੬੫੨
ਪਾਰਾ ੨੮
ਸੂਰਤ ਸਫ ੬੧
ਨਾ) ਲਗੇ॥੮॥ ਉਹ (ਖ਼ੁਦਾ)ਹੀ ਤਾਂ ਹੈ ਜਿਸ ਨੇ ਆਪਣੇ ਰਸੂਲ ( ਮੁਹੰਮਦ ਨੂੰ ਸਿਖਿਆ ਅਰ ਸਚਾ ਦੀਨ ਦੇਕੇ ਭੇਜਿਆ ਤਾਂ ਕਿ ਓਸ ( ਦੀਨ) ਨੂੰ (ਹੋਰ ਸੰਪੂਰਨ ਦੀਨਾਂ ਉਪਰ ਭਾਰੀ ਰਖੇ ਯਪਿ ਭੇਦ ਵਾਦੀਆਂ ਨੂੰ ਬੁਰਾ ( ਹੀ ਕਿਉਂ ਨਾ) ਲਗੇ॥ ੬॥ ਰਕੂਹ ੧॥
( ਹੇ ਪੈਯੰਬਰ ਮੁਸਲਮਾਨਾਂ ਨੂੰ ਕਹੋ ਕਿ) ਮੁਸਲਮਾਨੋ! ( ਕਹੋ ਤਾਂ) ਮੈਂ ਤੁਹਾਨੂੰ ਐਸੀ ਸੌਦਾਗਰੀ ਦਸਾਂ? ਜੋ ਤੁਹਾਨੂੰ ( ਅੰਤ ਦੇ ਦਰਦਨਾਕ ਕਸ਼ਟ ਥੀਂ ਬਚਾ ਲਵੇ॥ ੧੦॥ ( ਓਹ ਇਹ ਹੈ ਕਿ) ਖੁਦਾ ਅਰ ਉਸਦੇ ਰਸੂਲ ਉਪਰ ਈਮਾਨ ਧਾਰੋ ਅਰ ਖੁਦਾ ਦੇ ਰਾਹ ਵਿਚ ਆਪਣੇ ਮਾਲ ਅਰ ਆਪਣੀਆਂ ਜਾਨਾਂ ਲੜਾ ਦਿਓ ਏਹ ਤੁਹਾਡੇ ਵਾਸਤੇ ( ਬਹੁਤ) ਚੰਗਾ ਹੈ ਏਸ ਪਰਤਿਯਾ ਉਪਰ ਕਿ ਤੁਹਾਨੂੰ ਸਮਝ ਹੋਵੇ॥੧੧॥ ( ਐਸਾ ਕਰੋਗੇ ਤਾਂ) ਖੁਦਾ ਤੁਹਾਡੇ ਗੁਨਾਹ ਮਾਫ ਕਰ ਦੇਵੇਗਾ ਅਰ ਤੁਹਾਨੂੰ ( ਸਵਰਗ ਦਿਆਂ ਐਸਿਆਂ) ਬਾਗਾਂ ਵਿਚ ਲੈ ਜਾ ਦਾਖਲ ਕਰੇਗਾ ਜਿਨ੍ਹਾਂ ਦੇ ਹੇਠਾਂ ਨਹਿਰਾਂ ( ਪਈਆਂ) ਵਗ ਰਹੀਆਂ ਹੋਣਗੀਆਂ ਅਰ ( ਹੋਰ ਉੱਤਮ) ਉੱਤਮ ਮਕਾਨਾਂ ਵਿਚ ( ਕਿ ਉਹ ਮਕਾਨ ਸਦਾ) ੨ ਰਹਿਣ ਵਾਲਿਆਂ ਬਾਗਾਂ ਵਿਤ ( ਹੋਣ ਗੇ) ਇਹ ( ਬਹੁਤ) ਬੜੀ ਸਫਲਤਾ ਹੈ॥੧੨॥ ਅਰ ( ਇਨ੍ਹਾਂ ਨਿਆਮਤਾਂ ਤੋਂ ਸਿਵਾ) ਇਕ ਹੋਰ ( ਨਿਆਮਤ ਭੀ) ਹੈ ਜਿਸ ਨੂੰ ਤੁਸੀਂ ( ਦਿਲੋਂ) ਪਸੰਦ ਕਰਦੇ ਹੋ ( ਕਿ) ਖੁਦਾ ਦੀ ਤਰਫੋਂ ( ਤੁਹਾਨੂੰ) ਮਦਦ ਮਿਲੇਗੀ) ਅਰ ( ਤੁਸੀਂ) ਝਬਦੇ ਹੀ ( ਦੇਸ) ਫਤਹ ( ਕਰੋਗੇ)॥੧੩॥ ਅਰ ( ਹੇ ਪੈਯੰਬਰ) ਮੁਸਲਮਾਨਾਂ ਨੂੰ ( ਏਸ ਦੀ) ਖੁਸ਼ਖਬਰੀ ਸੁਣਾ ਦਿਓ ਮੁਸਲਮਾਨੋ! ਅੱਲਾ ਦੇ ( ਦੀਨ ਦੋ) ਮਦਦਗਾਰ ਬਣੇ ਰਹੋ ਜੈਸਾ ਕਿ ਮਰੀਯਮ ਦੇ ਬੇਟੇ ਈਸਾ ਨੇ ( ਆਪਣਿਆਂ) ਹਵਾਰੀਆਂ ( ਅਰਥਾਤ ਮਿਤ੍ਰਾਂ) ਨੂੰ ਕਹਿਆ ਸੀ ਕਿ ( ਐਸੇ) ਕੌਣ ਹਨ ਜੋ ਖੁਦਾ ਦੀ ਤਰਫ ( ਹੋਕੇ) ਮੇਰੇ ਸਹਾਇਕ ਬਣਨ ( ਏਸ ਥੀਂ ਹਵਾਰੀ ਬੋਲੇ ਕਿ ਅਸੀਂ ਖੁਦਾ ਦੇ ( ਰਸੂਲ ਦੇ) ਮਦਦਗਾਰ ਹਾਂ ( ਇਸ ਪ੍ਰਕਾਰ ਹਵਾਰੀਆਂ ਨੇ ਦੀਨ ਈਸਵੀ ਦੇ ਫੈਲਾਣ ਵਿਚ ਸਹਾਇਤਾ ਕੀਤੀ) ਤਾਂ ਬਨੀ ਅਸਰਾਈਲ ਵਿਚੋਂ ਇਕ ਟੋਲਾ ਤਾਂ ਈਮਾਨ ਧਾਰ ਬੈਠਾ ਅਰ ਇਕ ਟੋਲਾ ਕਾਫਰ ਰਹਿਆ ਤਾਂ ਜਿਨ੍ਹਾਂ ਲੋਕਾਂ ਈਮਾਨ ਧਾਰਿਆ ਸੀ ਅਸਾਂ ਨੇ ਓਹਨਾਂ ਦਿਆਂ ਵੈਰੀਆਂ ਦੇ ਮੁਕਾਬਲੇ ਵਿਚ ਉਨ੍ਹਾਂ ਦੀ ਸਹਾਇਤਾ ਕੀਤੀ ਅਰ (ਅੰਤ ਨੂੰ) ਵਹੀ ਬਲਵਾਨ ਰਹੇ॥ ੧੪॥ ਰਕੂਹ ੨॥