੬੧੬
ਪਾਰਾ ੨੭
ਸੂਰਤ ਤੂਰ ੫੨ .
ਈਹਾ ਦੀ ( ਸ੍ਰਿਸ਼ਟੀ ਨੂੰ) ਉਤਪਤ ਕੀਤਾ ਕਰਦੇ ਹਨ ੭॥੩੫॥ ਅਥਵਾਂ ਇਨ੍ਹਾਂ ਨੇ ਪ੍ਰਿਥਵੀ ਅਕਾਸ਼ ਨੂੰ ਪੈਦਾ ਕੀਤਾ ਹੈ ( ਇਨ੍ਹਾਂ ਦੀ ਤਾਂ ਕੀ ਸ਼ਕਤੀ ਸੀ) ਪਰੰਤੂ ਇਸ ਤਰਹਾਂ ( ਕਹੋ ਕਿ ਇਹ ਲੋਗ ਖ਼ੁਦਾ ਉਪਰ) ਨਿਸਚਾ ਹੀ ਨਹੀਂ ਧਾਰਨਾ ਚਾਹੁੰਦੇ?॥੩੬॥( ਹੇ ਪੈਯੰਬਰ) ਕੀ ਤੁਹਾਡੇ ਪਰਵਰਦਿਗਾਰ ( ਦੀ ਰਹਿਮਤ) ਦੇ ਖਜ਼ਾਨੇ ਇਨ੍ਹਾਂ ਦੇ ਹੀ ਕਬਜ਼ੇ ਵਿਚ ਹਨ ਅਥਵਾ ਇਹ ( ਕਿਥੇ ਦੇ) ਹਾਕਮ ਹਨ ੧॥ ੩੭॥ ਅਥਵਾ ਇਨਹਾਂ ਦੇ ਪਾਸ ਕੋਈ ਪੌੜੀ ਹੈ ਕਿ ਉਸ ਉਪਰ ( ਚੜਕੇ ਅਕਾਸ਼ ਦੀਆਂ ਬਾਤਾਂ) ਸੁਣ ਆਇਆ ਕਰਦੇ ਹਨ ਸੋ ਯਦੀ ਏਹਨਾਂ ਵਿਚੋਂ ਕੋਈ ( ਅਕਾਸ ਦੀਆਂ ਬਾਤਾਂ) ਸੁਣ ਆਯਾ ਕਰਦਾ ਹੋਵੇ ਤਾਂ ਉਹ ਕੋਈ ( ਸਫੁਟ) ਪਰਤੱਖ ਸਨਦ ਪੇਸ਼ ਕਰੇ॥੩੮॥ ਕੀ ਖ਼ੁਦਾ ਦੇ ਵਾਸਤੇ ਬੇਟੀਆਂ ਅਰ ਤੁਸਾਂ ਲੋਕਾਂ ਵਾਸਤੇ ਬੇਟੇ ੧॥ ੩੯॥ ਅਥਵਾ ( ਹੇ ਪੈ ੰਬਰ) ਤੁਸੀਂ ਇਨ੍ਹਾਂ ਪਾਸੋਂ ( ਸਤ ਉਪਦੇਸ਼ ਦੀ) ਕੁਛ ਮਜਦੂਰੀ ਮੰਗਦੇ ਹੋ? ਕਿ ਏਹ ( ਓਸ) ਚਟੀ ( ਦੇ ਬੋਝ) ਨਾਲ ਦਬੇ ਜਾਂਦੇ ਹਨ॥ ੪੦॥ ਅਥਵਾ ਇਨ੍ਹਾਂ ਦੇ ਪਾਸ ਗੁਪਤ ( ਵਿਦ੍ਯਾ) ਹੈ? ( ਕਿ ਇਨਹਾਂ ਨੂੰ ਕਹਿਆ ਜਾਵੇ) ਤਾਂ ਇਹ ( ਉਸ ਨੂੰ ਬਿਨਾਂ ਨਿਯੂਨਾਦਿਕ ਦੇ) ਲਿਖ ਦੇਣ॥੪੧॥ ਅਥਵਾ ਇਨ੍ਹਾਂ ਦਾ ਸੰਕਲਪ ਕੁਛ ਧੋਖਾ ਦੇਣ ਦਾ ਹੈ ਤਾਂ ( ਇਹ) ਕਾਫਰ ਆਪ ਹੀ ਧੋਖੇ ਵਿਚ ਹਨ॥੪੨॥ ਅਥਵਾ ਖ਼ੁਦਾ ਦੇ ਸਿਵਾ ਇਨ੍ਹਾਂ ਦਾ ਕੋਈ ( ਹੋਰ) ਮਾਬੂਦ ਹੋ? ( ਤਾਂ) ਅੱਲਾ ( ਦਾ ਸਵਰੂਪ) ਏਹਨਾਂ ਦੇ ਸ਼ਰਕ ਥੀਂ ਨਿਰਲੇਪ ਹੈ॥ ੪੩॥ ਅਰ ਯਦੀ ਕੋਈ ਅਸਮਾਨੀ ਟਕਰਾ ਡਿਗਦਾ ਹੋਇਆ ਦੇਖਣ ( ਤਾਂ ਭੀ ਖੁਦਾ ਦੇ ਅਜ਼ਾਬ ਚੋਂ ਨਾ ਡਰਨ ਪ੍ਰਯੁਤ) ਕਹਿਣ ਲਗਣ ( ਕੀ ਹੋਇਆ ਏਹ ਭੀ ਇਕ ਪ੍ਰਕਾਰ 'ਦਾ) ਬਦਲ ਹੈ ਜੰਮ ਕੇ ਸਖਤ ਹੋ ਗਇਆ ਹੈ॥੪੪॥ ਤਾਂ ( ਹੇ ਪੈਯੰਬਰ) ਏਹਨਾਂ ਨੂੰ ( ਏਹਨਾਂ ਦੀ ਹੀ ਹਾਲਤ ਉਤੇ ਂ ਰਹਿਣ ਦਿਓ ਏਥੋਂ ਤਕ ਕਿ ਓਹ ਦਿਨ ਏਹਨਾਂ ਦੇ ਸਾਮਣੇ ਆ ਵਿਦਮਾਨ ਹੋਵੇ ਜਦੋਂ ਕਿ ( ਸਦਮੇ ਦੇ ਮਾਰਿਆਂ) ਏਹਨਾਂ ਨੂੰ ਮੂਰਛਾ ਆ ਜਾਵੇ॥੪੫॥ ( ਅਰ) ਓਸ ਦਿਨ ਏਹਨਾਂ ਦੇ ਮਕਰ ( ਤਥਾ ਫਰੇਬ) ਏਹਨਾਂ ਦੇ ਕੁਛ ਭੀ ਕੰਮ ਨਾ ਆਉਣ ਅਰ ਨਾ ( ਕਿਤਿਓਂ) ਏਹਨਾਂ ਨੂੰ ਮਦਦ ਮਿਲੇ॥੪੬॥ ਅਰ ( ਏਹਨਾਂ) ਜਾਲਿਮਾਂ ਨੂੰ ਪਰਲੋ ਦੇ ਕਸ਼ਟ ਥੀਂ ਇਲਾਵਾ ( ਸੰਸਾਰ ਵਿਚ ਹੋਰ ਭੀ) ਕਸ਼ਟ ( ਵਾਲਾ) ਹੈ ਪਰੰਤੂ ਏਹਨਾਂ ਵਿਚੋਂ ਅਕਸਰਾਂ ਨੂੰ ਮਲੂਮ ਨਹੀਂ॥੪੭॥ ਅਰ ( ਹੇ ਪੈ ੰਬਰ) ਆਪਣੇ ਪਰਵਰਦਿਗਾਰ ਦੇ ਹੁਕਮ ਦੀ ਇੰਤਜ਼ਾਰੀ ਵਿਚ ਸਬਰ ਨਾਲ ਬੈਠੇ ਰਹੋ ਕਿ ਤੁਸੀਂ ਸਾਡੀ ਨਿਗਰਾਨੀ ( ਅਰ