ਪੰਨਾ:ਕੁਰਾਨ ਮਜੀਦ (1932).pdf/587

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪਾਰਾ ੨੬ ਸੂਰਤ ਅਹਿਕਾਫ ੪੬ ੫੮੭ ਸਾਡਾ ਪਰਵਰਦਗਾਰ ਅੱਲਾ ਹੈ ਫੇਰ ( ਅੰਤ ਦੇ ਸਵਾਸਾਂ ਤਕ ਏਸੇ ਨਿਸਚੇ ਉਤੇ ) ਦ੍ਰਿੜ ਰਹੇ ਤਾਂ ( ਆਖਰਤ ਵਿਚ ) ਨਾ ਤਾਂ ਉਨ੍ਹਾਂ ਉਪਰ ( ਕਿਸੇ ਪਰਕਾਰ ਦਾ ) ਖੌਫ ਹੋਵੇਗਾ ਅਰ ਨਾ ਉਹ ( ਕਿਸੇ ਤਰਹਾਂ ) ਚਿੰਤਾਤਰ ਰਹਿਣਗੇ ॥੧੩॥ ਯਹੀ ਤਾਂ ਹਨ ਸਵਰਗ ਦੇ ਮਾਲਕ ਕਿ ਓਸ ਵਿਚ ਸਦਾ ੨ ਕਾਲ ਰਹਿਣਗੇ ( ਯਿਹ ) ਓਹਨਾਂ ਦੇ ਕਰਮਾਂ ਦਾ ਫਲ ( ਹੈ ) ਜੋ ( ਸੰਸਾਰ ਵਿਚ ) ਕਰਦੇ ਰਹੇ ॥ ੧੪ ॥ ਅਰੁ ਅਸਾਂ ਨੇ ਆਦਮੀ ਨੂੰ ਆਪਣੇ ਮਾਤਾ ਪਿਤਾ ਨਾਲ ਭਲਾ ਵਰਤਾਓ ਕਰਨ ਦੀ ਪੱਕੀ ਕੀਤੀ ਹੈ ਕਿ ਕਠਨਾਈ ਨਾਲ ਉਸ ਦੀ ਮਾਤਾ ਨੇ ਉਸ ਨੂੰ ਪੇਟ ਵਿਚ ਰਖਿਆ ਅਰ ਕਠਨਾਈ ਨਾਲ ਹੀ ਉਸ ਨੂੰ ਜਣਿਆ ਅਰ ਉਸ ਦਾ ਪੇਟ ਵਿਚ ਰਹਿਣਾ ਅਰ ਉਸ ਦੇ ਦੁਧ ਦਾ ਛੁਟਣਾ ( ਘਟ ਥੀਂ ਘਟ ਕਿਤੇ ) ਤੀਹਾਂ (੩੦) ਮਹੀਨਿਆਂ (ਵਿਚ ਜਾਕੇ ਪੂਰਣ ਹੁੰਦਾ) ਹੈ ੇਥੋਂ ਤਕ ਕਿ ਜਦੋਂ ( ਆਦਮੀ ) ਆਪਣੇ ਪੂਰੇ ਬਲ ਨੂੰ ਪਹੁੰਚਦਾ ਹੈ ਅਰਥਾਤ ਚਾਲੀਆਂ ਬਰਸਾਂ ( ਦੀ ਉਮਰ ) ਨੂੰ ਪਹੁੰਚਦਾ ਹੈ ਤਾਂ ( ਖੁਦਾ ਅੱਗੇ ) ਬੇਨਤੀ ਕਰਦਾ ਹੈ ਕਿ ਹੇ ਮੇਰੇ ਪਰਵਰਦਿਗਾਰ ! ਮੈਨੂੰ ਏਸ ( ਬਾਤ ) ਦੀ ਸਾਮਰਥ ਦੇ ਕਿ ਤੂਨੇ ਜੋ ਮੇਰੇ ਅਰ ਮੇਰੇ ਮਾਤਾ ਪਿਤਾ ਉਪਰ ਉਪਕਾਰ ਕੀਤੇ ਮੈਂ ਤੇਰੇ ਓਹਨਾਂ ਉਪਕਾਰਾਂ ਦਾ ਧੰਨਵਾਦ ਕਰਦਾ ਹਾਂ ਅਰ ਏਸ ( ਬਾਤ ) ਦੀ ( ਭੀ ਸਾਮ- ਰਥ ਦੇ ) ਕਿ ਮੈਂ ਐਸੇ ਸ਼ੁਭ ਕਰਮ ਕਰਾਂ ਜਿਨ੍ਹਾਂ ਕਰਕੇ ਤੂੰ ਪਰਸੰਨ ਹੋਵੇਂ ਕਿ ਅਰ ਮੇਰੀ ਔਲਾਦ ਵਿਚ ਨੇਕਬਖਤੀ ਪੈਦਾ ਕਰ` ( ਜੋ ) ਮੇਰੇ ਵਾਸਤੇ ( ਪ੍ਰਸੰਨਤਾ ਦਾ ਕਾਰਨ ਹੋਵੇ ) ਮੈਂ ( ਆਪਣੀਆਂ ਸੰਪੂਰਨ ਹਾਜਤਾਂ ਵਿਚ ) ਤੇਰੀ ਤਰਫ ਰੁਜੂ ਕਰਦਾ ਹਾਂ ਅਰ ਮੈਂ ਤੇਰਿਆਂ ਫਰਮਾਂਬਰਦਾਰ ਬੰਦਿਆਂ ਵਿਚੋਂ ਹਾਂ ॥੧੫॥ ਯਿਹੀ ਲੋਗ ਹਨ ਕਿ ( ਹੋਰ ) ਸਵਰਗ ਨਿਵਾਸੀਆਂ ( ਦੇ ਨਾਲ ) ਨਾਲ ਅਸੀਂ ਏਹਨਾਂ ਦੇ ਸ਼ੁਭ ਕਰਮਾਂ ਨੂੰ ਕਬੂਲ ਕਰਾਂਗੇ ਅਰ ਓਹਨਾਂ ਦੀਆਂ ਭੁੱਲਾਂ ਨੂੰ ਬਖਸ਼ ਦੇਵਾਂਗੇ ਸਚਾ ਬਚਨ ਜੋ ( ਸੰਸਾਰ ਵਿੱਚ ) ਏਹਨਾਂ ਨਾਲ ਕੀਤਾ ਜਾਂਦਾ ਸੀ(ਯਿਹ ਉਸਦਾ ਪੂਰਾ ਕਰਨਾ ਹੈ) ॥੧੬॥ ਅਰ ਜਿਸ ਨੇ ਆਪਣੇ ਪਿਤਾ ਪਿਤਾਮਾਂ ਨੂੰ ਕਹਿਆ ਕਿ ਤੁਸਾਂ ਉਪਰ ਤੁੱਫ ਹੈ ਕੀ ਤੁਸੀਂ ਮੈਨੂੰ ਬੜੇ (ਲਾਰੇ ਦੇਂਦੇ ਹੋ ਕਿ (ਮਰਿਆਂ ਪਿਛੇ) ਮੈਂ ( ਦੁਬਾਰਾ ਸਰਜੀਤ ਕਰਕੇ ਕਬਰ ਵਿਚੋਂ ) ਨਿਕਾਸਿਆ ਜਾਵਾਂਗਾ ਹਾਲਾਂ ਕਿ ਮੇਰੇ ਨਾਲੋਂ ਪਹਿਲੋਂ ( ਕਿਤਨੀਆਂ ) ਉਮਤਾਂ ਬਤੀਤ ਹੋ ਗਈਆਂ ( ਅਰ ਕਿਸੇ ਨੂੰ ਮਰ ਕੇ ਸਰਾਜੀਤ ਹੁੰਦਿਆਂ ਨਹੀਂ ਦੇਖਿਆ ) ਅਰ ( ਮਾਤਾ ਪਿਤਾ ਦਾ ਯਿਹ ਹਾਲ ਹੈ ਕਿ ) ਵੁਹ ਖੁਦਾ ਦੀ ਦੋਹਾਈ ਦੇਂਦੇ ਹਨ ( ਅਰ ਪੁਤਰ ਨੂੰ ਕਹਿੰਦੇ ਹਨ ) ਕਿ ਤੇਰੀ ਸਤਿਆਨਾਸ ਹੋ ਜਾਏ ਈਮਾਨ ਧਾਰਨ ਕਰ । ਨਿਰਸੰਦੇਹ Digitized by Panjab Digital Library | www.panjabdigilib.org