ਪੰਨਾ:ਕੁਰਾਨ ਮਜੀਦ (1932).pdf/597

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸਾਡੀ ਉਪਰ ਗਰ ਤਿਓਂ 138 ਵਿਚ ਜਲ ਵਾਨ ਰਿਕ ਦਲੀ 2. 2 å 2 w 3 wa ਅਰ ਪਾਰਾ ੨੬ ਸੂਰਤ ਫਤਹਿ ੪੮ ਜੈਸੇ ( ਤੰਗ ਭੀ ) ਨਾ ਹੋਣਗੇ ॥੩੮॥ ਰੁਕੂਹ ੪ ॥ ( ੫੯੭ ਸੂਰਤ ਫਤਹਿ ਮਦੀਨੇ ਵਿਚ ਉਤਰੀ ਅਰ ਇਸ ਦੀਆਂ ਉਨੱਤੀ ਆਇਤਾਂ ਅਰ ਚਾਰ ਰੁਕੂਹ ਹਨ । ( ਆਰੰਭ ) ਅੱਲਾ ਦੇ ਨਾਮ ਨਾਲ ( ਜੋ ) ਅਤੀ ਦਿਆਲੂ ( ਅਰ ) ਕਿਰਪਾਲੂ ( ਹੈ ) । ( ਅਰ ਹੇ ਯੰਬਰ ਯਿਹ ਹਦੀਬੀਆਂ ਦੀ ਸੁਲਾ ਕੈਸੀ ਹੋਈ ਵਾਸਤਿਕ ਅਸਾਂ ਨੇ ਖਲਮਖੁਲੀ ਤੁਹਾਡੀ ਜੈ ਕਰਾ ਦਿਤੀ ॥੧॥ ਤਾ ਕਿ ( ਤੁਸੀਂ ਏਸ ਵਿਜੈਤਾ ਦੇ ਧੰਵਾਦ ਵਿਚ ਸਚੇ ਦੀਨ ਦੇ ਵਾਧੇ ਵਾਸਤੇ ਹੋਰ ਅਧਿਕ ਉੱਦਮ ਕਰੋ ਅਰ ) ਖੁਦਾ ( ਓਸ ਦੀ ਪ੍ਰਤੀ ਨਿਧੀ ਵਿਚ ) ਤੁਹਾਡੇ ਅਗਲੇ ਅਰ ਪਿਛਲੇ ਦੋਖ ਬਖਸ਼ ਦੇਵੇ ਅਰ ਤੁਸਾਂ ਉਪਰ ਆਪਣੇ ਉਪਕਾਰ ਪੂਰੇ ਕਰੇ ਅਰ ਤੁਸਾਂ ਨੂੰ ( ਦੀਨ ਦੇ ) ਸਿਧੇ ਰਸਤੇ ਲੈ ਚਲੇ (ਅਰ ਕੋਈ ਤੁਹਾਡੇ ਮਨਾ ਕਰਨੇ ਵਾਲਾ ਅਰ ਸਿਰ ਆਉਣ ਵਾਲਾ ਨਾਂ ਹੋਵੇ) ॥੨॥ ਅਰ ਖੁਦਾ ਤੁਹਾਡੀ ਸਬਲ ਸਹਾਇਤਾ ਕਰੇ॥੩॥ ਉਹ ( ਖੁਦਾ ) ਹੀ ਤਾਂ ਸੀ ਜਿਸ ਨੇ ਮੁਸਲਮਾਨਾਂ ਦੇ ਦਿਲਾਂ ਵਿਚ ਧੀਰਜ ਦਿਤੀ ਤਾਕਿ ਓਹਨਾਂ ਦੇ ( ਪਹਿਲੇ ) ਈਮਾਨ ਦੇ ਨਾਲ ਹੋਰ ਈਮਾਨ ਅਧਿਕ ਹੋਵੇ ਅਰ ਪ੍ਰਿਥਵੀ ਅਕਾਸ (ਦੇ ਮਧ ਵਰਤੀ ਜੀਆ ਜੰਤਾਂ ) ਦੇ ( ਸੰਬੂਹ ) ਲਸ਼ਕਰ ਸਭ ਅੱਲਾ ਦੇ ਹੀ ਹਨ ਅਰ ਅੱਲਾ ( ਹਰ ਵੇਲੇ ਦੀਆਂ ਭਲਾਈਆਂ ਦਾ ) ਜਾਨਣ ਵਾਲਾ ( ਅਰ ) ਹਿਕਮਤ ਵਾਲਾ ਹੈ ॥੪॥ ( ਅਰ ਮੁਸਲਮਾਨਾਂ ਦਿਆਂ ਦਿਲਾਂ ਵਿਚ ਧੀਰਜ ਪਾਣੇਂ ਦਾ ਇਕ ਇਹ ਭੀ ਕਾਰਨ ਸੀ ) ਕਿ ( ਮੁਸਲ- ਮਾਨ ਇਸਲਾਮ ਉਪਰ ਪੱਕੀ ਪੈਰੀਂ ਰਹਿਣ ਅਰ ਅੰਤ ਨੂੰ ) ਖੁਦਾ ਈਮਾਨ ਵਾਲਿਆਂ ਪੁਰਖਾਂ ਅਰ ਈਮਾਨ ਵਾਲੀਆਂ ਇਸਤ੍ਰੀਆਂ ਨੂੰ (ਬਹਿਸ਼ਤ ਦਿਆਂ) ਬਾਗਾਂ ਵਿਚ ਲੈ ਜਾਕੇ ਪ੍ਰਾਪਤ ਕਰੇ ਜਿਨ੍ਹਾਂ ਦੇ ਹੇਠਾਂ ਨਹਿਰਾਂ (ਪਈਆਂ) ਵਗ ਰਹੀਆਂ ਹੋਣਗੀਆਂ (ਅਰ ਵੁਹ) ਸਰਬ ਦਾ ਕਾਲ ਏਹਨਾਂ ( ਹੀ ਬਾਗਾਂ ) ਵਿਚ ਰਹਿਣਗੇ ਅਰ ( ਹੋਰ ਇਹ ਕਿ ) ਓਹਨਾਂ ਦੇ ਉਪਰੋਂ ਉਹਨਾਂ ਦੇ ਦੁਖਾਂ ਨੂੰ ਦੂਰ ਕਰ ਦੇਵੇ ਅਰ ਅੱਲਾ ਦੇ ਸਮੀਪ ਯਿਹ ਬੜੀ ਸਫਲਤਾ ਹੇ ॥੫॥ ਅਰ ( ਹੋਰ ਇਹ ਕਿ ) ਮੁਨਾਫਿਕ (ਧੰਬੀ)ਪੁਰਖ ਅਰ ਮੁਨਾਫਿਕ ਇਸਤਰੀਆਂ ਅਰ ਮੁਸ਼ਰਿਕ (ਭੇਦਵਾਦੀ ਮਰਦ ਔਰ ਮੁਸ਼ਰਿਕ ਇਸਤਰੀਆਂ ਨੂੰ ਡੰਡ ਦੇਵੇ ਜੋ ਅੱਲਾ ਦੇ ਹਕ ਵਿਚ ( ਕਈ ਤਰ੍ਹਾਂ ਦੀਆਂ ) ਬਦਗੁਮਾਨੀਆਂ ਰਖਦੇ ਹਨ ਹੁਣ ਯਹੀ ਵਿਪੱਤੀ ਦੇ ਚੱਕਰ ਵਿਚ ਆ ਗਏ ਅਰ ਖੁਦਾ ਦਾ ਗਜ਼ਬ ਏਹਨਾਂ ਉਪਰ ( ਆ ਉਤਰਿਆ ) ਅਰ ਓਸ ਨੇ ਏਹਨਾਂ ਨੂੰ ਫਿਟਕਾਰ ਦਿਤਾ ਅਰ Digitized by Panjab Digital Library | www.paniabdigilib.org