ਪੰਨਾ:ਕੁਰਾਨ ਮਜੀਦ (1932).pdf/578

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੫੭੮ ਪਾਰਾ ੨੫ ਸੂਰਤ ਦੁਖਾਨ ੪੪ ਦੁਸ਼ਟਾਤਮਾਂ ਲੋਗ ਹਨ ਨਾਲ ਛੇੜ ਛਾੜ ਕਰਦੇ ਰਹੇ ) ਤਦੋਂ ਮੂਸਾ ਨੇ ਆਪਣੇ ਪਰਵਰਦਿਗਾਰ ਅਗੇ ਅਰਜ਼ੋਈ ਕੀਤੀ ਕਿ ਯਿਹ ( ਬੜੇ ) ( ( ਮੈਨੂੰ ਇਹਨਾਂ ਪਾਸੋਂ ਮੁਕਤ ਦੇ ॥੨੨॥ (ਤਾਂ ਅਸਾਂ ਨੇ ਮੂਸਾ ਨੂੰ ਹੁਕਮ ਦਿਤਾ ਕਿ) ਮੇਰਿਆਂ ਬੰਦਿਆਂ ਤਾਂ ( ਅਰਥਾਤ ਬਨੀ ਅਸਰਾਈਲ ) ਨੂੰ ਲੈ ਕੇ ਰਾਤੋ ਰਾਤ ਨਿਕਲ ਵਗ ( ਅਰ ਯਾਦ ਰਖਣਾ ਕਿ ਫਰਾਉਨ ਦੀ ਤਰਫੋਂ ) ਤੁਸਾਂ ਲੋਗਾਂ ਦਾ ਪਿਛਾ ਕੀਤਾ ਜਾਵੇਗਾ ੨੩॥ ਅਰ ਦਰਯਾ ਨੂੰ ( ਆਪਣੀ ਜਗਹਾਂ ) ਠਹਿਰਿਆ ਹੋਇਆ ਛਡ ( ਕੇ ਪਾਰ ਉਤਰ ) ਜਾਣਾ ਕਿ ( ਓਸ ਵਿਚ) ਕਿ ( ਫਰਾਉਨੀਆਂ ਦਾ ਸਾਰਾ ਲਸ਼ਕਰ ਡਬੋ ਦਿਤਾ ਜਾਵੇਗਾ ॥੨੪॥ ਯਿਹ ਲੋਗ ਕਿਤਨੇ ਹੀ ਬਾਗ ਅਰ ( ਕਿਤਨੀਆ ਹੀ ) ਨਹਿਰਾਂ ॥੨੫॥ ਅਰ ( ਕਿਤਨੀਆਂ ਹੀ ) ਖੇਤੀਆਂ ( ਅਰ ਕਿਤਨੇ ਹੀ ਸੁੰਦਰ ) ਸੁਹਾ- ਵਣੇ ਮੰਦਰ॥ ੨੬ ॥ ਅਰ ( ਕਿਤਨੇ ਹੀ ) ਆਰਾਮ ( ਅਰ ਆਸਾਇਸ਼ ) ਦੇ ਪ੍ਰਬੰਧ ਛਡ ਮਰੇ ਜਿਨ੍ਹਾਂ ਵਿਚ ਅਨੰਦ ਲੁਟਿਆ ਕਰਦੇ ਸਨ ॥੨੭॥( ਅਸਲ ਵਿਚ ) ਐਸਾ ਹੀ ( ਹੋਇਆ ) ਅਰ ਅਸਾਂ ਨੇ ਦੂਸਰਿਆਂ ਲੋਕਾਂ ਨੂੰ ਏਸ ( ਸੰਪੂਰਨ ਸੁਖਸੰਪਤੀ ) ਦਾ ਵਾਰਸ ਬਨਾ ਦਿਤਾ ॥੨੮॥ ਤਾਂ ਏਹਨਾਂ ਲੋਗਾਂ ਉਪਰ ਪ੍ਰਿਥਵੀ ਅਰ ਆਕਾਸ਼ ਕੋਈ (ਭੀ ਤਾਂ ) ਨਾ ਰੋਇਆ ਅਰ ਨਾ ਉਹਨਾਂ ਨੂੰ ( ਤੋਬਾ ਅਰ ਸ਼ਰਮਿੰਦਗੀ ਦੀ ) ਮੋਹਲਤ ( ਹੀ ) ਮਿਲੀ ॥ ੨੯ ॥ ਰਕੂਹ ੧ ॥ ਅਰ ਅਸਾਂ ਨੇ ਹੀ ਬਨੀ ਅਸਰਾਈਲ ਨੂੰ ਢਿੱਲਤ ਦੇ ਕਸ਼ਟ (ਅਰ ਬਾਤ ) ਫਰਾਉਨ (ਦੇ ਜਾਨਕ ਪੰਜੇ ) ਵਿਚੋਂ ਮੁਕਤੀ ਦਿਤੀ ॥ ੩੦ ॥ ਏਸ ਵਿਚ ਭੂਮ ਨਹੀਂ ਕਿ ਵੁਹ ( ਬੜਾ ) ਮਨਮੁਖ (ਅਰ ਦਾਸਤਾ )ਦੀ ਸੀਮਾਂ ਥੀਂ ਬਾਹਰ ਹੋ ਗਇਆ ਸੀ॥੩੧॥ ਅਰ ਬਨੀ ਅਸਰਾਈਲ ਨੂੰ ਅਸੀਂ (ਦੇਖ) ਭਾਲ ਕੇ ਸੰਸਾਰੀ ਲੋਕਾਂ ਨਾਲੋਂ ਵਡਿਆਈ ਦਿਤੀ ॥੩੨॥ ਅਰ ਉਹਨਾਂ ਨੂੰ ( ਮਨ ਤਥਾ ਸਲਵਾ ਆਦ ਦੇ ਐਤਨੇ ਬਾਹਲੇ) ਚਮਤਕਾਰ ਦਿਤੇ ਜਿਨ੍ਹਾਂ ਕਰਕੇ ( ਉਹਨਾਂ ਦੇ ਈਮਾਨ ਦੀ ) ਤੱਖ ਪ੍ਰੀਯਾ ਹੀ ਅਭੀਸ਼ਟ ਸੀ॥ ੩੩ ॥ ਯਿਹ ( ਮੱਕੇ ਦੇ ਕਾਫਰ ਤਾਂ) ਕਹਿੰਦੇ ਹੀ ਹਨ।॥੩੪॥ ਕਿ ਯਿਹ ਸਾਡਾ ਪਹਿਲੀ ਹੀ ਵੇਰ ਦਾ ਹੀ ਮਰਨਾ ਹੈ ਹੋਰ ਬਸ ( ਫੇਰ ਸਦਾ ਵਾਸਤੇ ਅੰਤ ) ਅਰ ਅਸੀਂ ( ਦੁਬਾਰਾ ) ਨਹੀਂ ਉਠਾਏ ਜਾਵਾਂਗੇ ॥੩੫॥ ਬਸ ਯਦੀ ਤੁਸੀਂ (ਮੁਸਲਮਾਨ ਆਪਣੇ ਕਿਆਮਤ ਵਾਲੇ ਪਖ ਵਿਚ ) ਸਚੇ ਹੋ ਤਾਂ ਸਾਡੇ ਪਿਤਾ ਪਿਤਾਮਾਂ ਨੂੰ ( ਸੁਰਜੀਤ ਕਰਕੇ ਸਾਡੇ ਸਾਹਮਣੇ )ਲਿਆ ਮੌਜੂਦ ਕਰੋ ॥੩੬॥ ਭਲਾ ( ਯਿਹ ੋਗ ਬਲਬੋਤੇ ਵਿਚ) ਵਡੇ ਹਨ ਕਿੰਬਾ


Digitized by Panjab Digital Library | www.panjabdigilib.org