੫੯੬ ਪਾਰਾ ੨੬ ਸੂਰਤ ਮੁਹੰਮਦ ੪੭ ਖੂਬ ਠੋਕ ਬਜਾ ਕੇ ) ਮਾਲੂਮ ਕਰ ਲਵੀਏ ਅਰ ( ਤਾ ਕਿ ) ਤੁਸਾਡੀ ਅਸਲੀ ਦਿਸ਼ਾ ਨੂੰ ਜਾਚ ਲੈਣ॥੩੧॥ ਨਿਰਸੰਦੇਹ ਜਿਨ੍ਹਾਂ ਲੋਕਾਂ ਉਪਰ ( ਦੀਨ ਦਾ ਸੂਧਾ ) ਮਾਰਗ ਸਫੁਟ ਪਰਗਟ ਹੋ ਗਿਆ ( ਅਰ ਪਰਗਟ ਹੋ ਗਇਆਂ ) ਪਿਛੋਂ ਉਹਨਾਂ ਨੇ ਇਨਕਾਰ ਕੀਤਾ ਅਰ ਅੱਲਾ ਦੇ ਰਸਤਿਓਂ (ਲੋਗਾਂ ਨੂੰ ) ਰੋਕਿਆ ਅਰ ਰਸੂਲ ਦੇ ਨਾਲ ਵਿਰੋਧ ਕੀਤਾ ਖੁਦਾ ਨੂੰ ਤਾਂ ਯਿਹ ਲੋਗ ਕਿਸੀ ਤਰਹਾਂ ਦਾ ਨੁਕਸਾਨ ਪਹੁੰਚਾ ਸਕਣਗੇ ਨਹੀਂ ਪਤ ਯੁਤ ( ਉਹ ) ਓਹਨਾਂ ਦੇ ਹੀ ਕਰਮਾਂ ਨੂੰ ਅਕਾਰਥ ਕਰ ਦੇਵੇਗਾ॥ ੩੨ ॥ ਮੁਸਲ ਮਾਨੋ ! ਅੱਲਾ ਦੇ ਹੁਕਮ ਉਪਰ ਚਲੋ ਅਰ ਰਸੂਲ ਦੇ ਹੁਕਮ ਉਪਰ ਚਲੋ ਦੇ ਅਰ ( ਰਸੂਲ ਨਾਲ ਦਵੈਖ ਕਰ ਕੇ ) ਆਪਣਿਆਂ ਕਰਮਾਂ ਨੂੰ ਅਕਾਰਥ ਨਾ ਕਰੋ ॥ ੩੩ ॥ ਨਿਰਸੰਦੇਹ ਜਿਨ੍ਹਾਂ ਲੋਗਾਂ ਨੇ ਕੁਫਰ ਕੀਤਾ ਅਰ ( ਲੋਗਾਂ ਨੂੰ ) ਖੁਦਾ ਦੇ ਪਾਸਿਓਂ ਰੋਕਿਆ ਅਰ ਫੇਰ ਕੁਫਰ ਦੀ ਹੀ ਹਾਲਤ ਵਿਚ ਮਰ ਗਏ ਖੁਦਾ ਓਹਨਾਂ ਨੂੰ ਕਦਾਪਿ ਨਹੀਂ ਬਖਸ਼ੇਗਾ ॥੩੪॥ ਤਾਂ ( ਮੁਸਲ- ਮਾਨੋ ! ) ਬੋਦੇ ਨਾ ਬਨੋ ਅਰ ( ਖੁਦ ਸੰਦੇਸਾ ਦੇ ਕੇ ਬੈਰੀਆਂ ਨੂੰ ) ਸੁਲਾ ਦੇ ਪਾਸੇ ਨਾ ਬੁਲਾਓ ਅਰ ( ਯਾਦ ਰੱਖੋ ਕਿ ਅੰਤ ਨੂੰ ) ਤੁਸੀਂ ਹੀ ਬਲਵਾਨ ਹੋਵੋਗੇ। ਅਰ ਅੱਲਾ ਤੁਹਾਡੇ ਸਾਥ ਹੈ ਅਰ ਤੁਸਾਡੇ ਕਰਮਾਂ ( ਦੇ ਸਵਾਬ ) ਵਿਚ ਕਿਸੇ ਪਰਕਾਰ ਦੀ ਕਮੀ ਨਾ ਕਰੇਗਾ ॥੩੫ ॥ ( ਯਿਹ ) ਸੰਸਾਰਿਕ ਜੀਵਣ ( ਜੋ ਹੈ ) ਤਾਂ ਬਸ ਨਿਰਾ ਪੂਰਾ ਖੇਲ ਅਰ ਤਮਾਸ਼ਾ ਹੈ । ਅਰ ਯਦੀ ( ) ( ਖੁਦਾ ਉਪਰ ) ਈਮਾਨ ਰਖੋਗੇ ਅਰ ਸੰਜਮਤਾਈ ਕਰਦੇ ਰਹੋਗੇ ਤਾਂ ਉਹ ਤੁਸਾਂ ਨੂੰ ਤੁਹਾਡੇ ਫਲ ਪਰਦਾਨ ਕਰੇਗਾ ਅਰ ( ਆਪਣੇ ਵਾਸਤੇ ) ਤੁਹਾਡੇ ਮਾਲ ਤੁਸਾਂ ਪਾਸੋਂ ਨਹੀਂ ਮੰਗੇਗਾ ॥ ੩੬ ॥ (ਅਰ ਮੰਨ ਲੀਤਾ ਜਾਵੇ) ਕਿ ਯਦੀ ਉਹ ਤੁਸਾਂ ਪਾਸੋਂ ਆਪਣੇ ਵਾਸਤੇ ਤੁਸਾਡੇ ਮਾਲ ਮੰਗੇ ਅਰ ਤੁਸਾਂ ਨੂੰ ਚੰਬੜੇ ਤਾਂ ਤੁਸੀਂ ( ਜਰੂਰ ) ਬੁਖਲ ( ਕੰਜੂਸੀ ) ਕਰੋ ਅਰ ਏਸ ਕਰਕੇ ਤੁਹਾਡੀਆਂ ਦਿਲੀ ਅਦਾਵਤਾਂ ਪਰਗਟ ਹੋਣ। ੩੭॥ ਤੁਸੀਂ ਲੋਗ ਸੁਣ ਲਓ ਕਿ ( ਖੁਦਾ ਨੂੰ ਤਾਂ ਤੁਸੀਂ ਕੀ ਦਿਓਗੇ ) ਤੁਸੀਂ ( ਤਾਂ ) ਐਸੇ ( ਤੰਗ ਦਿਲ ) ਹੋ ਕਿ ਤੁਸਾਂ ਨੂੰ ਰਬ ਦੇ ਪਾਸੇ (ਆਪਣੀ ਜਾਤੀ ਦੇ ਲਾਭ ਅਰਬ) ਖਰਚ ਕਰਨ ਨੂੰ ਬੁਲਾਇਆ ਜਾਂਦਾ ਹੈ ਤਾਂ ਇਸ ਥੀਂ ਹੀ ਤੁਸਾਂ ਵਿਚ ( ਬਹੁਤ ਸਾਰੇ ) ਹਨ ਜੋ ਬੁਖਲ ਕਰਦੇ ਹਨ। ਅਰ ਜੋ ਬੁਖਲ ਕਰਦਾ ਹੈ ਤਾਂ ਅਸਲ ਵਿਚ ਆਪਣੇ ਆਤਮਾ ਨਾਲ ਬੁਖਲ ਕਰਦਾ ਹੈ ਨਹੀਂ ਤੋ ਅੱਲਾ ਤਾਂ ਬੇ ਪਰਵਾਹ ਹੈ ਅਰ ਤੁਸੀਂ ( ਉਸ ਦੇ ) ਲੋੜਵੰਦੇ ( ਮੋਹਤਾਜ ) ਹੋ ਅਰ ਯਦੀ ਤੁਸੀਂ ( ਖੁਦਾ ਦੇ ਹੁਕਮ ) ਥੀਂ ਫਿਰ ਜਾਓਗੇ ਤਾਂ ( ਖੁਦਾ ) ਤੁਹਾਡੇ ਸਿਵਾ ਦੂਸਰਿਆਂ ਲੋਗਾਂ ਨੂੰ ( ਤੁਹਾਡੀ ਜਗਹਾਂ ) ਲਿਆ ਅਸਥਾਪਤ ਕਰੇਗਾ ਅਰ ਉਹ ਤੁਸਾਂ Digitized by Panjab Digital Library | www.panjabdigilib.org
ਪੰਨਾ:ਕੁਰਾਨ ਮਜੀਦ (1932).pdf/596
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ