i) ਦੇ P no e c ਅਰ 3 ན ਪਾਰਾ ੨੫ ਤੋ ਸੂਰਤ ਦੁਖਾਨ ੪੪ ੫੭੭ ਪਿਤਾ ਪਿਤਾਮਾਓਂ ਦਾ ( ਭੀ ) ਪਰਵਰਦਿਗਾਰ ਹੈ॥੮॥ ਪਰੰਤੂ ਯਿਹ ਲੋਗ ਤਾਂ ਭ੍ਰਮ ਵਿਚ ਪੜੇ ਹੋਏ ( ਏਹਨਾਂ ਬਾਤਾਂ ਨੂੰ ਹਾਂਸੀ) ਖੇਲ ( ਸਮਝ ) ਰਹੇ ਹਨ ॥੯ ॥ ਤੋ (ਹੇ ਪੈਯੰਬਰ) ਓਸ ਦਿਨ ਦੀ ਇੰਤਜਾਰੀ ਕਰੋ ਕਿ (ਸਾਰਿਆਂ ਦੇ ਸਾਹਮਣੇ) ਅਕਾਸ਼ ਵਿਚੋਂ ਇਕ ਧੂੰਆਂ ਪ੍ਰਗਟ ਹੋਵੇ । ੧੦ ॥ ( ਅਰ ਵਹ ਸਾਰਿਆਂ ਲੋਕਾਂ ਉਪਰ ਛਾ ਜਾਏ ਏਹੀ ਹੈ ਧ੍ਯਾਨਕ ਦੁਖ ॥੧੧॥ (ਜਿਸ ਨੂੰ ਦੇਖ ਕੇ ਯਿਹ ਮੁਨਕਰ ਭੀ ਦੁਆਏ ਮੰਗਨ ਲਗ ਪੈਣਗੇ ਕਿ ) ਹੇ ਸਾਡੇ ਪਰਵਰਦਿਗਾਰ ਸਾਡੇ ਉਪਰੋਂ ਏਸ ਵਿਪਤੀ ਨੂੰ ਟਾਲ ਕਿ ( ਹੁਣ ) ਅਸੀਂ ( ਤੇਰੇ ਉਪਰ ) ਈਮਾਨ ਧਾਰ ਬੈਠੇ ਹਾਂ ॥ ੧੨ ॥ ( ਪਰੰਤੂ ਏਸ ਧੂੰਏ ਨਾਲ ) ਏਹਨਾਂ ਨੂੰ ਕੀ ਸਿਖਿਆ ਹੋਵੇਗੀ ਅਰ ( ਏਹਨਾਂ ਦਾ ਹਾਲ ਤਾਂ ਇਹ ਹੈ ਕਿ) ਏਹਨਾਂ ਦੇ ਪਾਸ ਸਪਸ਼ਟ ਵਰਨਣ ਕਰਨ ਵਾਲਾ ਪੈਗੰਬਰ ਅਵਸ਼ ਆਇਆ ॥੧੩॥ ਏਸ ਗਲੋਂ ( ਭੀ ) ਇਹ ਲੋਗ ਓਸ ਪਾਸੋਂ ਬਦਿਕਤੇ ਰਹੇ ਅਰ ਇਹ ਯਹੀ ਕਹਿੰਦੇ ਰਹੇ ਕਿ ( ਇਹ ਤਾਂ ਕਿਸੇ ਦਾ ) ਸਿਖਿਆ ਸਿਖਾ- ਇਆ (ਕਿੰਬਾ ਪੜ੍ਹਿਆ ਪੜ੍ਹਾਇਆ ਅਰ ) ਉਨਮਾਦੀ ਹੈ ॥੧੪॥ (ਲੋਗੋ ਕੋਟੀ ਖੰਡਨ ਦੇ ਵਾਸਤੇ) ਅਸੀਂ ( ਤੁਸਾਂ ਉਪਰ ) ਚਾਰ ਦਿਨਾਂ ਵਾਸਤੇ ( ਓਸ ) ਕਸ਼ਟ ਨੂੰ ਨਵਿਰਤ ਕਰ ਦੇਵਾਂਗੇ ਪਰੰਤੂ ਤੁਸੀਂ ਫੇਰ (ਵਹੀ ਕੁਫਰ ) ਕਰੋਗੇ ॥੧੫॥ ( ਅਰ ) ਅਸੀਂ ( ਓਹਨਾਂ ਪਾਸੋਂ ਪੂਰਾ ਬਦਲਾ ਤਾਂ ਓਸ ਦਿਨ ਲਵਾਂਗੇ ) ਜਿਸ ਦਿਨ ਬੜੀ ( ਅਵੱਲੀ ) ਫੜਨੀ ਫੜਾਂਗੇ ( ਕਾਹੇ ਤੇ ਜਿਥੇ ) ਅਸੀਂ ( ਦਯਾ ਕਰਦੇ ਹਾਂ ) ਬਦਲਾ (ਭੀ) ਲੀਤਾ ਕਰਦੇ ਹਾਂ-॥੧੬॥ ਅਰ ਏਹਨਾਂ ਨਾਲੋਂ ਪਹਿਲੇ ਅਸੀਂ ਫਰਓਨ ਦੀ ਜਾਤੀ ਦੀ ( ਭੀ ) ਪ੍ਰਛਾ ਕਰ ਚੁਕੇ ਹਾਂ ਅਰ ਓਹਨਾਂ ਦੇ ਪਾਸ ਉਚ ਪਦਵੀ ਦਾ ਰਸੂਲ ( ਮੂਸਾ ) ਆਇਆ॥੧੭॥ (ਅਰ ਓਹਨਾਂ ਨੇ ਆਕੇ ਫਰਾਊਨ ਦੇ ਲੋਕਾਂ ਨੂੰ ਕਹਿਆ) ਕਿ ( ਏਹਨਾਂ ) ਅੱਲਾਂ ਦਿਆਂ ਬੰਦਿਆਂ ( ਅਰਥਾਤ ਬਨੀ ਅਸਰਾਈਲ ) ਨੂੰ ਮੇਰੇ ਹਵਾਲੇ ( ਅਧਿਕਾਰ ) ਵਿਚ ਕਰੋ ਮੈਂ (ਖੁਦਾ ਦਾ) ਭੇਜਿਆ ਹੋਇਆ ਤੁਸਾਂ ਪਾਸ ਆਇਆ ਹਾਂ ( ਅਕਾਸ਼ ਬਾਨੀ ਦਾ ) ਅਮਾਨਤ ਦਾਰ ( ਹਾਂ ) ॥੧੮॥ ਅਰ ਇਹ ( ਭੀ ਕਹਿਆ ) ਕਿ ਖੁਦਾ ਨਾਲ ਸਰਕਸ਼ੀ ਨਾ ਕਰੋ ਮੈਂ ( ਆਪਣੇ ਪੈਯੰਬਰ ਹੋਣ ਦੀ ) ਇਕ ਸਰਲ ਯੁਕਤੀ ਤੁਸਾਂ ਦੇ ਸਨਮੁਖ ਪ੍ਰਕਾਸ਼ ਕਰਦਾ ਹਾਂ ॥ ੧੬॥ ਅਰ ਏਸ ਕਰਕੇ ਕਿ ਤੁਸੀਂ ਮੈਨੂੰ ਇੱਟਾਂ ਵੱਟੇ ਮਾਰੋ ਮੈਂ ਆਪਣੇ ਪਰਵਰਦਿਗਾਰ ਅਰ ਤੁਸਾਂ ਦੇ ਪਰਵਰਦਿਗਾਰ (ਅਰ ਥਾਤ ਮੈਂ ਇਕ ਓਂਕਾਰ ) ਦਾ ਆਸਰਾ ਚਾਹੁੰਦਾ ਹਾਂ ( ਵਹੀ ਮੈਨੂੰ ਬਚਾਇ ਗਾ )॥ ੨੦ ॥ ਅਰ ਯਦੀ ਤੁਸਾਂ ਨੂੰ ਮੇਰੀ ਬਾਰਤਾ ਦਾ ਨਿਸਚਾ ਨਹੀਂ ਤਾਂ ਮੈਥੋਂ ਇਕਲਵਾਂਜੇ ਹੋ ਜਾਓ ॥ ੨੧॥ ( ਪਰੰਤੂ ਅਯਾਪੀ ਵਹ ਮੂਸਾ Digitized by Panjab Digital Library | www.panjabdigilib.org
ਪੰਨਾ:ਕੁਰਾਨ ਮਜੀਦ (1932).pdf/577
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ