ਪੰਨਾ:ਕੁਰਾਨ ਮਜੀਦ (1932).pdf/648

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੬੪੮

ਪਾਰਾ ੨੮

ਸੂਰਤ ਮਮਤਹਿਨਾ ੬੦

ਔਰ ਜੋ ਜ਼ਾਹਰ ਜ਼ਹੂਰ (ਪ੍ਰਗਟ ਹੋਕਰ)ਕਰਦੇ ਹੋ (ਉਹ) ਸਾਨੂੰ (ਸਾਰਿਆਂ ਨੂੰ) ਖ਼ੂਬ ਜਾਣਦੇ ਹਨ ਅਰ ਜੋ... ਤੁਹਾਡੇ ਵਿਚੋਂ ਐਸਾ ਕਰੇਗਾ ਤਾਂ (ਯਾਦ ਰਖੇ ਕਿ) ਓਹ ਸੂਧੇ ਮਾਰਗੋਂ ਭੁਲ ਗਇਆ॥ ੧॥ ( ਇਹ ਕਾਫਰ) ਯਦੀ ( ਕਿਤੇ) ਤੁਹਾਡੇ ਉਪਰ ਕਾਬੂ ਪਾ ਜਾਣ ਤਾਂ ( ਖੁਲਮ ਖੁਲੇ) ਤੁਹਾਡੇ ਦੁਸ਼ਮਨ ਹੋ ਜਾਣ ਅਰ ਕਰੀ ਸਰੀ ( ਹਥ ਤਥਾ ਜਬਾਨ ਦੋਹਾਂ) ਨਾਲ ( ਤੁਹਾਡੇ ਸਾਥ) ਬੁਰਾਈ ਕਰਨ ਵਿਚ ਢਿਲ ਨਾ ਕਰਨ ਅਰ ਉਨ੍ਹਾਂ ਦਾ ( ਅਸਲੀ) ਸੰਕਲਪ ਏਹ ਹੈ ਕਿ ਹਾਇ ਰਬਾ ਜੇ ਕਦੇ ਤੁਸੀਂ ( ਉਨ੍ਹਾਂ ਦੀ ਤਰਹਾਂ) ਕਾਫਰ ਹੋ ਜਾਓ॥੨॥ ਲੈ ਦੇ ਦਿਨ ਨਾਂ ਤੁਹਾਡੀਆਂ ਸਾਕਾਗੀਰੀਆਂ ਹੀ ਤੁਹਾਡੇ ਕਿਸੇ ਕੰਮ ਆਉਣਗੀਆਂ ਅਰ ਨਾਂ ਤੁਹਾਡੀ ਔਲਾਦ ਹੀ ( ਕਿਸੇ ਕੰਮ ਆਵੇਗੀ ਉਸ ਦਿਨ ਖੁਦਾ ਹੀ) ਤੁਹਾਡੇ ਵਿਚ ( ਸਚ ਝੂਠ ਦਾ) ਫੈਸਲਾ ਕਰੇਗਾ ਅਰ ਜੋ ( ਕੁਛ ਭੀ) ਤੁਸੀਂ ਲੋਗ ਕਰ ਰਹੇ ਹੋ ਖੁਦਾ ਉਸ ਨੂੰ ਦੇਖ ਰਹਿਆ ਹੈ॥੩॥( ਮੁਸਲਮਾਨੋ () ਇਬਰਾਹੀਮ ਅਰ ਜੋ ਲੋਗ ਉਨ੍ਹਾਂ ਦੇ ਸਾਥੀ ਸਨ ( ਅਰਥਾਤ ਉਸ ਵੇਲੇ ਦੇ ਮੁਸਲਮਾਨ ਪੈਰਵੀ ਕਰਨ ਵਾਸਤੇ) ਤੁਹਾਡੇ ਵਾਸਤੇ ਉਨ੍ਹਾਂ ਦਾ ਇਕ ਚੰਗਾ ਨਮੂਨਾ ਹੋ ਗੁਜਰਿਆ ਹੈ ਜਦੋਂ ਕਿ ਉਨ੍ਹਾਂ ਨੇ ਆਪਣੀ ਕੌਮ ( ਦੇ ਲੋਕਾਂ) ਨੂੰ ਕਹਿਆ ਕਿ ਸਾਨੂੰ ਤੁਹਾਡੇ ਨਾਲ ਅਰ ਤੁਹਾਡੇ ਉਨਹਾਂ (ਮਾਬੂਦਾਂ)ਨਾਲ ਜਿਨ੍ਹਾਂ ਦੀ ਤੁਸੀਂ ਪ੍ਰਮਾਤਮਾਂ ਸਿਵਾ ਪੂਜਾ ਕਰਦੇ ਹੋ ਕੁਛ ( ਭੀ) ਪਰਯੋਜਨ ਨਹੀਂ ਅਸੀਂ ਤਾਂ ( ਲੋਕਾਂ ਦੇ ਨੇਮਾਂ) ਨੂੰ ( ਉੱਕਾ) ਨਹੀਂ ਮੰਨਦੇ ਅਰ ਸਾਡੇ ਅਰ ਤੁਹਾਡੇ ਵਿਚ ਖੁੱਲਮਖੁਲੀ ਅਦਾਵਤ ਤਥਾ ਵੈਰ ਭਾਵ ਹੋ ਗਇਆ ਹੈ ( ਅਰ ਏਹ ਵੈਰ ਭਾਵ) ਤਾਂ ਸਦਾ ਵਾਸਤੇ ( ਰਹਿਆ) ਜਦੋਂ ਤਕ ਕਿ ਤੁਸੀਂ ਕੇਵਲ ਖ਼ੁਦਾ ਉਪਰ ਈਮਾਨ ਨਾ ਧਾਰੋ ( ਗਲ ਕਾਹਦੀ ਮੁਸਲਮਾਨਾਂ ਨੇ ਕਾਫਰਾਂ ਨਾਲ ਬੇਤਅਲਕੀ ਪ੍ਰਗਟ ਕਰ ਦਿਤੀ) ਪਰੰਤੂ ( ਹਾਂ) ਇਬਰਾਹੀਮ ਨੇ ਆਪਣੇ ਪਿਤਾ ਨਾਲ ਇਤਨੀ ਬਾਰਤਾ ( ਤਾਂ ਬੇਸ਼ਕ) ਕਹੀ ਕਿ ਮੈਂ ਤੁਹਾਡੇ ਵਾਸਤੇ ਅਵਸ਼ ਬਖਸ਼ਸ਼ ਦੀ ਦੁਆ ਕਰਾਂਗਾ। ਅਰ ( ਏਸ ਤਾਂ) ਤੁਹਾਡੇ ਵਾਸਤੇ ਖੁਦਾ ਦੇ ਅਗੇ ਮੇਰਾ ਕੋਈ ਜ਼ੋਰ ਤਾਂ ਚਲਦਾ ਨਹੀਂ ( ਕਿ ਧਿੰਗੋ ਜੋਰੀ ਤੁਹਾਨੂੰ ਬਖਸ਼ਵਾ ਲਵਾਂ ਗਾ ਅਰ ਉਸ ਦੇ ਸਾਥ ਦੁਆ ਭੀ ਕੀਤੀ ਸੀ ਕਿ) ਹੇ ਸਾਡੇ ਪਰਵਰਦਿਗਾਰ ਅਸੀਂ ਤੇਰੇ ਉਪਰ ਹੀ ਭਰੋਸਾ ਰਖਦੇ ਹਾਂ ਅਰ ਤੇਰੇ ਪਾਸੇ ਹੀ ਝੁਕਦੇ ਹਾਂ ਅਰ ਤੇਰੀ ਹੀ ਤਰਫ(ਅਸਾਂ)ਲਟ ਕੇ ਜਾਣਾ ਹੈ॥੪॥ ਹੇ ਸਾਡੇ ਪਰਵਰਦਿਗਾਰ ਸਾਨੂੰ ਕਾਫਰਾਂ (ਦੇ ਜੋਰ ਜ਼ੁਲਮ) ਦੀ ਪ੍ਰੀਯਾ ਦਾ ਕਾਰਨ (ਅਰਥਾਤ ਤਖਤਾ ਮਸ਼ਕ) ਨਾਂ ਬਣਾ ਅਰ ਹੈ ਸਾਡੇ ਪਰਵਰਦਿਗਾਰ ਸਾਡੇ ਗੁਨਾਹ ਬਖਸ਼ ਦੇ ਨਿਰਸੰਦੇਹ ਤੂੰ ਸ਼ਕਤ ਸ਼ਾਲੀ (ਅਰ) ਯੁਕਤੀ ਮਾਨ ਹੈਂ॥੫॥