ਪੰਨਾ:ਕੁਰਾਨ ਮਜੀਦ (1932).pdf/565

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪਾਰਾ ੨੫ ਸੂਰਤ ਸ਼ੂਰਾ ੪੨ પરંપ ਜਾਣ )॥ ੩੪ ॥ ਅਰ ਬਹੁਤ ਸਾਰਿਆਂ ( ਦੇ ਕਸੂਰ ) ਥੀਂ ਦਰਗੁਜ਼ਰ ਕਰੇ (ਕਿ ਉਹ ਜਹਾਜ਼ ਦੀ ਤਬਾਹੀ ਹੋ ਗਇਆਂ ਹੋਇਆਂ ਭੀ ਕਿਸੇਰੀਤੀ ਨਾਲ ਬਚ ਬਚਾ ਜਾਣ ) ਅਰ ਜੋ ਲੋਗ ( ਸਾਡੀ ਕੁਦਰਤ ਦੀਆਂ ) ਨਿਸ਼ਾਨੀਆਂ ਵਿਚ ਘਦੂਤਾਂ ਛੇੜਦੇ ਹਨ ( ਜਹਾਜ਼ ਦੀ ਤਬਾਹੀ ਦੇ ਸਮੇਂ ) ਜਾਣ ਲੈਣਾ ਕਿ ਹੁਣ ਓਹਨਾਂ ਨੂੰ ਕਿਤੇ ਭੀ ਢੋਈ ਨਹੀਂ ॥ ੩੫ ॥ ਤਾਂ ( ਲੋਗੋ ) ਜੋ ਕੁਛ ਭੀ ਤੁਸਾਂ ਨੂੰ ਦਿਤਾ ਗਇਆ ( ਉਹ ) ਸੰਸਾਰਿਕ ਜੀਵਨ ਦਾ ( ਖਿਨ ਭੰਗਰ ) ਸਾਜੋ ਸਾਮਾਨ ( ਸਾਮਗਰੀ ) ਹੈ ਅਰ ਜੋ ( ਬਦਲਾ ) ਖੁਦਾ ਪਾਸ ਹੈ ( ਉਹ ਏਸ ਨਾਲੋਂ ) ਕਈ ਗੁਣਾਂ ਉੱਤਮ ਅਰ ਸਦੈਵ ਹੈ (ਪਰੰਤੂ) ਓਹਨਾਂ (ਹੀ) ਲੋਕਾਂ ਵਾਸਤੇ ਜੋ ਈਮਾਨ ਧਾਰ ਬੈਠੇ ਅਰ ( ਈਮਾਨ ਥੀਂ ਭਿਨ ) ਆਪਣੇ ਪਰਵਰਦਿਗਾਰ ਉਪਰ ( ਭੀ ) ਭਰੋਸਾ ਰਖਦੇ ਹਨ ॥ ੩੬ ॥ ਅਰ ਜੋ ਬੜੇ ੨ ਪਾਪਾਂ ਅਰ ਨਿਰਲਜਤਾ ਦੀਆਂ ਬਾਤਾਂ ਥੀਂ ਕਨਾਰਾ ਕਰੀ ਰਖਦੇ ਹਨ ' ਅਰ ਜਦੋਂ ਓਹਨਾਂ ਨੂੰ ਕ੍ਰੋਧ ਆ ਜਾਂਦਾ ਹੈ ( ਤੇ ਲੋਕਾਂ ਦੀਆਂ ਭੁਲਾਂ ਥੀਂ ) ਦਰ- ਗੁਜਰ ਕਰਦੇ ਹਨ। ੩੭ ॥ ਅਰ ਜੋ ਆਪਣੇ ਪਰਵਰਦਿਗਾਰ ਦੀ ਆਗਿਆ ਮੰਨਦੇ ਅਰ ਨਮਾਜ਼ ਪੜਦੇ ਹਨ ਅਰ ਉਨ੍ਹਾਂ ਦੇ ( ਜਿਤਨੇ ) ਕੰਮ ਹਨ ) ਆਪੋ ਵਿਚ ਦੀ ਸਲਾਹ ਨਾਲ ( ਹੁੰਦੇ ) ਹਨ । ਅਰ ਅਸਾਂ ਨੇ ਜੋ ਓਹਨਾਂ ਨੂੰ ਦੇ ਰਖਿਆ ਹੈ ਉਸ ਵਿਚੋਂ ( ਰਬ ਦੇ ਰਸਤੇ ਉਪਰ ) ਖਰਚ ਕਰਦੇ ਹਨ ॥੩੮॥ ਅਰ ਜੋ ਐਸੇ ( ਗੈਰਤ ਵਾਲੇ ) ਹਨ ਕਿ ਜਦੋਂ ਉਹਨਾਂ ( ਉਪਰ ( ਕਿਸੇ ਵਲੋਂ ) ਅਯੋਗ ਵਧੀਕੀ ਹੁੰਦੀ ਹੈ ਤਾਂ ਉਹ ( ਵਾਜਬੀ ) ਬਦਲਾ ਲੈ ਲੈਂਦੇ ਹਨ ॥੩੯॥ ਅਰ ਬੁਰਾਈ ਦਾ ਬਦਲਾ ਹੈ ਵੈਸੀ ਹੀ ਬੁਰਾਈ ਇਸ ਥੀਂ ( ਭੀ ) ਜੋ ਮਾਫ ਕਰ ਦੇਵੇ ਅਰ ਸਮਸ੍ਯਾ ਕਰ ਲਵੇ ਓਸ ਦਾ ਸਵਾਬ ਅੱਲਾ ਦੇ ਜਿੰਮੇ ਹੈ । ਨਿਰਸੰਦੇਹ ਉਹ ਅਨਰਥ ਕਰਨ ਵਾਲਿਆਂ ਨੂੰ ਪਸੰਦ ਨਹੀਂ ਕਰਦਾ ॥ ੪੦॥ ਅਰ ਹਾਂ ਕਿਸੇ ਉਪਰ ਅਨਰਥ ਹੋਇਆ ਹੋਵੇ ਅਰ ਉਹ ਉਸਦੇ ਪਿਛੋਂ ਬਦਲਾ ਲਵੇ ਤਾਂ ਯਿਹ ਲੋਗ ( ਬੇ ਵਸੇ ਹਨ ) ਏਹਨਾਂ ਉਪਰ ਕੋਈ ਦੋਖ ਨਹੀਂ ॥੪੧॥ ਦੋਖ (ਤਾਂ) ਓਹਨਾਂ ਉਪਰ ਹੀ ਹੈ ਜੋ ਲੋਗਾਂ ਉਪਰ ਅਨਰਥ ਕਰਦੇ ਅਰ ਅਜੋਗ ( ਅਕਾ- ਰਣ ) ਦੇਸ ਵਿਚ ( ਲੋਕਾਂ ਉਪਰ ) ਵਧੀਕੀਆਂ ਕਰਦੇ ਹਨ ਯਹੀ ਲੋਗ ਹਨ ਜਿਨ੍ਹਾਂ ਨੂੰ ਅਸਹਿ ਕਸ਼ਟ ਹੋਣਾ ਹੈ ॥੪੨ ॥ ਅਰ ਅਲਬਤਾ ਜੋ ਪੁਰਖ ਸੰਤੋਖ ਕਰੇ ਅਰ ( ਦੂਸਰੇ ਦੀ ਭੁਲਣਾਂ ) ਬਖਸ਼ ਦੇਵੇ ਤਾਂ ਨਿਰਸੰਦੇਹ ਯਿਹ ਬੜੀ ਹਿੰਮਤ ਦੇ ਕੰਮ ਹਨ ॥ ੪੩ ॥ ਰਕੂਹ ੪॥ ਅਰ ਜਿਸ ਨੂੰ ਖੁਦਾ ਕੁਮਾਰਗੀ ਕਰੇ ਤਾਂ ਫੇਰ ਉਸਦਾ ਕੋਈ ( ਮਿਤਰ ) ਸਹਾਇਕ ਨਹੀਂ। ਅਰ ( ਹੇ ਪੈਯੰਬਰ ਕਿਆਮਤ ਦੇ ਦਿਨ ਤੁਸੀਂ Digitized by Panjab Digital Library / www.panjabdigilib.org