ਪੰਨਾ:ਕੁਰਾਨ ਮਜੀਦ (1932).pdf/61

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਾਰਾ ੪

ਮੰਜ਼ਲ ੧

ਸੂਰਤ ਆਲ ਇਮਰਾਂਨ ੩

੬੧



ਸਬੂਤ ਭੀ ਆ ਚੁਕੇ ਹਨ ਅਰ ਅੱਲਾ (ਐਸਿਆਂ) ਹਠ ਧਰਮੀ ਲੋਗਾਂ ਨੂੰ ਹਿਦਾਇਤ ਨਹੀਂ ਦਿਤਾ ਕਰਦਾ ॥੮੬॥ ਏਹਨਾਂ ਦੀ ਸਜਾ ਏਹ ਹੈ ਕਿ ਏਹਨਾਂ ਉਤੇ ਖੁਦਾ ਦੀ ਅਰ ਫਰਿਸ਼ਤਿਆਂ ਦੀ ਅਰ (ਸੰਸਾਰ ਦੇ) ਸੰਪੂਰਨ ਲੋਗਾਂ ਦੀ ਫਿਟਕਾਰ ਹੈ ॥੮੭॥ ਕਿ ਓਸੇ (ਫਿਟਕਾਰ) ਵਿਚ ਹੀ ਸਦਾ (੨) ਰਹਿਣਗੇ ਨਾ ਤਾਂ (ਅੰਤ ਵਿਚ) ਓਹਨਾਂ ਉਪਰੋਂ ਦੁਖ ਹੀ ਹਲਕਾ ਕੀਤਾ ਜਾਵੇਗਾ ਅਰ ਨਾ ਹੀ ਓਹਨਾਂ ਨੂੰ ਮੁਹਲਤ ਹੀ ਦਿਤੀ ਜਾਵੇਗੀ ॥੮੮॥ ਪਰੰਤੂ ਜਿਨਹਾਂ ਲੋਗਾਂ ਨੇ ਐਸੇ ਕੀਤਿਆਂ ਪਿਛੋਂ ਤੋਬਾ ਕੀਤੀ ਅਰ (ਆਪਣੀ ਦਸ਼ਾ ਦਾ) ਸੁਧਾਰ ਕਰ ਲੀਤਾ ਤਾਂ (ਨਿਰਸੰਦੇਹ) ਅੱਲਾ ਬਖ਼ਸ਼ਣੇ ਵਾਲਾ ਮੇਹਰਬਾਨ ਹੈ ॥੮੯॥ ਜੋ ਲੋਗ ਈਮਾਨ ਧਾਰਿਆਂ ਪਿਛੋਂ ਫਿਰ ਗਏ ਫੇਰ ਓਹਨਾਂ ਦਾ ਕੁਫਰ ਬੜਦਾ ਚਲਾ ਗਿਆ ਤਾਂ ਐਸਿਆਂ ਦੀ ਤੋਬਾ ਕਿਸੇ ਤਰਹਾਂ (ਭੀ) ਕਬੂਲ ਨਾ ਹੋਵੇਗੀ ਅਰ ਏਹੋ ਲੋਗ (ਹਨ ਜੋ ਪਰਲੇ ਦਰਜੇ ਦੇ) ਬੇ ਮੁਖ ਹਨ ॥੯o॥ ਜੋ ਲੋਗ ਮਨਮੁਖ ਹੋਏ ਅਰ ਮਨਮੁਖਤਾਈ ਦੀ ਦਿਸ਼ਾ ਵਿਚ ਹੀ ਮਰ ਗਏ ਉਨਹਾਂ ਵਿਚੋਂ ਕਿਸੀ ਸੇ ਭੂਗੋਲ (ਰੂਪੀ ਕੰਭ) ਸ੍ਵਰਨ ਦਾ ਭਰਕੇ ਭੀ ਪ੍ਰਤਿਬਦਲ ਵਿਚ ਦਿਤਾ ਚਾਹੇ ਤਾਂ ਭੀ ਕਦਾਪਿ ਪ੍ਰਵਾਨ ਨਹੀਂ ਕੀਤਾ ਜਾਵੇਗਾ, ਇਹੋ ਲੋਗ ਹਨ ਜਿਨਹਾਂ ਨੂੰ (ਪ੍ਰਲੈ ਦੇ ਦਿਨ) ਮਹਾਂ ਕਸ਼ਟ ਹੋਵੇਗਾ ਅਰ (ਓਸ ਵੇਲੇ) ਏਹਨਾਂ ਦਾ ਸਹਾਇਕ ਕੋਈ ਭੀ ਨਹੀਂ ਹੋਵੇਗਾ ॥੯੧॥ ਰੁਕੂਹ ੯॥

*( ਲੋਗੋ)! ਜਿਤਨਾ ਚਿਰ (ਖੁਦਾ ਦੇ ਰਾਹ ਵਿਚ) ਉਹ ਵਸਤਾਂ ਨਾ ਖਰਚ ਕਰੋਗੇ ਜੋ ਤੁਹਾਨੂੰ ਪਿਆਰੀਆਂ ਹਨ (ਓਤਨਾਂ ਚਿਰ) ਭਲਾਈ ਨੂੰ ਕਦਾਪ ਨਹੀਂ ਪਹੁੰਚ ਸਕੋਗੇ ਅਰ ਕੋਈ ਭੀ ਵਸਤੂ ਖਰਚ ਕਰੋ ਅੱਲਾ ਓਸ ਨੂੰ ਜਾਂਣਦਾ ਹੈ ॥੯੨॥ ਜੋ ਵਸਤੂ ਯਾਕੂਬ ਨੇ ਆਪਣੇ ਉੱਤੇ ਹਰਾਮ ਕਰ ਲੀਤੀ ਸੀ, ਓਸਨੂੰ ਛੱਡਕੇ ਤੌਰਾਤ ਦੇ ਉਤਰਨ ਥੀਂ ਪਹਿਲਾਂ ਖਾਨ ਵਾਲੀਆਂ ਸਭ (ਜੋਗ) ਵਸਤਾਂ ਬਨੀ ਅਸਰਾਈਲ ਵਾਸਤੇ ਹਲਾਲ ਸਨ (ਹੇ ਪੈਯੰਬਰ ਏਹਨਾਂ ਯਹੂਦੀਆਂ ਨੂੰ) ਕਹੋ ਕਿ ਯਦੀ ਤੁਸੀਂ ਸੱਚੇ ਹੋ ਤਾਂ ਤੌਰਾਤ ਲੈ ਆਵੋ ਅਰ ਉਸ ਨੂੰ ਪੜੋ ॥੯੩॥ ਫੇਰ ਓਸ ਦੇ ਪਿਛੋਂ ਭੀ ਜੋ ਕੋਈ ਅੱਲਾ ਉੱਤੇ ਝੂਠ ਬੰਨ੍ਹੇ ਤਾਂ ਐਸੈ ਹੀ ਲੋਗ ਪਾਪੀ ਹਨ ॥੯੪॥ (ਤੁਸੀਂ) ਕਹੋ ਕਿ ਅੱਲਾ ਨੇ ਸੱਚ ਫਰਮਾਇਆ ਸੋ (ਤਾਂ ਤੁਸੀਂ) ਇਬਰਾਹੀਮ ਦੇ ਤਰੀਕੇ ਦੀ ਕੰਨੀ ਪਕੜੋ ਜੋ ਇਕ (ਖੁਦਾ) ਦਾ ਹੀ ਹੋ ਰਿਹਾ ਸੀ ਅਰ ਭੇਦ ਵਾਦੀਆਂ ਵਿਚੋਂ ਨਹੀਂ ਸੀ ॥੯੫॥ ਲੇਗਾਂ ਦੀ (ਭਜਨ ਬੰਦਗੀ) ਵਾਸਤੇ ਜੋ ਪਹਿਲਾ ਘਰ ਨਿਯਤ ਕੀਤਾ ਗਿਆ ਹੈ ਓਹ ਇਹੋ ਹੈ ਜੋ (ਸ਼ਹਿਰ) ਮੱਕੇ (ਵਿਚ) ਹੈ


*ਅਬ "ਲਨਤਨਾਲੂ" ਨਾਮੀ ਚੌਥਾ ਪਾਰਾ ਚਲਾ॥