પર્દષ્ઠ ਪੀਰਾਂ ੨੫ ਸੂਰਤ ਸ਼ੂਰਾ ੪੨ ਦੀਆਂ ( ਪ੍ਰਾਰਥਨਾ ) ਕਬੂਲ ਕਰਦਾ ਅਰ ਆਪਣੇ ਫਜ਼ਲ ਨਾਲ ਓਹਨਾਂ ਨੂੰ ( ਓਹਨਾਂ ਦੇ ਅਧਿਕਾਰ ਥੀਂ ) ਵਧਕੇ ਬਦਲਾ ਦੇਂਦਾ ਹੈ ਅਰ ਜੋ ਲੋਗ ਮੁਨਕਰ ਹਨ ਓਹਨਾਂ ਵਾਸਤੇ ਦੁਸਹਿ ਕਸ਼ਟ ਹੈ॥੨੬॥ ਅਰ ਯਦੀ ਅੱਲਾ ਆ ਪਣਿਆਂ ਬੰਦਿਆਂ ਵਾਸਤੇ ( ਓਹਨਾਂ ਦੀ ) ਰੋਜ਼ੀ ਵਿਸ਼ਾਲ ਕਰ ਦੇਵੇ ਤਾਂ ਵੁਹ ਜ਼ਰੂਰ ਦੇਸ ਵਿਚ ਆਪ ਹੁਦਰੀਆਂ ਕਰਨ ਲਗ ਪੈਣ ਪਰੰਤੂ ਉਹ ਯਥਾ ਯੋਗ ਹਰ ਇਕ ਦੀ ) ਜਿਤਨੀ ( ਰੋਸ਼ੀ) ਚਾਹੁੰਦਾ ਹੈ ਉਤਾਰਦਾ ਹੈ ( ਕਾਹੇ ਤੇ ) ਉਹ ਆਪਣਿਆਂ ਬੰਦਿਆਂ ( ਦੀਆਂ ਜ਼ਰੂਰਤਾਂ ) ਥੀਂ ਖਬਰਦਾਰ ਅਰ ( ਓਹਨਾਂ ਦੇ ਹਾਲ ਨੂੰ ) ਵੇਖਣ ਵਾਲਾ ਹੈ ॥੨੭॥ ਅਰ (ਵਹੀ ਤਾਂ ) ਹੈ ਕਿ ਲੋਗਾਂ ( ਨੂੰ ਵਰਖਾ ਦੀ ਤਰਫੋਂ ਨਰਾਸਾ ਹੋ ਜਾਂਦੀ ਹੈ ਤਾਂ ਵੁਹ ਓਹਨਾਂ ) ਦੇ ਨਰਾਸ ਹੋਇਆਂ ਪਿਛੋਂ ਬਰਖਾ ਕਰ ਦੇਂਦਾ ਹੈ ਅਰ ਆਪਣੀ ਕਿਰਪਾ ਦਾ ਵਿਸਤਾਰ ਕਰ ਦੇਂਦਾ ਹੈ ਅਰ ਉਹ ( ਸਾਰਿਆਂ ਦਾ ) ਕਰਨ ਕਾਰਨ ( ਅਰ ) ਮਹਿਮਾਂ ਯੋਗ ਹੈ ॥੨੮॥ ਅਰ ਓਸੇ ਦੀ ( ਕੁਦਰਤ ਦੀਆਂ ਨਿਸ਼ਾਨੀਆਂ ਵਿਚੋਂ ਆਕਾਸ ਪ੍ਰਿਥਵੀ ਦਾ ਉਤਪਤ ਕਰਨਾ ਹੈ ਅਰ ( ਹੋਰ ) ਓਹਨਾਂ ਜੀਵਾਂ ਦਾ ਜੋ ਉਸ ਨੇ ਪ੍ਰਿਥਵੀ ਅਕਾਸ਼ ਦੇ ਮਧ ਮੇਂ ਫੈਲਾ ਰਖੇ ਹਨ ਅਰ ਉਹ ਜਦੋਂ ਇਛਾ ਕਰੇਗਾ ( ਅਰਥਾਤ ਪ੍ਰਲੋ ਦੇ ਦਿਨ ) ਓਹਨਾਂ ਦੇ ਇਕਤ੍ਰ ਕਰ ਲੇਣ ਨੂੰ ( ਭੀ ) ਸਾਮਰਥ ਹੈ ॥੨੯॥ ਰੁਕੂਹ ੩ ॥ ਅਰ ( ਲੋਗੋ ) ਤੁਸਾਂ ਉਪਰ ਜੋ ਵਿਪਤੀ ਪ੍ਰਾਪਤ ਹੁੰਦੀ ਹੈ ਤਾਂ ਤੁਸਾਂ ਦੀ ਆਪਣੀ ਹੀ ਕਰਤੂਤ ਨਾਲ ਅਰ ਖੁਦਾ ( ਤੁਸਾਂ ਦਿਆਂ ) ਬਹੁਤ ) ( ਸਾਰਿਆਂ ਕਸੂਰਾਂ ) ਨੂੰ ਕੰਨਾਂ ਕੋਲ ਦੀ ਲੰਘਾ ਛਡਦਾ ਹੈ॥ ੩੦॥ ਨਹੀਂ ਤਾਂ ਤੁਸੀਂ ਪ੍ਰਿਥਵੀ ( ਮਾਤ੍ਰ ) ਉਪਰ ( ਕਿਸੇ ਦਿਸ਼ਾ ਨੂੰ ਭਜ ਕੇ ਖੁਦਾ ਨੂੰ ) ਪਰਾਜੈ ਤਾਂ ਕਰ ਨਹੀਂ ਸਕਦੇ ਅਰ ਖੁਦਾ ਥੀਂ ਸਿਵਾ ਨਾ ਕੋਈ ਤੁਸਾਂ ਦਾ ਕਰਨ ਕਾਰਨ ਹੈ ਅਰ ਨਾ ਕੋਈ ( ਹਾਮੀ ਤਥਾ ) ਸਹਾਇਕ ॥੩੧॥ ਅਰ ( ਉਸੇ ਦੀ ( ਕੁਦਰਤ ਦੀਆਂ ) ਨਿਸ਼ਾਨੀਆਂ ਵਿਚੋਂ ( ਬਾਦਬਾਨੀ ) ਜਹਾਜ਼ ਹਨ ਜੋ ਸਮੁੰਦਰ ਵਿਚ ਪਰਬਤਾਂ ਵਾਂਗਰ ( ਉੱਚੇ ੨ ਦਿਖਲਾਈ ਦੇਂਦੇ ) ਹਨ ॥ ੩੨ ॥ ਖੁਦਾ ਚਾਹੇ ਤਾਂ ਵਾਯੂ ਨੂੰ ਠਹਿਰਾ ਦੇਵੇ ਤਾਂ ਜਹਾਜ਼ ( ਭੀ ) ਸਮੁੰਦਰ ਦੀ ਸਿਤਾ ਉਤੇ ਖਲੋਤੇ ਦੇ ਖਲੋਤੇ ਰਹਿ ਜਾਣ ਜਿਤਨੇ ( ਬੰਦੇ ) ਸਬਰ ਸ਼ੁਕਰ ਕਰਨ ਵਾਲੇ ਹਨ ਉਨ੍ਹਾਂ ਵਾਸਤੇ ਜਹਾਜਾਂ ਦੇ ਹਰ ਤਰਫ਼ ਦੌੜਿਆ ੨ ਫਿਰਨ ਵਿਚ ( ਭੀ ਖੁਦਾ ਦੀ ਕੁਦਰਤ ਦੀਆਂ ਬਹੁਤ ਸਾਰੀਆਂ ) ਨਿਸ਼ਾ ਨੀਆਂ ਹਨ ॥੩੩॥ ਜਾਂ ( ਇਛਾ ਕਰੇ ਤਾਂ ਜ਼ੋਰ ਸ਼ੋਰ ਦੀ ਹਵਾ ਛਡ ਦੇਵੇ ਅਰ ) ਜਹਾਜ਼ ਦੇ ਅਧਿਪਤਿ ਦੀ ਬਦਕਿਰਦਾਰੀਆਂ ਦੇ ਬਦਲੇ ਵਿਚ ਜਹਾਜ਼ ਨੂੰ ( ਤੂਫਾਨ ਨਾਲ ) ਛਿੰਨ ਭਿੰਨ ਕਰ ਦੇਵੇ ( ਤਾਂ ਕਈਕੁ ਡੂਬ ਨੂੰ ) ( Digitized by Panjab Digital Library | www.panjabdigilib.org
ਪੰਨਾ:ਕੁਰਾਨ ਮਜੀਦ (1932).pdf/564
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ