੁਕਰ) ਦੇ ਦਿਨ ( ਜੁਮੇਂ) ਦੀ ਨਮਾਜ਼ ਵਾਸਤੇ ਬਾਂਗ ਦਿਤੀ ਜਾਵੇ ਤਾਂ ਯਾਦਿ ਇਲਾਹੀ ( ਅਰਥਾਤ ਨਮਾਜ਼) ਦੇ ਪਾਸੇ ਦੌੜੋ ਅਰ ( ਉਸ ਵੇਲੇ) ਬੇਚਨਾਂ ਛੜ ਦਿਓ ਏਹ ਤੁਹਾਡੇ ਵਾਸਤੇ ਉਤਮ ਹੈ ਏਸ ਯਾਂ ਉਪਰ ਕਿ ਤੁਹਾਨੂੰ ਸਮਝ ਹੋਵੇ॥ ੯॥ ਫੇਰ ਜਦੋਂ ਨਮਾਜ਼ ਹੋ ਚੁਕੇ ਤਾਂ ( ਤੁਹਾਨੂੰ ਅਖਤਿਆਰ ਹੈ ਕਿ) ਆਪੋ ਆਪਣੀ ਰਾਹ ਪਕੜੋ ਅਰ ਖੁਦਾ ਦੀ ਕਿਰਪਾ ( ਅਰਥਾਤ ਖਾਨ ਪਾਨ ਦੀ) ਢੂੰਡ ਵਿਚ ਲਗ ਜਾਓ ਅਰ ( ਜਿਥੇ ਰਹੋ) ਪਾਯਾ ਖੁਦਾ ਨੂੰ ਯਾਦ ਕਰਦੇ ਰਹੋ ਤਾਂ ਕਿ ਤੁਸੀਂ ਸਫਲਤਾ ਪਾਓ॥ ੧੦॥ ਅਰ ( ਹੇ ਪੈਯੰਬਰ) ਜਦੋਂ ਇਹ ਲੋਗ ਸੌਦਾ ( ਬਿਕਦਾ) ਅਥਵਾ ਤਮਾਸ਼ਾ ( ਹੁੰਦਾ) ਦੇਖਣ ਤੁਹਾਡੇ ਪਾਸੋਂ) ਉੱਛਲ ਕੇ ਉਸੇ ਪਾਸੇ ਵਲ ਦੌੜਨ ਅਰ ਤੁਹਾਨੂੰ (ਖ਼ਤਬਾ (ਪੜਦਿਆਂ ਅਰਥਾਤ ਵਿਖਿਆਨ ਦੇਂਦਿਆਂ ਨੂੰ) ਖੜਿਆਂ ਛਡ ਜਾਣ ( ਹੇ ਪੈਯੰਬਰ ਏਹਨਾਂ ਲੋਕਾਂ ਨੂੰ) ਕਹੋ ਕਿ ਜੋ ( ਪੂਜਾ ਦਾ ਫਲ) ਅੱਲਾ ਦੇ ਪਾਸ ਹੈ ( ਉਹ) ਤਮਾਸ਼ੇ ਅਰ ਸੌਦੇ ਨਾਲੋਂ ਬਹੁਤ ਉੱਤਮ ਹੈ। ਅਰ ਅੱਲਾ ( ਸਾਰਿਆਂ) ਪਾਲਨ ਹਾਰਿਆਂ ਵਿਚੋਂ ਉੱਤਮ ( ਪਾਲਨਹਾਰਾ) ਹੈ ॥ ੧੧॥ ਰਕੂਹ ੨॥
ਸੂਰਤ ਮੁਨਾਫਕੁਨ ਮਦੀਨੇ ਵਿਚ ਉਤਰੀ ਅਰ ਇਸ
ਦੀਆਂ ਯਾਰਾਂ ਆਇਤਾਂ ਅਰ ਦੋ ਰੁਕੂਹ ਹਨ।
(ਪ੍ਰਾਰੰਭ) ਅੱਲਾ ਦੇ ਨਾਮ ਨਾਲ (ਜੋ) ਅਤੀ ਦਿਆਲੂ (ਅਰ) ਕਿਰਪਾਲੂ ( ਹੈ) ( ਹੇ ਪੈ ੰਬਰ) ਜਦੋਂ ਤੁਹਾਡੇ ਪਾਸ ਮੁਨਾਫਿਕ (ਦੰਬੀ) ਆਉਂਦੇ ਹਨ ਤਾਂ ( ਤੁਹਾਨੂੰ ਪ੍ਰਸੰਨ ਕਰਨ ਵਾਸਤੇ ਕਹਿ ਦੇਂਦੇ ਹਨ ਕਿ ਅਸੀਂ ਤਾਂ ਪੁਕਾਰਕੇ (ਬਾਹਾਂ ਖਲੀਆਂ ਕਰਕੇ)ਕਹਿੰਦੇ ਹਾਂ ਕਿ ਆਪ ਨਿਰਸੰਦੇਹ ਖੁਦਾ ਦੇ ਰਸੂਲ ਹੋ ਅਰ ( ਯਪਿ) ਅੱਲਾ ਤਾਂ ਜਾਣਦਾ ਹੀ ਹੈ ਕਿ ਤੁਸੀਂ ਨਿਰਸੰਦੇਹ ਉਸ ਦੇ ਰਸੂਲ ਹੋ ਪ੍ਰੰਤੂ ਅੱਲਾ ( ਤੁਹਾਨੂੰ ਏਹ ਭੀ) ਪਤਾ ਦੇਂਦਾ ਹੈ ਕਿ (ਏਹ)