ਪੰਨਾ:ਕੁਰਾਨ ਮਜੀਦ (1932).pdf/586

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੫੮੬ ਪਾਰਾ ੨੬ ਸੂਰਤ ਅਹਿਕਾਫ ੪੬ ਏਸ ( ਪੁਰਖ ਅਰਥਾਤ ਤੁਸਾਂ ਨੇ ) ਅਪਨੇ ਦਿਲੋਂ ਬਨਾ ਲੀਤਾ ਹੈ ( ਤੁਸੀਂ ਏਹਨਾਂ ਨੂੰ ) ਕਹੋ ਕਿ ਯਦੀ ਮੈਂ ਇਸ ਨੂੰ ਆਪਣੇ ਦਿਲੋਂ ਬਨਾਇਆ ਹੋਵੇ ਗਾ ਤਾਂ ਤੁਸੀਂ ਖੁਦਾ ਦੇ ਂ ਮੁਕਾਬਲੇ ਵਿਚ ਮੇਰੇ ਕਿਸੇ ਭੀ ਕੰਮ ਨਹੀਂ ਆ ਸਕਦੇ ਜੈਸੀਆਂ ੨ ਬਾਤਾਂ ਤੁਸੀਂ ਬਣਾਉਂਦੇ ਹੋ ਉਹ ( ਖੁਦਾ ) ਓਹਨਾਂ ਖੂਬ ਜਾਣਦਾ ਹੈ ਮੇਰੇ ਅਰ ਤੁਹਾਡੇ ਮਧ ਵਿਚ ਮਸਤ ਰੂਪ ( ਖੁਦਾ ਹੀ ) ਬਸ ਹੈ ਅਰ ਵਹੀ ਬਖਸ਼ਣੇ ਵਾਲਾ ਮਿਹਰਬਾਨ ਹੈ ॥੮॥ ( ਹੇ ਪੈਯੰ- ਬਰ ਏਹਨਾਂ ਲੋਗਾਂ ਨੂੰ ) ਕਹੋ ਕਿ ਮੈਂ ਪੈ ੰਬਰਾਂ ਵਿਚੋਂ ਕੋਈ ਅਲੋਕਾਰ ਦਾ ( ਪੈ ੰਬਰ ) ਤਾਂ ਨਹੀਂ ਹਾਂ ਅਰ ਮੈਂ ਨਹੀਂ ਜਾਣਦਾ ਕਿ ( ਅਗੇ ) ਮੇ ਨਾਲ ਕੀ ਕੀਤਾ ਜਾਵੇਗਾ ਅਰ ਨਾ ( ਯਿਹ ਜਾਣਦਾ ਹਾਂ ) ਤੁਹਾਡੇ ਨਾਲ ( ਕੀ ਕੀਤਾ ਜਾਵੇਗਾ ) ਮੇਰੀ ਤਰਫ ਜੋ ਵਹੀ ਨਾਜ਼ਲ ਹੁੰਦੀ ਹੈ ਮੈਂ ਤਾਂ ਕੇਵਲ ਉਸੇ ਪਰ ਹੀ ਚਲਦਾ ਹਾਂ ਅਰ ਮੈਂ ਸਰਲ ਰੀਤੀ ਨਾਲ ਡਰ ਸੁਨਾਉਣ ਵਾਲਾ ਹਾਂ ਹੋਰ ਬਸ ॥੯॥ ( ਹੇ ਪੈ ੰਬਰ ਏਹਨਾਂ ਲੋਕਾਂ ਨੂੰ ਕਹੋ ਕਿ ਭਲਾ ਦੇਖੋ ਤਾਂ ਸਹੀ ਯਦੀ ਯਿਹ ( ਕੁਰਾਨ ) ਖੁਦਾ ਦੀ ਤਰਫੋਂ ਹੋਵੇ ਅਰ ਤੁਸੀਂ ਏਸ ਥੀਂ ਇਨਕਾਰ ਕਰ ਬੈਠੇ ਅਰ ਬਨੀ ਅਸਰਾਈਲ ਵਿਚੋਂ ਇਕ ਗਵਾਹ ਨੇ ਏਸੇ ਤਰਹਾਂ ਦੀ ਇਕ ( ਪੁਸਤਕ ਦੇ ਉਤਰਨ ) ਦੀ ਗਵਾਹੀ ( ਭੀ ) ਦਿਤੀ ਅਰ ਉਹ ਈਮਾਨ (ਭੀ) ਧਾਰ ਬੈਠਾ ਅਰ ਤੁਸੀਂ ਆਕੜੇ ਫਾਕੜੇ ਹੀ ਰਹੇ ( ਤਾਂ ਏਸ ਵਿਵਸਥਾ ਵਿਚ ਤੁਸਾਡਾ ਕੀ ਹਾਲ ਹੋਣਾ ਹੈ ) ਨਿਰਸੰਦੇਹ ਅੱਲਾ ਨਾ ਫਰਮਾਨ ਲੋਗਾਂ ਨੂੰ ਸਿਖਿਆ ਨਹੀਂ ਦਿਤਾ ਕਰਦਾ ॥੧੦॥ ਰੁਕੂਹ ੧ ॥ ਅਰ ਮੁਨਕਰ ਮੁਸਲਮਾਨਾਂ ਦੀ ਨਿਸਬਤ ਕਹਿੰਦੇ ਹਨ ਕਿ ਯਦੀ ( ਦੀਨ ਇਸਲਾਮ ) ਉੱਤਮ ਹੁੰਦਾ ਤਾਂ ( ਯਿਹ ਸੰਪੂਰਨ ਜੀਆ ਜੰਤ ) ਸਾਡੇ ਨਾਲੋਂ ਪਹਿਲੋਂ ( ਹੀ ) ਉਸ ਦੀ ਤਰਫ ਨਾਂ ਦੌੜ ਪੈਂਦੇ ਅਰ ਜਦੋਂ ਕੁਰਾਨ ਦਵਾਰਾ ਏਹਨਾਂ ਨੂੰ ਸੁਮਤ ਨਾ ਆਈ ਤਾਂ ਹਨ (ਏਸ ਥੀਂ ਸਿਵਾ ਹੋਰ ਕੀ ) ਕਹਿਣਗੇ ਕਿ ਯਿਹ ( ਤਾਂ ਇਕ ) ਆਦੀ ਝੂਠ ਹੈ ॥੧੧॥ ਹਾਲਾਂਕਿ ਕੁਰਾਨ ਥੀਂ ਪਹਿਲੇ ਮੂਸਾ ਦੀ ਕਿਤਾਬ ( ਅਰਥਾਤ ਤੌਰਾਤ ਉਤਰ ਚੁੱਕੀ ) ਹੈ (ਕਿ ਉਹ ਬਜਾਇ ਖੁਦ ਦੀਨ ਦੀ ) ਆਗੂ ਅਰ ( ਖੁਦਾ ਦੀ ) ਰਹਿਮਤ ( ਹੈ ) ਅਰ ਯਿਹ ( ਕੁਰਾਨ ਭੀ ਉਸੇ ਤਰ੍ਹਾਂ ਦੀ ਇਲਾਹੀ ) ਕਿਤਾਬ ਹੈ ( ਤੌਰਾਤ ਦਾ ) ਮੰਡਨ ਕਰਦੀ ( ਅਰ ) ਅਰਬੀ ਬੋਲੀ ਵਿਚ ( ਹੈ ) ਤਾਂ ਕਿ ਜੋ ਲੋਗ ( ਬੜੇ ) ਸਰਕਸ਼ ਹਨ ਓਹਨਾਂ ਨੂੰ ( ਖੁਦਾ ਦੇ ਕਸ਼ਟ ਥੀਂ ) ਸਭੈ ਕਰੋ ਅਰ ਜੋ ਲੋਗ ਧਾਰਮਿਕ ਹਨ ਉਨ੍ਹਾਂ ਨੂੰ ( ਖੁਦਾ ਦੇ ਪਰਸੰਨ ਹੋਣ ਦੀ ) ਖੁਸ਼ਖਬਰੀ ( ਦੇਵੇ )॥ ੧੨॥ ਨਿਰਸੰਦੇਹ ਜਿਨ੍ਹਾਂ ਲੋਕਾਂ ਨੇ ਕਹਿਆ ਕਿ ) Digitized by Panjab Digital Library | www.panjabdigilib.org