੬੦੬
ਪਾਰਾ ੨੬
ਸੂਰਤ ਕਾ ੫੦
ਕਹਿਣ ਕਿ ਇਹ ( ਇਕ)ਅਜਚਰਜ ਬਾਰਤਾ ਹੈ॥ ੨ ਕੀ ਜਦੋਂ ਅਸੀਂ ਮਰ ਜਾਵਾਂਗੇ ਅਰ ( ਗਲ ਸੜ ਕੇ) ਮਿਟੀ ਹੋ ਜਾਵਾਂਗੇ ( ਤਾਂ ਸਾਨੂੰ ਕਿਆਮਤ ਵਿਚ ਦੁਬਾਰਾ ਸੁਰਜੀਤ ਕਰਕੇ ਉਠਾਇਆ ਜਾਵੇਗਾ?) ਇਹ ਦੁਬਾਰਾ ਸੁਰਜੀਤ ਹੋਣਾ ਤਾਂ ਬਿਲਕੁਲ ( ਅਸੰਭਵ ਬੁਧੀ ਥੀਂ) ਬਾਹਰ ਹੈ॥੩॥ ਮਰਦਿਆਂ ਦੇ ਜਿਨ੍ਹਾਂ ਪਰਮਾਣੂਆਂ ਨੂੰ ਮਿਟੀ ( ਖਾਂਦੀ ਤਥਾ) ਘਟ ਕਰ ਦੀ ਹੈ ਸਾਨੂੰ ਤਾਂ ਮਾਲੂਮ ਹੀ ਹੈ ( ਫੇਰ ਜਦੋਂ ਚਾਂਹਾਂਗੇ ਓਹਨਾਂ ਨੂੰ ਇਕਤ ਕਰ ਲਵਾਂਗੇ) ਅਰ ਸਾਡੇ ਪਾਸ ਂ ਕਿਤਾਬ ( ਲੋਹ) ਮਾਫ਼ੂਜ਼ (ਸੰਭਾਲੀ ਹੋਈ ਪੁਸਤਕ ਭੀ ਮੌਜੂਦ ਹੈ ਅਰ ਓਸ ਵਿਚ ਜ਼ਰਾ ਜ਼ਰਾ ਲਿਖਿਆ ਹੋਇਆ ਹੈ)॥੪॥ ਪਰੰਤੂ ਏਹਨਾਂ ਲੋਕਾਂ ਦੇ ਪਾਸ ਇਕ ਸਚੀ ਬਾਰਤਾ ਪਹੁੰਚੀ ਅਰ (ਪਹੁੰਚਦਿਆਂ ਸਾਰ ਜ਼ਿਦ ਨਾਲ ਬਿਨਾ ਸੋਚਿਆਂ ਸਮਝਿਆਂ) ਉਸ ਨੂੰ ਝੂਠਿਆਰ ਦਿਤਾ ਤਾਂ ਉਹ ਐਸੀ ਗਲ ਵਿਚ ( ਉਲਝ ਰਹੇ ਹਨ) ਜਿਸਦਾ ਠਿਕਾਣਾਂ ਨਹੀਂ ॥ ੫॥ ਕੀ ਏਹਨਾਂ ਲੋਗਾਂ ਨੇ ਆਪਣੇ ਉਪਰ ਆਸਮਾਨ ਦੀ ਤਰਫ ( ਦਰਿਸ਼ਟੀ ਭਰਕੇ) ਨਹੀਂ ਦੇਖਿਆ ਕਿ ਅਸਾਂ ਨੇ ਉਸ ਨੂੰ ਕੈਸਾ ਬਨਾਇਆ ਕਿ ਅਰ ( ਨਛੱਤ੍ਰਾਂ ਨਾਲ) ਉਸ ਨੂੰ ਸਜਾਇਆ ਅਰ ਉਸ ਵਿਚ ਕਿਤੇ ਤੇੜ ( ਦਾ ਨਾਮ) ਨਹੀਂ॥ ੬॥ ਅਰ ਪ੍ਰਿਥਵੀ ਨੂੰ ਅਸਾਂ ਨੇ ਫੈਲਾਇਆ ਅਰ ਓਸ ਦੇ ਅੰਦਰ ਭਾਰੀ ਬੋਝ ਵਾਲੇ ਪਰਬਤ ਫੈਲਾ ਦਿਤੇ ਅਰ ਸਭ ਪਰਕਾਰ ਦੀਆਂ ਸੁੰਦਰ ਵਸਤੂਆਂ ਓਸ ਵਿਚ ਉਗਾਈਆਂ॥ ੭॥ ਤਾ ਕਿ ਜਿਤਨੇ ਬੰਦੇ ( ਸਾਡੀ ਤਰਫ) ਆਉਣ ਵਾਲੇ ਹਨ ( ਉਹ ਸਾਡੀ ਕੁਦਰਤ ਦਾ ਤਮਾਸ਼ਾਂ) ਦੇਖਣ ਅਰ ਸਿਖਿਆ ਪਾਉਣ॥੮॥ ਅਰ ਅਸਾਂ ਨੇ ਆਕਾਸ ਵਿਚੋਂ ਬਰਕਤ ਦਾ ਪਾਣੀ ਉਤਾਰਿਆ ਅਰ ( ਆਪਣਿਆਂ) ਬੰਦਿਆਂ ਨੂੰ ਰੋਜੀ ਦੇਣ ਵਾਸਤੋਂ ਓਸ ( ਪਾਣੀ) ਦਵਾਰਾ ਬਾਗ ਉਗਾਏ॥੯॥ ਅਰ ਖੇਤੀ ਦਾ ਅਨਾਜ ਅਰ ਲੰਬੀਆਂ ਲੰਬੀਆਂ ਖਜੂਰਾਂ ਜਿਨ੍ਹਾਂ ਦੀਆਂ ਗੈਲਾਂ ਖੂਬ ਗੁਥੀਆਂ ਹੋਈਆਂ ਹੁੰਦੀਆਂ ਹਨ। ੧੦॥ ਅਰ (ਹੋਰ) ਅਸਾਂ ਨੇ ਬਰਖਾ ਦਵਾਰਾ ਮਰੀ ਹੋਈ ( ਅਰਥਾਤ ਬੰਜਰ ਪੜੀ ਹੋਈ) ਬਸਤੀ ਨੂੰ ਸੁਰਜੀਤ ਕਰ ਉਠਾਇਆ ਇਸੀ ਪਰਕਾਰ ( ਕਿਆਮਤ ਦੇ ਦਿਨ ਲੋਗਾਂ ਨੂੰ ਕਬਰਾਂ ਵਿਚੋਂ) ਨਿਕਸਨਾ ਹੋਵੇਗਾ॥੧੧॥ ਏਹਨਾਂ ( ਲੋਗਾਂ) ਨਾਲੋਂ ਪਹਿਲੇ ਨੂਹ ਦੀ ਜਾਤੀ ਨੇ ( ਪੈਯੰਬਰਾਂ ਨੂੰ) ਝੁਠਾਰਿਆ ਅਰ ਖੁੰਦਕ ਵਾਲਿਆਂ ਅਰ ਸਮੂਦ ਨੇ॥੧੨॥ ਅਰ ਆਦਿ ਨੇ ਅਰ ਫਰਊਨ ਨੇ ਅਰ ਲੂਤ ਦੀ ਜਾਤੀ ਨੇ॥ ੧੩॥ ਅਰ ਬਨ ਦੇ ਰਹਿਣ ਵਾਲਿਆਂ ਨੇ ਅਰ ਸੂਬ ਦੇ ਲੋਗਾਂ ਨੇ ( ਏਹਨਾਂ) ਸਾਰਿਆਂ ਨੇ ਹੀ ( ਆਪੋ ਆਪਣੇ) ਪੈਯੰਬਰਾਂ ਨੂੰ ਝੁਠਲਾਇਆ ਤਾਂ ਸਾਡਾ ਬਚਨ ( ਕਸ਼ਟ ਓਹਨਾਂ ਵਾਸਤੇ) ਪੂਰਾ ਹੋਇਆ