ਪੰਨਾ:ਕੁਰਾਨ ਮਜੀਦ (1932).pdf/604

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪਾਰਾ ੨੬ ਸੂਰਤ ਹਜਰਾਤ ੪੯ ਜ਼ਿਆਦਤੀ ਕਰਦਾ ਹੈ ( ਤੁਸੀਂ ਭੀ ) ਓਸ ਦੇ ਨਾਲ ਲੜੋ ਏਥੋਂ ਤਕ ਕਿ ਓਹ ਖੁਦਾ ਦੇ ਹੁਕਮ ਦੀ ਤਰਫ ਲੌਟ ਆਵੇ । ਫੇਰ ਜਦੋਂ ਰੁਜੂ ਕਰ ਲੇ ਤਾਂ ਦੋਆਂ ਧਿਰਾਂ ਵਿਚ ਸਮਦ੍ਰਿਸ਼ਟੀ ਦੇ ਨਾਲ ਸਮਸ੍ਯਾ ਕਰਾ ਦਿਓ ਅਰ ਇਨਸਾਫ ਨੂੰ ਦ੍ਰਿਸ਼ਟੀ ਗੋਚਰ ਰਖੋ ਨਿਰਸੰਦੇਹ ਅੱਲਾ ਇਨਸਾਫ ਕਰਨ ਵਾਲਿਆਂ ਨੂੰ ਦੋਸਤ ਰਖਦਾ ਹੈ ॥ ੯ ॥ ਮੁਸਲਮਾਨ ਤਾਂ ਬਸ ( ਆਪਸ ਵਿਚ ਭਿਰਾ ) ਭਿਰਾ ਹਨ ਤਾਂ ਆਪਣਿਆਂ ਦੋ ਭਿਰਾਵਾਂ ਵਿਚ ਮੇਲ ਜੋਲ ਕਰਾ ਦਿਤਾ ਕਰੋ ਅਰ ਖੁਦਾ ( ਦੇ ਗਜ਼ਬ ) ਥੀਂ ਡਰਦੇ ਰਹੋ ਤਾ ਕਿ ( ਖੁਦਾ ਦੀ ਤਰਫੋਂ ) ਤੁਹਾਡੇ ਉਪਰ ਰਹਿਮ ਕੀਤਾ ਜਾਵੇ ॥ ੧੦ ॥ ਰੁਕੂਹ ੧॥ ਮੁਸਲਮਾਨੋ ਤ੍ਰੀ ਪੁਰਖ ਪੁਰਖਾਂ ਤਾਈਂ ਨਾ ਹੱਸਣ ਅਚਰਜ ਨਹੀਂ ਕਿ ( ਜਿਨ੍ਹਾਂ ਤਾਈਂ ਹਸਦੇ ਹੋ ) ਓਹ ( ਖੁਦਾ ਦੇ ਸਮੀਪ ) ਓਹਨਾਂ ਨਾਲੋਂ ਉੱਤਮ ਹੋਣ ਅਰ ਨਾ ਇਸਤ੍ਰੀਆਂ ਇਸਤ੍ਰੀਆਂ ਨੂੰ ( ਹਾਸੀ ਕਰਨ ) ਅਚੰਭਾ ਨਹੀਂ (ਕਿ ਜਿਨ੍ਹਾਂ ਨੂੰ ਹਸਦੀਆਂ ਹਨ) ਵੁਹ ਏਹਨਾਂ ਨਾਲੋਂ ਭਲੀਆਂ (ਭਲੇ- ਰੀਆਂ) ਹੋਣ ਅਰ ਆਪਸ ਵਿਚ ਇਕ ਦੂਸਰੇ ਨੂੰ ਤਾਨੇ ( ਮੇਹਣੇ ) ਨਾਂ ਦਿਓ ਅਰ ਨਾ ਇਕ ਦੂਸਰੇ ਦਾ ਨਾਮ ਧਰੋ ਈਮਾਨ ਧਾਰਿਆਂ ਪਿਛੋਂ ਬਦਤਹਜ਼ੀਬੀ ਦਾ ਨਾਮ ਹੀ ਬੁਰਾ ਹੈ ਅਰ ਜੋ ( ਏਹਨਾਂ ਕਰਤੂਤਾਂ ਥੀਂ ) ਨਾ ਹਟਣ ਤਾਂ ਵਹੀ ( ਖੁਦਾ ਦੇ ਸਮੀਪ ) ਦੁਸ਼ਟ ਹਨ । ੧੧ ॥ ਮੁਸਲਮਾਨੋ ! ( ਲੋਗਾਂ ਦੀ ਨਿਸਬਤ ) ਬਹੁਤ ਸ਼ਕ ਕਰਨ ਥੀਂ ਬਚਦੇ ਰਹੋ ਕਹੇ ਤੇ ਕਈਕ ਸ਼ਕ ਗੁਨਾਹ ਵਿਚ ( ਦਾਖਲ ) ਹਨ । ਅਰ ਇਕ ਦੂਸਰੇ ਦੀ ਟਟੋਲ ਵਿਚ ਨਾ ਰਹਿਆ ਕਰੋ ਅਰ ਨਾ ਤੁਸਾਂ ਵਿਚੋਂ ਇਕ ਦੂਸਰੇ ਦੀ ਪਿਠ ਪਿਛੇ ਇਕ ਦੂਸਰੇ ਦੀ ਨਿੰਦਿਆ ਕਰੋ ਭਲਾ ਤੁਸਾਂ ਵਿਚੋਂ ਕੋਈ ( ਏਸ ਬਾਰਤਾ ਨੂੰ ) ਗਵਾਰਾ ਕਰੇਗਾ ਕਿ ਆਪਣੇ ਮਰੇ ਹੋਏ ਭਿਰਾ ਦਾ ਗੋਸ਼ਤ ਖਾਏ, ਇਹ ਤਾਂ ਤੁਹਾਨੂੰ ( ਕਦਾਚਿਤ ) ਗਵਾਰਾ ਨਹੀਂ ( ਤਾਂ ਗ਼ਬਤ ਅਰਥਾਤ ਨਿੰਦਾ ਕਿਸਤਰਾਂ ਗਵਾਰਾ ਹੋਵੇ ਕਿ ਇਹ ਭੀ ਇਕ ਤਰਹਾਂ ਦਾ ਮੁਰਦਾਰ ਖਾਣਾ ਹੈ ) ਅਰ ਅੱਲਾ ( ਦੇ ਗਜ਼ਬ ) ਪਾਸੋਂ ਡਰਦੇ ਰਹੋ । ਨਿਰਸੰਦੇਹ ਅੱਲਾ ਬੜਾ ਤੋਬਾ ਕਬੂਲ ਕਰਨ ਵਾਲਾ ਮੇਹਰਬਾਨ ਹੈ ॥ ੧੨ ॥ ਲੋਗੋ ! ਅਸਾਂ ਨੇ ਤੁਸਾਂ ( ਸਾਰਿਆਂ ) ਨੂੰ ਇਕ ਮਰਦ ( ਆਦਮ ) ਅਰ ਇਕ ਔਰਤ ( ਹੱਵਾ ) ਥੀਂ ਪੈਦਾ ਕੀਤਾ ਅਰ ( ਫੇਰ ) ਤੁਹਾਡੀਆਂ ਗੋਤਾਂ ਅਰ ਬਿਰਾਦਰੀਆਂ ਨਿਯਤ ਕੀਤੀਆਂ ਤਾਂ ਕਿ ਇਕ ਦੂਸਰੇ ਦੀ ਪ੍ਰੀਖਯਾ ਕਰ ਸਕੋ ( ਨਹੀਂ ਤੇ ) ਅੱਲਾ ਦੇ ਸਮੀਪ ਤੁਸਾਂ ਵਿਚੋਂ ਬੜਾ ਭਲਾਮਾਣਸ ਵਹੀ ਹੈ ਜੋ ਤੁਹਾਡੇ ਵਿਚੋਂ ਬੜਾ ਸੰਜਮੀ ਹੈ ਨਿਰਸੰਦੇਹ ਅੱਲਾ ਜਾਨਣੇ ਵਾਲਾ ਯਾਤਵਾਨ ਹੈ ॥ ੧੩ ॥ ਅਰਬ ਦੇ ਪੇਂਡੂ ਕਹਿੰਦੇ ਹਨ ਕਿ ਅਸੀਂ ਈਮਾਨ ਧਾਰ ਬੈਠੇ । ( ਹੇ ਪੈ ੰਬਰ ਤਾ Digitized by. Panjab Digital Library | www.panjabdigilib.org