ਪੰਨਾ:ਕੁਰਾਨ ਮਜੀਦ (1932).pdf/600

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੬੦੦

ਪਾਰਾ ੨੬

ਸੂਰਤ ਫਤਹਿ ੪੮

ਹੈ ਅਰ ਨਾ ( ਕਿਸੇ) ਬੀਮਾਰ ਉਪਰ ਸਖਤੀ ਹੈ ਅਰ ਜੋ ਅੱਲਾ ਅਰ ਉਸਦੇ ਰਸੂਲ ਦਾ ਹੁਕਮ ਮੰਨੇਗਾ ( ਅੱਲਾ) ਉਸ ਨੂੰ ( ਬਹਿਸ਼ਤ ਦਿਆਂ ਐਸਿਆਂ ਬਾਗਾਂ ਵਿਚ ਲੈਜਾ ਦਾਖਲ ਕਰੇਗਾ ਜਿਨ੍ਹਾਂ ਦੇ ਹੇਠਾਂ ਨਹਿਰਾਂ ਵਗ ਰਹੀਆਂ ਹੋਣਗੀਆਂ ਅਰ ਜੋ ਮਨਮੁਖਤਾਈ ਕਰੇਗਾ ਉਹ ਉਸ ਨੂੰ ਭਿਆਨਕ ਕਸ਼ਟ ਦਾ ਦੰਡ ਦੇਵੇਗਾ॥੧੭॥ ਰੁਕੂਹ ੨॥

( ਹੇ ਪੈਯੰਬਰ) ਜਦੋਂ ਮੁਸਲਮਾਨ ( ਇਕ ਕਿੱਕਰ ਦੇ) ਬਿਛ ਦੇ ਹੇਠਾਂ ਤੁਹਾਡੇ ਹਥ ਉਪਰ ( ਲੜਨ ਮਰਨ ਦੀ) ਬੈਯਤ ਕਰ ਰਹੇ ਸਨ ਖੁਦਾ (ਇਹ ਹਾਲ ਦੇਖ ਕੇ) ਉਹਨਾਂ ਮੁਸਲਮਾਨਾਂ ਨਾਲ ਪਰਸੰਨ ਹੋਇਆ ਅਰ ਉਸ ਨੇ ਉਹਨਾਂ ਦੇ ਮਾਨਸਿਕ ਨਿਸਚੇ ਨੂੰ ਜਾਣ ਲੀਤਾ ਅਰ ਉਨ੍ਹਾਂ ਨੂੰ ( ਚਿਤ ਦੀ) ਸ਼ਾਂਤੀ ਪਰਦਾਨ ਕੀਤੀ ਅਰ ( ਉਸ ਦੀ) ਪ੍ਰਤੀਨਿਧੀ ਵਿਚ ਉਨ੍ਹਾਂ ਨੂੰ ਇਸ ਸਮੇਂ ( ਖੈਬਰ ਦੀ) ਵਿਜੈਤਾ ਦਿਤੀ॥੧੮॥ ਅਰ ( ਵਿਜੈਤਾ ਥੀਂ ਇਲਾਵਾ) ਬਹੁਤ ਸਾਰੀਆਂ ਗਨੀਮਤਾਂ ਜਿਨ੍ਹਾਂ ਉਪਰ ਏਹਨਾਂ ਲੋਗਾਂ ਨੇ ਜਾ ਕੇ ਕਬਜਾ ਕਰ ਲੀਤਾ ਅਰ ਅੱਲਾ ਸ਼ਕਤੀਵਾਨ ਅਰ ਯੁਕਤੀਵਾਨ ਹੈ॥੧੯॥(ਮੁਸਲਮਾਨੋਂ) ਅੱਲਾ ਤੁਹਾਡੇ ਨਾਲ ਬਹੁਤ ਸਾਰੀਆਂ ਗਨੀਮਤਾਂ ਦਾ ਬਚਨ ਕਰ ਚੁਕਾ ਹੈ ਕਿ ਤੁਸੀਂ ਓਨ੍ਹਾਂ ਉਪਰ ਕਾਬਜ ਹੋਵੋਗੇ ਤਾਂ ਏਹ ( ਖੈਬਰ ਦੀ ਗਨੀਮਤ) ਤਸਾਂ ਨੂੰ ਇਸ ਸਮੇਂ ਦਿਲਵਾ ਦਿਤੀ ਅਰ ( ਹਦੇਬੀਆ ਦੀ ਸੁਲਾ ਦੇ ਨਮਿਤੋਂ ਹੀ ਅਰਬ ਦਿਆਂ) ਲੋਗਾਂ ਦੇ ਹਥ ( ਵਲਛੇ) ਨੂੰ ਤੁਸਾਂ ਉਪਰੋਂ ਰੋਕਿਆ ( ਸੋ ਅਲਗ) ਅਰ ( ਇਕ) ਪਰਯੋਜਨ ਏਹ ਭੀ ਸੀ ਕਿ ਏਹ ( ਬਿਰਤਾਂਤ ਤੁਸਾਂ ਮੁਸਲਮਾਨਾਂ ਵਾਸਤੇ ( ਯੰਬਰਾਂ ਦੀ ਸਚਾਈ ਦੀ ਇਕ) ਦਲੀਲ ਹੋਣ ਅਰ ( ਹੋਰ) ਇਹ ਕਿ ਖੁਦਾ ਤੁਸਾਂ ਨੂੰ ( ਇਸਲਾਮ ਦੇ) ਸਿਧੇ ਮਾਰਗ ਉਪਰ ਲੈ ਚਲੇ ( ਅਰ ਕੋਈ ਤੁਹਾਡੇ ਰੋਕਣ ਵਾਲਾ ਤਥਾ ਟੋਕਣ ਵਾਲਾ ਨਾ ਹੋਵੇ)॥੨੦॥ ਅਰ ( ਏਸ ਦੇ ਸਿਵਾ ਇਕ ਵਿਜੈਤਾ) ਹੋਰ ( ਭੀ ਹੋਣੀ) ਹੈ ਜਿਸ ਉਪਰ ( ਇਦਾਨੀ ਕਾਲ ਤਕ) ਤੁਸਾਂ ਕਾਬੂ ਨਹੀਂ ਪਾਇਆ ( ਪਰੰਤੂ) ਉਹ ਖੁਦਾ ਦੀ ( ਕੁਦਰਤ) ਦੇ ਅੰਦਰ ਹੈ ਅਰ ਖੁਦਾ ਹਰ ਵਸਤੂ ਉਪਰ ਸਾਮਰਥ ਹੈ॥੨੧॥ ਅਰ ਯਦੀ ਕਾਫਰ ( ਇਦਾਨੀ ਕਾਲ ਵਿਚ) ਤੁਸਾਂ ( ਮੁਸਲਮਾਨਾਂ) ਨਾਲ ਲੜਦੇ ਤਾਂ ਜਰੂਰ ਪਿਠ ਦੇ ਦੇ ਕੇ ਭਜਦੇ ਫੇਰ ਉਨ੍ਹਾਂ ਦਾ ਨਾ ਕੋਈ ਸਹਾਇਕ ਹੀ ਮਿਲਦਾ ਅਰ ਨਾ ਕੋਈ ਮਦਦਗਾਰੰ॥੨੨॥ ( ਏਹ) ਅੱਲਾ ਦਾ ਦਸਤੂਰ ( ਹੈ) ਜੋ ਪਹਿਲੋਂ ਤੋਂ ਹੀ ਹੁੰਦਾ ਚਲਿਆ ਆਇਆ ਹੈ ਅਰ ( ਹੇ ਪੈਯੰਬਰ) ਤੁਸੀਂ ਅੱਲਾ ਦੇ ਨਿਯਮਾਂ ਵਿਚ ਕਦਾਪਿ ( ਭੀ ਹੋਰ) ਫੇਰ ( ਹੁੰਦਾ ਹੋਇਆ) ਨਾ ਦੇਖੋਗੇ