ਪੰਨਾ:ਕੁਰਾਨ ਮਜੀਦ (1932).pdf/629

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪਾਰਾ ੨੭

ਸੂਰਤ ਵਾਕਿਯਾ ੫੬

੬੨੯

ਕੇਹੜੇ ੨ ਉਪਕਾਰਾਂ ਥੀਂ ਮੁਕਰੋ ਗੇ॥ ੭੧॥ ( ਉਹ ਔਰਤਾਂ) ਹੂਰਾਂ ( ਹੋਣਗੀਆਂ) ` ( ਆਪਣੇ ਰਹਿਣ ਵਾਲਿਆਂ) ਤੰਬੂਆਂ ਵਿਚ ਬੰਦ ( ਬੈਠੀਆਂ) ਹਨ ( ਕਿ ਉਨ੍ਹਾਂ ਨੂੰ ਬਾਹਰ ਦੀ ਹਵਾ ਭੀ ਨਹੀਂ ਲਗਣੀ ਪਾਉਂਦੀ)॥੭੨॥ ਤਾਂ ( ਹੇ ਜਿੰਨੋ ਅਰ ਆਦਮੀਓ!) ਤੁਸੀਂ ਆਪਣੇ ਪਰਵਰਦਿਗਾਰ ਦੇ ਕੇਹੜੇ ੨ ਉਪਕਾਰਾਂ ਥੀਂ ਮੁਕਰੋ ਗੇ॥੭੩॥ ਸਵਾਰਗੀਆਂ ਥੀਂ ਪਹਿਲੇ ਨਾਂ ਤਾਂ ਕਿਸੇ ਇਨਸਾਨ ਨੇ ਓਹਨਾਂ ਉਪਰ ਹਥ ਪਾਯਾ ਹੋਵੇਗਾ ਅਰ ਨਾਂ ਕਿਸੇ ਜਿੰਨ ਨੇ॥੭੪॥ਤਾਂ (ਹੇ ਜਿੰਨੋ ਅਰ ਆਦਮੀਓ!) ਤੁਸੀਂ ਆਪਣੇ ਪਰਵਰਦਿਗਾਰ ਦੇ ਕੇਹੜੇ ੨ ਉਪਕਾਰਾਂ ਥੀਂ ਮੁਕਰੋ ਗੇ॥ ੭੫॥ ਸਵਰਗੀ ਉਥੇ ਹਰਿਆਂ ਕਾਲੀਨਾ ਅਰ ਚੰਗਿਆਂ ਫਰਸ਼ਾਂ ਉਪਰ ਢਾਸਣੇ ਲਗਾਈਂ ( ਬੈਠੇ) ਹੋਣਗੇ। ੭੬॥ਤਾਂ ( ਹੇ ਜਿੰਨੋ ਅਰ ਆਦਮੀਓ!) ਤੁਸੀਂ ਆਪਣੇ ਪਰਵਰਦਿਗਾਰ ਦੇ ਕੇਹੜੇ ੨ ਉਪਕਾਰਾਂ ਥੀਂ ਮਕਰੋ ਗੇ॥੭੭॥( ਹੇ ਪੈਯੰਬਰ) ਤੁਹਾਡੇ ਪਰਵਰਦਿਗਾਰ ਦਾ ਨਾਮ ਬੜਾ ਬਰਕਤ (ਪ੍ਰਤਾਪ) ਵਾਲਾ (ਨਾਮ) ਹੈ (ਅਰ ਉਹ ਬੜੀ) ਵਡਿਆਈ ਵਾਲਾ ਅਰ ( ਲੋਗਾਂ ਉਪਰ) ਉਪਕਾਰ ਕਰਨੇ ਵਾਲਾ ਹੈ॥੭੮॥ ਰਕੂਹ ੩॥

ਸੂਰਤ ਵਾਕਿਯਾ ਮੱਕੇ ਵਿਚ ਉਤਰੀ ਅਰ ਇਸਦੀਆਂ
ਛਿਆਨਵੇਂ ਆਇਤਾਂ ਅਰ ਤਿੰਨ ਰੁਕੂਹ ਹਨ।

( ਪ੍ਰਾਰੰਭ) ਅੱਲਾ ਦੇ ਨਾਮ ਨਾਲ ( ਜੋ) ਅਤੀ ਦਿਆਲੂ ਕਿਰਪਾਲੂ ( ਹੈ) ਜਦੋਂ ( ਪਰਲੈ) ਜੋ ਜਰੂਰ ਹੋਣ ਵਾਲੀ (ਹੈ) ਪ੍ਰਾਪਤ ਹੋਵੇਗੀ ॥੧॥(ਅਰ) ਓਸ ਦੇ ਪ੍ਰਾਪਤ ਹੋਣ ਵਿਚ ਕੁਛ ਭੀ ਖਿਲਾਫ (ਭਰਮ ਨਹੀਂ॥੨॥ ( ਓਸ ਵੇਲੇ ਲੋਗਾਂ ਦੇ ਦਰਜਿਆਂ ਦਾ ਫਰਕ ਪ੍ਰਗਟ ਹੋਵੇਗਾ ਕਈਆਂ ਨੂੰ ਨੀਚਿਆਂ ਦਿਖਾਵੇਗੀ ( ਅਰ ਕਈਆਂ ਦੇ ਦਰਜੇ) ਉੱਚੇ ਕਰੇਗੀ॥੩॥ ( ਓਸ ਵੇਲੇ) ਜਦੋਂ ਕਿ ਧਰਤੀ ਬੜੇ ਜੋਰ ਨਾਲ ਹਿਲਣ ਲਗੇਗੀ ॥੪॥ ਅਰ ਪਹਾੜ ( ਟਕਰਾ ਕੇ ਐਸੇ) ਜਰੀ ੨ ਹੋ ਜਾਣਗੇ॥੫॥ ਕਿ ( ਜੈਸੇ) ਪ੍ਰਮਾਣੂ ਪੜੇ ਉਡ ਰਹੇ ਹਨ॥੬॥ ਅਰ ( ਓਸ ਵੇਲੇ) ਤੁਸਾਂ ਲੋਕਾਂ ਦੀਆਂ ( ਭੀ) ਤਿੰਨ ਪਰਨਾਲੀਆਂ ਹੋਣਗੀਆਂ॥੭॥( ਇਕ) ਤਾਂ ਸਜੇ ਹਥ ਵਾਲੇ ( ਸੋ) ਸਜੇ ਹਥ ਵਾਲਿਆਂ ਦਾ ਕੀ ਕਹਿਣਾ ਹੈ॥੮॥ ਅਰ ( ਇਕ) ਖਬੇ ਹਥ ਵਾਲੇ ( ਸੋ) ਖੱਬੇ ਹਥ ਵਾਲਿਆਂ ਦਾ ਕੈਸਾ ਹੀ ਬੁਰਾ ਦੜਾ ਹੈ॥੯॥ ਅਰ (ਤੀਸਰੇ) ਜੋ ( ਸਾਰਿਆਂ ਨਾਲੋਂ) ਅਗੇ ( ਸਨਮੁਖ