੬੫੦
ਪਾਰਾ ੨੮
ਸੂਰਤ ਸਫ ੬੧
ਔਰਤਾਂ ਦੇ ਨਾਮੂਸ ਪਰ ਕਬਜ਼ਾ ਨਾਂ ਰਖੋ ( ਜੋ ਤੁਹਾਡੇ ਨਕਾਹ ਵਿਚ ਹੋਣ) ਅਰ ਜੋ ਤੁਸਾਂ ਨੇ ( ਓਹਨਾਂ ਉਪਰ। ਖਰਚ ਕੀਤਾ ਹੈ ਓਹ ( ਕਾਫਰਾਂ ਪਾਸੋਂ) ਮੰਗ ਲਓ ਅਰ ਜੋ ਓਹਨਾਂ ਨੇ ( ਆਪਣੀਆਂ ਔਰਤਾਂ ਉਪਰ) ਖਰਚ ਕੀਤਾ ਹੈ ( ਓਹ ਆਪਣਾ ਖਰਚ ਕੀਤਾ ਹੋਇਆ ਤੁਹਾਡੇ ਪਾਸੋਂ) ਮੰਗ ਲੈਣ ਏਹ ਅੱਲਾਂ ਦਾ ਹੁਕਮ ਹੈ ਜੋ ਤੁਸਾਂ ਲੋਗਾਂ (ਦੇ ਐਸੇ ਝਗੜਿਆਂ ਦੇ ਬਾਰੇ) ਵਿਚ ਸਾਦਰ ਫਰਮਾਉਂਦਾ ਹੈ ਅਰ ਅੱਲਾ ਜਾਨਣੇ ਵਾਲਾ ਅਰ ਯੁਕਤੀਮਾਨ ਹੈ ॥ ੧੦॥ ਅਰ ਯਦੀ ਤੁਹਾਡੀਆਂ ਇਸਤ੍ਰੀਆਂ ਵਿਚੋਂ ਕੋਈ ( ਔਰਤ) ਤੁਹਾਡੇ ਵਿਚੋਂ ਛੂਟ ਕੇ ਕਾਫਰਾਂ ਵਿਚ ਜਾ ਮਿਲੇ ( ਅਰ ਓਹ ਤੁਹਾਨੂੰ ਤੁਹਾਡਾ ਖਰਚਾ ਨਾਂ ਅਦਾ ਕਰਨ ਅਰ) ਫੇਰ ( ਕਾਫਰਾਂ ਨੂੰ ਦੇਣ) ਦਾ ਸਮਾਂ ਤੁਹਾਡੇ ਉਤੇ ਆ ਜਾਵੇ ਤਾਂ ਜਿਨ੍ਹਾਂ ( ਮੁਸਲਮਾਨਾਂ) ਦੀਆਂ ਇਸਤ੍ਰੀਆਂ ( ਕਾਫਰਾਂ ਵਿਚ) ਚਲੀਆਂ ਗਈਆਂ ਹਨ ਜਿਤਨਾ ਖਰਚਾ ਓਹਨਾਂ ਦਾ ਹੋਇਆ ਹੋਵੇ ( ਓਸ ਰਕਮ ਵਿਚੋਂ ਜੋ ਤੁਹਾਨੂੰ ਦੇਨੀ ਪਵੇ) ਓਹਨਾਂ ਨੂੰ ( ਦੇ ਦਿਓ) ਅਰ ਅੱਲਾ ਪਾਸੋਂ ਜਿਸ ਉਪਰ ਤੁਸੀਂ ਈਮਾਨ ਧਾਰ ਚੁਕੇ ਹੋ ਡਰਦੇ ਰਹੋ ॥੧੧॥ ਹੇ ਪੈਯੰਬਰ ਜਦੋਂ ਤੁਹਾਡੇ ਪਾਸ ਮੁਸਲਮਾਨ ਔਰਤਾਂ ਆਉਣ ( ਅਰ) ਤੁਹਾਡੇ ਥੀਂ ਇਸਪਰ ਬੈਇਤ ਕਰਨੀ ਚਾਹੁੰਣ ਕਿ ਕਿਸੀ ਵਸਤੂ ਨੂੰ ਅੱਲਾ ਦਾ ਸਾਂਝੀ ਨਹੀਂ ਅਸਥਾਪਤ ਕਰਨ ਗੀਆਂ ਅਰ ਨਾ ਚੋਰੀ ਕਰਨਗੀਆਂ ਅਰ ਨਾਂ ਬਦਕਾਰੀ ਕਰਨਗੀਆਂ ਅਰਨਾ ਕੁੜੀਆਂ ਮਾਰਿਆ ਕਰਨਗੀਆਂ ਅਰ ਨਾਂ ਆਪਣਿਆਂ ਹਥਾਂ ਪੈਰਾਂ ( ਦੀਦਿਆਂ ਗੋਡਿਆਂ) ਅਗੇ ਕੋਈ ਝੂਠ ਖੜਾ ਕਰਨਗੀਆਂ ਅਰ ਨਾਂ ਭੁਲਿਆਂ ਕੰਮਾਂ ਵਿਚ ( ਜਿਨ੍ਹਾਂ ਦੇ ਕਰਨ ਦਾ ਤੁਸੀਂ ਹੁਕਮ ਦਿਓ) ਤੁਹਾਡੀ ਆਗਿਆ ਭੰਗ ਕਰਨਗੀਆਂ ਤਾਂ ( ਏਹਨਾਂ ਸ਼ਰਤਾਂ ਉਪਰ) ਤੁਸੀਂ ਓਹਨਾਂ ਪਾਸੋਂ ਬੇਯਤ ਲੈ ਲੀਤਾ ਕਰੋ ਅਰ ਖੁਦਾ ਦੀ ਜਨਾਬ ਵਿਚ ਓਹਨਾਂ ਦੀ ਬਖਸ਼ਸ਼ ਦੀ ਪ੍ਰਾਰਥਨਾ ਕਰੋ ਨਿਰਸੰਦੇਹ ਅੱਲਾ ਬਖਸ਼ਨੇ ਵਾਲਾ ਮੇਹਰਬਾਨ ਹੈ॥੧੨॥ ਮੁਸਲਮਾਨੋ ਓਹਨਾਂ ਲੋਗਾਂ ਨਾਲ ਜਿਨਾਂ ਉਪਰ ਖੁਦਾ ਦਾ ਕਸ਼ਟ ਹੈ ( ਅਰਥਾਤ ਯਹੂਦੀਆਂ ਨਾਲ ਦੋਸਤੀ ਨਾ ਲਗਾਓ ਕਾਹੇ ਤੇ ਏਹ ਲੋਗ ਅੰਤ ਦੇ ( ਸਵਾਬ) ਦੀ ਤਰਫੋਂ ਐਸੇ ਨਾ ਉਮੇਦ ਹਨ ਜੈਸੇ ਕਾਫਰ ( ਅਰਥਾਤ ਭੇਦਵਾਦੀ) ਕਬਰ ਵਾਲਿਆਂ ( ਅਰਥਾਤ ਮੁਰਦਿਆਂ) ਦੀ ਤਰਫੋਂ ਨਾਉਮੈਦ ਹਨ॥ ੧੩॥ ਰਕੂਹ ੨॥
ਸੂਰਤ ਸਫ ਮਦੀਨੇ ਵਿਚ ਉਤਰੀ ਅਰ ਇਸ ਦੀਆਂ
ਚੌਦਾਂ ਆਇਤਾਂ ਅਰ ਦੋ ਰੁਕੂਹ ਹਨ।
( ਪ੍ਰਾਰੰਭ) ਅੱਲਾ ਦੇ ਨਾਮ ਨਾਲ ( ਜੋ) ਅਤੀ ਦਿਆਲੂ ( ਅਰ)