ਪੰਨਾ:ਕੁਰਾਨ ਮਜੀਦ (1932).pdf/557

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

7 ਪਾਰਾ ੨੪ ਸੂਰਤ ਹਮਸਜਦਾ ੪੧ || ੫੫੭ ਪਰਵਰਦਿਗਾਰ ਦੀ ਦਰਗਾਹ ਵਿਚ ਹਨ ਉਹ ਰਾਤ ਦਿਨ ਓਸੇ ਦੀ ਹੀ ਉਸਤਤੀ ਵਿਚ ਲਗੇ ਰਹਿੰਦੇ ਹਨ ਅਰ ਉਹ ( ਕਦੇ ਭੀ ) ਨਹੀਂ ਅਕਦੇ ॥੩੮ ॥ ਅਰ ( ਹੇ ਪੈਯੰਬਰ ) ਉਸਦੀਆਂ ( ਕੁਦਰਤ ਦੀਆਂ ) ਨਿਸ਼ਾਨੀਆਂ ਵਿਚੋਂ ਇਕ ਯਿਹ ਹੈ ਕਿ ਤੁਸੀਂ ਪ੍ਰਿਥਵੀ ਨੂੰ ਦੇਖਦੇ ਹੋ ਕਿ ( ਸੁਨਮਸਾਨ ) ਹਿਲਣ ਜਲਣ ਥੀਂ ਰਹਿਤ ( ਜੜ ਰੂਪ ) ਪਈ ਹੈ ਫੇਰ ਜਦੋਂ ਅਸੀਂ ਉਸ ਉਪਰ ਬਰਖਾ ਕਰ ਦੇਂਦੇ ਹਾਂ ਤੋ ਬਸ ਹਰੀ ਭਰੀ ਹੋ ਔਰ ਫੁਲ ਜਾਂਦੀ ਹੈ ਜਿਸ ਨੇ ਏਸ ( ਪ੍ਰਿਥਵੀ ) ਨੂੰ ਸੁਰਜੀਤ ਕੀਤਾ। ਵਹੀ ( ਖੁਦਾ ਲੈ ਦੇ ਦਿਨ ) ਮੁਰਦਿਆਂ ਨੂੰ ਭੀ ਸੁਰਜੀਤ ਕਰਨ ਵਾਲਾ ਹੈ ਨਿਰਸੰਦੇਹ ਉਹ ਸਰਬ ਵਸਤੂਆਂ ਉਪਰ ਕਾਦਰ ਹੈ ॥ ੩੯॥ ਜੋ ਲੋਗ ਸਾਡੀਆਂ ਆਇਤਾਂ ਵਿਚ ਘਤਕਲਾਂ ਉਤਪਨ ਕਰਦੇ ਹਨ ਸਾਡੇ ਪਾਸੋਂ ( ਉਨ੍ਹਾਂ ਦਾ ਹਾਲ ) ਗੁਝਾ ਛਿੰਨਾ ਨਹੀਂ ਹੈ ਭਲਾ ਜੋ ਪੁਰਖ ( ਅੰਤ ) ਨਰਕਾਂ ਵਿਚ ਸਿਟਿਆ ਜਾਵੇ ਉਹ ਉੱਤਮ ਕਿੰਬਾ ਉਹ ਪੁਰਖ ਜੋ ਲੈ ਦੇ ਦਿਨ ਆਵੇ ਅਰ ਉਸ ( ਕਿਸੇ ਬਾਤ ਦਾ ) ਖਟਕਾ ਨਾ ਹੋਵੇ ? ( ਲੋਗੋ ) ਜੋ ਚਾਹੋ ਸੋ ਕਰੋ ਜੋ ਕੁਛ ਭੀ ਤੁਸੀਂ ਕਰਦੇ ਹੋ ਖੁਦਾ ਉਸ ਨੂੰ ਦੇਖ ਰਹਿਆ ਹੈ॥ ੪੦ | ਜਿਨ੍ਹਾਂ ਲੋਗਾਂ ਦੇ ਪਾਸ ( ਕੁਰਾਨ ਵਰਗੀ ) ਸਿਖਿਆ ਆਈ ਅਰ ਉਨਹਾਂ ਨੇ ਉਸ ਨੂੰ ਨਾਂ ਮੰਨਿਆਂ ( ਉਹ ਭੀ ਅੰਤ ਨੂੰ ਆਪਣਾ ਹਾਲ ਦੇਖ ਲੈਣਗੇ ) ਅਰ ਯਿਹ ( ਕੁਰਾਨ ) ਤੋ ਬੜੇ ਪਰਤਾਪ ਵਾਲੀ ਪੁਸਤਕ ਹੈ ॥੪੧॥ ਕਿ ਝੂਠ ਨਾਂ ਤੋ ਏਸ ਦੇ ਅਗਲੇ ( ਪਾਸਿਓਂ ਹੀ ) ਏਸ ਦੇ ਸਾਹਮਣੇ ਦਮ ਮਾਰ ਸਕਦਾ ਹੈ ਅਰ ਨਾਂ ਏਸ ਦੇ ਪਿਛਲੇ ( ਪਾਸਿਓਂ ਕਾਹੇ ਤੇ ) ਯੁਕਤੀ ਵਾਲੇ ਮਹਿਮਾਂ ਜੋਗ ( ਅਰਥਾਤ ਖੁਦਾ ) ਦੀ ( ਤਰਫੋਂ ) ਉਤਾਰੀ ਹੋਈ ਹੈ ॥੪੨ ॥ ( ਹੇ ਪੈਯੰਬਰ ) ਤੁਸਾਂ ਨੂੰ ( ਭੀ ) ਵਹੀ ਬਾਰਤਾ ਕਹੀ ਜਾਂਦੀ ਹੈ ਜੋ ਤੁਸਾਂ ਨਾਲੋਂ ਪਹਿਲੇ ( ਔਰ ) ਪੈਯੰਬਰਾਂ ਨੂੰ ਕਹੀ ਗਈ ਹੈ ਨਿਰਸੰਦੇਹ ਤੁਸਾਂ ਦਾ ਪਰਵਰਦਿਗਾਰ ( ਪਾਪਾਂ ਦੇ ) ਬਖਸ਼ਨੇ ਵਾਲਾ ਭੀ ਹੈ ਅਰ ਉਸ ਦਾ ਡੰਡ ਭੀ ਕਠਿਣ ਹੈ ॥੪੩ ॥ ਅਰ ਯਦੀ ਅਸੀਂ ਏਸ ਨੂੰ ਅਰਬੀ ਥੀਂ ਸਿਵਾ (ਕਿਸੇ)ਦੂਸਰੀ ਭਾਸ਼ਾ ਦਾ ਕੁਰਾਨ ਬਨਾਉਂਦੇ ਤੋ ( ਯਿਹ ਮੱਕੇ ਦੇ ਕਾਫਰ ) ਜਰੂਰ ਕਹਿੰਦੇ ਕਿ ਏਸ ਦੀਆਂ ਆਇਤਾਂ ( ਸਾਡੀ ਹੀ ਭਾਸ਼ਾ ਵਿਚ ਸਾਨੂੰ ) ਭਲੀ ਪਰਕਾਰ ਖੋਲ ( ਖੋਲ ) ਕੇ ਕਿਸ ਵਾਸਤੇ ਨਹੀਂ ਸਮਝਾਈਆਂ ਗਈਆਂ ਕੈਸੀ ( ਅਸਚਰਜ ਬਾਰਤਾ ਹੈ ਕਿ ਕੁਰਾਨ ਦੀ ਭਾਸ਼ਾ ) ਅਜਮੀ ( ਅਰਥਾਤ ਓਪਰੀ ) ਅਰ ( ਸਾਡੀ ) ਅਰਬੀ। ( ਹੇ ਪੈਯੰਬਰ ਏਹਨਾਂ ਲੋਗਾਂ ਨੂੰ ) ਕਹੋ ਕਿ ਜੋ ਲੋਗ ਈਮਾਨ ਧਾਰੀ ਹਨ ਉਨ੍ਹਾਂ ਵਾਸਤੇ ਤਾਂ ( ਯਿਹ ਕੁਰਾਨ ਸਿਰ ਥੀਂ ਲੈਕੇ ਪੈਰਾਂ ਤਕ ) ਸਿਖ੍ਯਾ ਅਰ (ਮਾਨਸਿਕ ਵ੍ਯਥਾ ਅਰਥਾਤ ਭੇਦ ਬੁਧੀ ਤਥਾ ਬਦ- Digitized by Panjab Digital Library | www.panjabdigilib.org