੫੮੯ ਪਾਰਾ ੨੬ ਸੂਰਤ ਅਹਿਕਾਫ ੪੬ ਅੱਲਾ ਦਾ ਬਚਨ ( ਕਿਆਮਤ ) ਸਚ ਹੈ ਤਾਂ ( ਯਿਹ ਉਨਹਾਂ ਨੂੰ ) ਉੱਤਰ ਦੇਂਦਾ ਹੈ ਕਿ ਯਿਹ ਤਾਂ ਨਿਰੇ ਅਗਲਿਆਂ ਦੇ ਢਕੋਂਸਲੇ ਹਨ॥ ੧੭ ॥ ਯਹੀ ਵਹ ਲੋਗ ਹਨ ਕਿ ਜਿਨਾਂ ਦੀ ਅਰ ਆਦਮੀਆਂ ਦੀ ਦੂਸਰੀਆਂ ਉੱਮਤਾਂ ਜੋ ਏਹਨਾਂ ਨਾਲੋਂ ਪਹਿਲੋਂ ਹੋ ਚੁਕੀਆਂ ਹਨ ਉਹਨਾਂ ( ਦੇ ਸ਼ਮੂਲ ) ਵਿਚ ਇਹ ਭੀ ਕਸ਼ਟ ਵਾਲੇ ਬਚਨ ਦੇ ਹਿਸੇਦਾਰ ਨਿਯਤ ਹੋਏ। ਨਿਰ- ਸੰਦੇਹ ਇਹ ਲੋਗ ( ਆਪਣੇ ਮੰਦ ਕਰਮਾ ਦੇ ਕਾਰਣ ) ਵਿਨਸ਼ਟ ਹੋਣ ਵਾਲੇ ਹੀ ਸਨ ( ਸੋ ਹੋ ਗਏ )॥ ੧੮ ॥ ਅਰ ਆਪੋ ਆਪਣਿਆਂ ਕਰਮਾਂ ਦੇ ਅਨੁਸਾਰ ਸਾਰਿਆਂ ਦੇ ( ਭਲੇ ਕਿੰਬਾ ਬੁਰੇ ) ਦਰਜੇ ਹੋਣਗੇ ਅਰ ( ਯਿਹ ) ਏਸ ਵਾਸਤੇ ਕਿ ਖੁਦਾ ਓਹਨਾਂ ਨੂੰ ਉਨ੍ਹਾਂ ਦੇ ਕਰਮਾਂ ਦਾ ਪੂਰਾ ੨ ਫਲ ਦੇਵੇ ਅਰ ਉਨ੍ਹਾਂ ਉਪਰ ( ਕਿਸੀ ਪਰਕਾਰ ਦਾ ) ਜੁਲਮ ਨਾ ਹੋਵੇ ॥੧੯॥ ਅਰ ( ਪਰਲੇ ਦੇ ਦਿਨ ਜਦੋਂ ਕਾਫਰ ਨਰਕਾਂ ਦੇ ਸਨ- ਮੁਖ ਲੈ ਆਂਦੇ ਜਾਉਣਗੇ ( ਤਾਂ ਉਨ੍ਹਾਂ ਨੂੰ ਕਹਿਆ ਜਾਵੇਗਾ ਕਿ ) ਤੁਸੀਂ ਆਪਣੇ ਸਾਂਸਾਰਿਕ ਜੀਵਣ ਵਿਚ, ਆਪਣੇ ( ਹਿਸੇ ਦਾ ) ਅਨੰਦ ਲੈ ਬੈਠੇ ਅਰ ਓਹਨਾਂ ਥੀਂ ( ਮਨ ਭਾਉਂਦਾ ) ਲਾਭ ( ਭੀ ) ਲੈ ਚੁਕੇ ਹੋ ।ਤਾਂ ਅਜ ਤੁਸਾਂ ਨੂੰ ਜ਼ਿੱਲਤ ਦੀ ਸਜ਼ਾ ਦਿਤੀ ਜਾਵੇਗੀ ( ਇਹ ) ਇਸਦਾ ਫਲ ( ਹੈ ) ਕਿ ਤੁਸੀਂ ਅਕਾਰਣ ਪ੍ਰਿਥਵੀ ਉਪਰ ਆਕੜਿਆ ( ਵਾਕੜਿਆ ) ਕਰਦੇ ਸੀ ਅਰ ( ਇਹ ) ਇਸਦਾ ਬਦਲਾ ਹੈ ਕਿ ਤੁਸੀਂ ਨਾ ਫਰਮਾਨੀਆਂ ਕੀਤਾ ਕਰਦੇ ਸੀ॥੨੦॥ ਰਕੂਹ ੨ ॥ ਅਰ ( ਹੇ ਪੈ ੰਬਰ ਏਹਨਾਂ ਲੋਗਾਂ ਨੂੰ ਕੌਮ ) ਆਦਿ ਦੇ ਭਿਰਾ ਹੁਦ ( ਪੈਸੰਬਰ ) ਦੀ ਸਿਮ੍ਰਿਤੀ ਕਰਾਓ ਜਦੋਂ ਓਹਨਾਂ ਨੇ ਆਪਣੀ ਜਾਤੀ ਅਹਿਕਾਫ ( ਦੀ ਧਰਤੀ ) ਵਿਚ ( ਖੁਦਾ ਦੇ ਕਸ਼ਟ ਥੀਂ) ਡਰਾਇਆ ਅਰ ( ਬਿਰਤਾਂਤ ਇਹ ਸੀ ਕਿ ) ਓਹਨਾਂ ਦੇ ਅੱਗੋਂ ਅਰ ਪਿਛੋਂ ( ਅਰਥਾਤ ਬਹੁਤ ਸਾਰੇ ਹੋਰ ) ਡਰਾਉਣ ਵਾਲੇ ਭੀ ਆ ਚੁਕੇ ਸਨ ( ਅਰ ਹੂਦ ਨੇ ਆਪਣੀ ਜਾਤੀ ਨੂੰ ਕਹਿਆ) ਕਿ ਖੁਦਾ ਥੀਂ ਸਿਵਾ ਕਿਸੇ ਦਾ ਭਜਨ ( ਪਾਠ ) ਨਾ ਕਰੋ ਮੈਨੂੰ ਤੁਹਾਡੀ ਵਲੋਂ ( ਇਕ ) ਭਿਆਨਕ ( ਕਸ਼ਟ ) ਵਾਲੇ ਦਿਨ ਦਾ ਖਤਰਾ ਹੈ ॥ ੨੧ ॥ ਵੁਹ ਲਗੇ ਕਹਿਣ ਕਿ ਕੀ ਤੂੰ ਏਸ ਆਸ਼ੇ ਨਾਲ ਸਾਡੇ ਵਲ ( ਪੈਯੰਬਰ ਬਨ ਕੇ ) ਆਇਆ ਹੈਂ ਕਿ ਸਾਨੂੰ ਸਾਡਿਆਂ ਮਾਬੂਦਾਂ ਵਲੋਂ ਮਨਮੁਖ ਕਰ ਦੇਵੇਂ ਯਦੀ (ਆਪਣੇ ਪੱਖ ਵਿਚ ) ਸਚਾ ਹੈਂ ਤਾਂ ਜਿਸ ( ਕਸ਼ਟ) ਦੀ ਪਰਤਿਯਾ ਤੂੰ ( ਸਾਡੇ ਨਾਲ ) ਕਰਦਾ ਹੈਂ ਉਸਨੂੰ ਸਾਡੇ ਉਪਰ ਲਿਆ ( ਉਤਾਰ ) ॥੨੨ ॥ ( ਹੂਦ ਨੇ ) ਕਹਿਆ ਕਿ ( ਏਸ ਦੀ )ਖਬਰ ਤਾਂ ਅੱਲਾ ਨੂੰ ਹੀ ਹੈ ਅਰ ਮੈਨੂੰ ਤਾਂ ਜੋ ( ਸੰਦੇਸਾ ) ਦੇ ਕੇ ਭੇਜਿਆ ਗਿਆ ਹੈ ਵੁਹ ਤੁਸਾਂ Digitized by Panjab Digital Library | www.panjabdigilib.org
ਪੰਨਾ:ਕੁਰਾਨ ਮਜੀਦ (1932).pdf/588
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ