દંષ્ટ ਪਾਰਾ ੧੭ ਸੂਰਤ ਨਜ਼ਮ ਪ੩ ਦੇ ਪਾਸ ॥ ੧੩, ੧੪ ॥ ਜਿਥੇ ( ਨੱਕ ਬੰਦਿਆਂ ਦੇ ) ਰਹਿਣ ਵਾਲੀ ਜਗਹਾ ਬਹਿਸ਼ਤ ਹੈ ॥ ੧੫ ॥ ਜਬਰਾਈਲ ਨੂੰ ਇਕ ਵੇਰੀ ਹੋਰ ਭੀ (ਅਸਲੀ ਸੂਰਤ ਉਪਰ ਆਪਣੇ ਪਾਸ ਆਇਆ ਹੋਇਆ ) ਦੇਖਿਆ ਸੀ ਜਦੋਂ ਕਿ ( ਉਸ ) (ਬੇਰੀ ਦੇ ਬ੍ਰਿਛ) ਉਪਰ ਛਾ ਰਹਿਆ ਸੀ ਜੋ ਛਾ ਰਹਿਆ ਸੀ (ਅਰਥਾਤ ਨੂਰ) ॥੧੬॥ ਓਸ ਵੇਲੇ ਭੀ ਪੈਯੰਬਰ ਦੀ ) ਦਰਿਸ਼ਟੀ ( ਕਿਸੇ ਪਾਸੇ ਨੂੰ) ਨਾ ਬਹਿਕੀ ਅਰ ਨਾ ( ਅਸਥਾਨੋ) ਉਟਕੀ ॥੧੭॥ ਨਿਰਸੰਦੇਹ ਪੈਯੰਬਰ ਨੇ (ਏਸ ਸਮੇਂ) ਆਪਣੇ ਪਰਵਰਦਿਗਾਰ ( ਦੀ ਕੁਦਰਤ) ਦੇ ਬੜੇ ੨ ਅਚੰਭੇ ਦੇਖੇ ੧੮॥ ( ਭੇਦ ਵਾਦੀਓ ! ) ਭਲਾ ਤੁਸਾਂ ਨੇ ਲਾਭ ਅਰ ਉਜ਼ਾ॥੧੯॥ ਅਰ ਉਹ ਜੋ ( ਇਕ ) ਤੀਸਰੀ ( ਦੇਵੀ ) ਹੋਰ ਹੈ ਮਨਾਤ ਏਹਨਾਂ ( ਬੁਤਾਂ ਦੇ ਹਾਲ ) ਉਪਰ ਭੀ ਨਜ਼ਰ ਕੀਤੀ ( ਕਿ ਇਨ੍ਹਾਂ ਵਿਚ ਕੁਛ ਕੁਦਰਤ ਭੀ ਹੈ ) ॥ ੨੦ ॥ ( ਕਿਉਂ ਜੀ ) ਕੀ ਤੁਸਾਂ ਲੋਗਾਂ ਦੇ ਵਾਸਤੇ ਪੁੱਤਰ ਅਰ ਖੁਦਾ ਦੇ ਵਾਸਤੇ ਪੁਤਰੀਆਂ ੭ ॥੨੧॥ ਯਦੀ ਐਸੇ ਹੋਵੇ ਤਾਂ ਏਹ ਬੜੀ ਹੀ ਅਜੋ ਵੰਡ ਹੈ ॥੨੨॥ ਇਹ ( ਬੁਤ ) ਤਾਂ ਨਿਰੇ ਨਾਮ ਹੀ ( ਨਾਮ ) ਹਨ ਜੋ ਤੁਸਾਂ ਨੇ ਅਰ ਤੁਹਾਡਿਆਂ ਵਡਿਆਂ ਨੇ ( ਅਪਣੀ ਤਰਫੋਂ ) ਰਖ ਲੀਤੇ ਹਨ ਖੁਦਾ ਨੇ ਤਾਂ ਏਨਹਾਂ ( ਦੇ ਮਾਬੂਦ ਹੋਣ ) ਦੀ ਕੋਈ ਸਨਦ ਭੇਜੀ ਨਹੀਂ ਇਹ ਲੋਗ ਤਾਂ ਬਸ ਅਟਕਲ ਪਸ਼ੂ ਅਰ ( ਆਪਣੇ ) ਮਾਨਸਕ ਸੰਕਲਪਾਂ ਉਪਰ ਚਲਦੇ ਹਨ ਅਰ ( ਵਸੇਖਤਾਈ ਏਹ ਹੈ ਕਿ) ਏਹਨਾਂ ਦੇ ਪਰਵਰ- ਦਿਗਾਰ ਦੀ ਤਰਫੋਂ ਏਹਨਾਂ ਦੇ ਪਾਸ ਸਿਫਾ ਭੀ ਆ ਚੁਕੀ ਹੈ ( ਅਜੇ ਭੀ 1 ਨਹੀਂ ਮੰਨਦੇ ) ॥੨੩॥ ਕਿਤੇ ਇਨਸਾਨ ਨੂੰ ਮਨ ਮੰਨੀ ਮੁਰਾਦ ਭੀ ਮਿਲੀ ਹੈ ? ॥ ੨੪॥ ਸੋ ਆਖਰਤ ਅਰ ਦੁਨੀਆਂ ( ਸਭ ਕੁਛ ) ਅੱਲਾ ਦੇ ਹੀ ਅਖਤਿਆਰ ਵਿਚ ਹੈ ॥੨੫॥ ਰੁਕੂਹ ੧ ॥ ਅਰ ਕਿਤਨੇ ਫਰਿਸ਼ਤੇ ਅਸਮਾਨ ਵਿਚ ( ਭਰੇ ਪਏ ) ਹੋਏ ਹਨ ਕਿ ਉਨ੍ਹਾਂ ਦੀ ਸਪਾਰਸ਼ ਕੁਛ ਭੀ ਕੰਮ ਨਹੀਂ ਆਉਂਦੀ ਪਰੰਤੂ ਜਦੋਂ ਖ਼ੁਦਾ ਕਿਸੇ ਦੀ ਨਿਸਬਤ ( ਸਪਾਰਸ਼ ਕਰਨਾ ) ਚਾਹੇ ( ਅਰ ਫਰਿਸ਼ਤਿਆਂ ਨੂੰ ਸਪਾਰਸ਼ ਕਰਨ ਦੀ ) ਆਜ਼ਾ ਦੇਵੇ ਅਰ ( ਫਰਿਸ਼ਤਿਆਂ ਦੀ ਸਪਾਰਸ਼ ਨੂੰ ) ਪਸੰਦ ਕਰੇ ॥੨੬॥ ਜਿਨ੍ਹਾਂ ਲੋਕਾਂ ਨੂੰ ਆਖਰਤ ਦਾ ਨਿਸਚਾ ਨਹੀਂ ਹੈ ਵਹੀ ਤਾਂ ਫਰਿਸ਼ਤਿਆਂ ਦੇ ਨਾਮ ਧਰਦੇ ਹਨ।ਕਿ ਔਰਤਾਂ ( ਅਰਥਾਤ ਖ਼ੁਦਾ ਦੀਆਂ ਬੇਟੀਆਂ ) ਹਨ।। ੨੭ । ਹਾਲਾਂ ਕਿ ਉਨਹਾਂ ਨੂੰ ਏਸ ਦੀ ਕੁਛ ਤਹਿ- ਕੀਕ ਤਾਂ ਹੈ ਨਹੀਂ ਓਹ ਤਾਂ ਨਿਰੇ ਪੂਰੇ ਅਟਕਲ ਪਚੂ ਉਪਰ ਹੀ ਚਲਦੇ ਹਨ ਅਰ ਅਟਕਲ ਪਚੂ ਦਾ ਤਾਂ ਇਹ ਹਾਲ ਹੈ ਕਿ ਉਹ ਤਾਂ ਸਚੀ ( ਬਾਰਤਾ ) ਦੇ ਸਾਹਮਣੇ ਕੁਝ ਫਲਦਾਇਕ ਨਹੀਂ ॥ ੨੮ ॥ ਤਾਂ ( ਹੇ ਪਯੰਬਰ ) ਜੋ ਪੁਰਖ Digitized by Panjab Digital Library | www.panjabdigilib.org
ਪੰਨਾ:ਕੁਰਾਨ ਮਜੀਦ (1932).pdf/618
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ