ਹ ਗਏ ਤੇਗ ਖੜ 52- ਕੀ ਅ ਕਰਮ ਬਾਰ 82 ਪਾਰਾ ੨੬ ਸੂਰਤ ਮੁਹੰਮਦ ੪੭ ੫੯੩ (ਪੜ੍ਹੀਆਂ ) ਲਹਿਰਾ ਰਹੀਆਂ ਹੋਣਗੀਆਂ ਅਰ ਜੋ ਲੋਗ ਮੁਨਕਰ ਹਨ ( ਸੰਸਾਰ ਵਿਚ ਬੇ ਫਿਕਰੀ ਦੇ ਨਾਲ ਵਸਦੇ ਰਸਦੇ ਅਰ ਜਿਸ ਪ੍ਰਕਾਰ 手機 ਖਾਂਦੇ ( ਪੀਂਦੇ ) ਹਨ ਯਿਹ ਭੀ ਅਨਾਪ ਸ਼ਨਾਪ ) ਖਾਂਦੇ ( ਪੀਂਦੇ ) ਹਨ ਅਰ ਏਹਨਾਂ ਦਾ ( ਅੰਤਿਮ ) ਅਸਥਾਨ ਨਰਕ ਹੈ ॥੧੨॥ ਅਰ ( ਹੇ ਪੈਯੰਬਰ ) ਤੁਹਾਡੀ ( ਯਿਹ ) ਨਗਰੀ ( ਮੱਕਾ ) ਜਿਸ ( ਦਿਆਂ ਲੋਗਾਂ ) ਨੇ ਤੁਸਾਂ ਨੂੰ ( ਘਰਾਂ ਥੀਂ ) ਨਿਕਾਲ ਛਡਿਆ ਕਿਤਨੀਆਂ ਨਗਰੀਆਂ ਏਸ ਨਾਲੋਂ ਭੀ ਬਲ ਬੋਤੇ ਵਿਚ ਵਧੀਆਂ ਹੋਈਆਂ ਸਨ ਕਿ ਅਸਾਂ ਨੇ ਓਹਨਾਂ ਨੂੰ ਰਲਾ ਕੇ ਮਾਰਿਆ ਅਰ ਕੋਈ ਭੀ ਓਹਨਾਂ ਦੀ ਸਹਾਇਤਾ ਵਾਸਤੇ ਨਾਂ ਉਦਿਤ ਹੋਇਆ ॥ ੧੩॥ਤਾਂ ਕੀ ਜੋ ਲੋਗ ਆਪਣੇ ਪਰਵਰਦਿਗਾਰ ਦੇ ( ਸੂਧੇ ) ਅਰ ਵਿਸਾਲ ਰਸਤੇ ਉਪਰ ਹਨ ਵੁਹ ਓਹਨਾਂ ਦੀ ਤਰਾਂ ( ਗਏ ਗਵਾਤੇ ਹੋ ਸਕਦੇ ) ਹਨ ਜਿਨ੍ਹਾਂ ਦੀਆਂ ( ਬਦ ਕਿਰਦਾਰੀਆਂ ) ਓਹਨਾਂ ਨੂੰ ਭਲੀਆਂ ਕਰਕੇ ਦਿਖਾਈਆਂ ਗਈਆਂ ਹਨ ਅਰ ਵੁਹ ਆਪਣਿਆਂ ( ਮਾਨ- ਸਿਕ ) ਸੰਕਲਪਾਂ ਉਪਰ ਚਲਦੇ ਹਨ ॥੧੪॥ ਜਿਸ ਸਵਰਗ ਦਾ ਬਚਨ ਸੰਜਮੀਆਂ ਨਾਲ ਕੀਤਾ ਜਾਂਦਾ ਹੈ ਉਸ ਦਾ ਬ੍ਰਿਤਾਂਤ ਯਿਹ ਹੈ ਕਿ ਉਸ ਵਿਚ ( ਐਸੇ ) ਪਾਣੀ ਦੀਆਂ ਨਹਿਰਾਂ ਹਨ ਜਿਸ ਵਿਚ ਦੁਰਗੰਧੀ ( ਦਾ ਨਾਮ ਨਿ- ਸ਼ਾਨ ) ਨਹੀਂ ਅਰ ਐਸੇ ਦੁਧ ਦੀਆਂ ਨਹਿਰਾਂ ਹਨ ਜਿਨ੍ਹਾਂ ਦਾ ਸਵਾਦ ( ਕਦਾਪਿ ) ਨਹੀਂ ਬਦਲਿਆ ਅਰ ( ਐਸੀ ) ਸ਼ਰਾਬ ਦੀਆਂ ਨਹਿਰਾਂ ਹਨ ਜੋ ਪੀਉਨ ਵਾਲਿਆਂ ਨੂੰ ਬਹੁਤ ਹੀ ਸਵਾਦਲ ਮਲੂਮ ਹੋਵੇਗੀ ਅਰ ( ਹੋਰ ) ਸੁਧ ( ਤਥਾ ਪਵਿਤਰ ) ਸ਼ਹਿਦ ਦੀਆਂ ਨਦੀਆਂ ਹਨ ਅਰ ਓਹਨਾਂ ਵਾਸਤੇ ਓਥੇ ਸਰਬ ਪਰਕਾਰ ਦੇ ਮੇਵੇ ( ਵਿਦਮਾਨ ) ਹੋਣਗੇ ਅਰ ਉਨ੍ਹਾਂ ਦੇ ਪਰਵਰਦਿਗਾਰ ਦੀ ਤਰਫੋਂ ( ਦੋਖਾਂ ਦੀ ) ਬਖਸ਼ਸ਼ ( ਸੋ ਅਲਗ । ਕੀ ਐਸੇ ਸਵਰਗ ਦੇ ਰਹਿਣ ਵਾਲੇ ) ਉਨ੍ਹਾਂ ਜੈਸੇ ( ਹੋ ਸਕਦੇ ਹਨ ) ਜੋ ਸਰੱਬਦਾ ਕਾਲ ਅਗਨੀ ਵਿਚ ( ਪੜੇ ਸੜਦੇ ਭੁਜਦੇ ) ਹੋਣਗੇ ਅਰ ( ਪਿ ਆਸ ਲਗੇ ਗੀ ਤਾਂ ) ਉਨਹਾਂ ਨੂੰ ਉਬਲਿਆ ਹੋਇਆ ਪਾਣੀ ਪਿਲਾਇਆ ਜਾਵੇਗਾ ਅਰ ਵਹ ( ਸਾੜਕੇ ) ਉਨ੍ਹਾਂ ਦੀਆਂ ਆਂਦਰਾਂ ਦੇ ਟੁਕੜੇ ੨ ਕਰ ਸਿਟੇਗਾ ॥੧੫॥ ਅਰ ( ਹੇ ਪੈ ੰਬਰ ਕਈਕੁ ) ਏਹਨਾਂ ਵਿਚੋਂ ( ਐਸੇ ( ਭੀ ) ਹਨ ਜੋ ( ਕੁਰਾਨ ਸੁਣਨ ਵਾਸਤੇ) ਤੁਹਾਡੀ ਵੱਲ ਜੋ ਕੰਨ ( ਤਾਂ ) ਧਰਦੇ ਹਨ ਪਰੰਤੂ ਜਦੋਂ ਤੁਹਾਡੇ ਪਾਸੋਂ ( ਉੱਠ ਕੇ ) ਬਾਹਰ ਜਾਂਦੇ ਹਨ ਤਾਂ ਜਿਨ੍ਹਾਂ ਲੋਗਾਂ ਨੂੰ ( ਧਾਰਮਕ ਗਿਆਨ ਦਿਤਾ ਗਿਆ ਹੈ ਓਹਨਾਂ ਪਾਸੋਂ ਪੁਛਦੇ ਹਨ ( ਕਿਉਂ ਜੀ ) ਏਸ ( ਪੁਰਖ ਨੇ ) ਹੁਣੇ ( ਹੁਣੇ ) ਕੀ ਕਹਿਆ ? ਯਹੀ ਲੋਗ ਹਨ ਜਿਨ੍ਹਾਂ ਦੇ ਦਿਲਾਂ ਉਪਰ ਅੱਲਾ Digitized by Panjab Digital Library | www.paniahdigilib.org
ਪੰਨਾ:ਕੁਰਾਨ ਮਜੀਦ (1932).pdf/593
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ