ਪਾਰਾ ੨੪ ਸੂਰਤ ਹਮਸਜਦਾ ੪੧ ਨਾਲ ਨਹੀਂ ਕਿ ( ਕਲ ਨੂੰ ) ਤੁਸਾਂ ਦੇ ਕੰਨ ਅਰ ਤੁਸਾਂ ਦੀਆਂ ਅੱਖੀਆਂ ਅਰ ਤੁਸਾਂ ਦੀ ( ਮਾਸ ) ਤਵਚਾ ਤੁਸਾਂ ਦੇ ਵਿਰੁਧ ਗਵਾਹੀ ਦੇਣ ਨੂੰ ਖੜੇ ਹੋ ਜਾਣਗੇ ਪ੍ਰਯੁਤ ਤੁਸਾਂ ਨੂੰ ਤਾਂ ਯਿਹ ਖਿਆਲ ਸੀ ਕਿ ਤੁਸਾਂ ਦਿਆਂ ਬਹੁਤ ਸਾਰਿਆਂ ਕਰਮਾਂ ਥੀਂ ਖ਼ੁਦਾ ( ਭੀ ) ਯਾਤ ਨਹੀਂ ॥ ੨੨ ॥ ਅਰ ( ਯਿਹ ) ਬਦ ਗੁਮਾਨੀ ਜੋ ਤੁਸਾਂ ਨੇ ਆਪਣੇ ਪਰਵਰਦਿਗਾਰ ਦੇ ਹਕ ਵਿਚ ਕੀਤੀ ਤੁਸਾਂ ਦੀ ਏਸੇ ਬਦ ਗੁਮਾਨੀ ਨੇ ਤੋ ( ਅਜ ) ਤੁਸਾਂ ਨੂੰ ਬਰਬਾਦ ਕੀਤਾ। ਅਰ ਤੁਸੀਂ ਘਾਟੇ ਵਿਚ ਆ ਗਏ॥੨੩॥ਤੋ ਯ ਯਿਹ ਲੋਗ ਸਬਰ ਕਰ ( ਕੇ ਚੁਪ ਕਰ ) ਰਹਿਣ ਤੋ ਭੀ ਏਹਨਾਂ ਦਾ ਟਿਕਾਣਾ ਨਰਕ ਹੈ ਅਰ ਯਦੀ ਮਾਫੀ ਦੀ ਇਛਾ ਕਰਨ ਤੋ ਏਹਨਾਂ ਨੂੰ ਮਾਫੀ ( ਭੀ ) ਨਹੀਂ ਦਿਤੀ ਜਾਵੇਗੀ ॥੨੪॥ ਅਰ ਅਸਾਂ ਨੇ ਏਹਨਾਂ (ਕਾਫਰਾਂ) ਦੇ ਨਾਲ (ਬੁਰੇ) ਹਮਜੋਲੀ ਨਿਯਤ ਕਰ ਦਿਤੇ ਸਨ ਤੋ ਓਹਨਾਂ ਨੇ ਏਹਨਾਂ ਦੇ ਅਗਲੇ ਅਰ ਪਿਛਲੇ ਸੰਪੂਰਨ ਬ੍ਰਿਤਾਂਤ ਏਹਨਾਂ ਦੀ ਦ੍ਰਿਸ਼ਟੀ ਵਿਚ ਚੰਗੇ ਕਰ ਦਿਖਾਏ ਅਰ ਏਹਨਾਂ ਨਾਲੋਂ ਪਹਿਲੇ ਜਿੰਨਾਂ ਦੀ ਅਰ ਆਦਮੀਆਂ ਦੀ (ਔਰ ) ਬਹੁਤ ਸਾਰੀਆਂ (ਮਨਮੁਖ) ਉਮਤਾਂ (ਜਾਤੀਆਂ)ਹੋ ਗੁਜਰੀਆਂ ਸਨ ਓਹਨਾਂ ਦੇ ਸ਼ਾਮਲ ਵਿਚ ( ਅਜਾਬ ਦਾ ) ਬਚਨ ਏਹਨਾਂ ਦੇ ਹਕ ਵਿਚ ਭੀ ਪੂਰਾ ਹੋਕੇ ਰਹਿਆ ਨਿਰਸੰਦੇਹ ਯਿਹ ਲੋਗ ( ਆਦ ਸੇ ) ਹੀ ਆਪਣੇ ਨੁਕਸਾਨ ਦੇ ਹੀ ਪਿਛੇ ਪਏ ਸਨ॥ ੨੫ ॥ਰੁਕੂਹ੩॥ ਅਰ ਜੋ ਲੋਗ ਮੁਨਕਰ ਹਨ ਵੁਹ ( ਇਕ ਦੂਸਰੇ ਨੂੰ ) ਕਹਿਆ ਕਰਦੇ ਹਨ ਕਿ ਏਸ ਕੁਰਾਨ ਨੂੰ ਸੁਣੋ ਹੀ ਨਾ ਅਰ ( ਸੁਨਾਣ ਲਗਣ ਤੋ ) ਏਸ ( ਦੇ ਵਿਚ ) ਹੀ ਰੌਲਾ ਗੋਲਾ ਪਾ ਦਿਤਾ ਕਰੋ ਸੰਭਾਵਨਾ ਹੈ ਕਿ ( ਇਸ ਤਦਬੀਰ ਨਾਲ ) ਤੁਸੀਂ ( ਮੁਸਲਮਾਨਾਂ ) ਪਾਸੋਂ ਬਾਜੀ ਲੈ ਜਾਓ ॥੨੬ ॥ ਤੋ ਜੋ ਲੋਗ ( ਦੀਨ ਇਸਲਾਮ ਥੀਂ ) ਮੁਨਕਰ ਹਨ ਅਸੀਂ ਉਨ੍ਹਾਂ ਨੂੰ ਜਰੂਰ ( ਹੀ ) ਸਖਤ ( ਆਜ਼ਾਬ ਦਾ ) ਸਵਾਦ ਚਖਾ ਕੇ ਹਟਾਂਗੇ ਅਰ ਜ਼ਰੂਰ ਉਨ੍ਹਾਂ ਦੇ ( ਏਹਨਾਂ ) ਨਖਿਧ ਕਰਮਾਂ ਦਾ ਬਦਲਾ ਦੇਵਾਂਗੇ ॥੨੭॥ ਯਿਹ ਨਰਕ ( ਹੀ ) ਖੁਦਾ ਦੇ ਬੈਰੀਆਂ ( ਅਰਥਾਤ ਕਾਫਰਾਂ ) ਦਾ ਬਦਲਾ ਹੈ ਕਿ ਵੁਹ ਜੋ ਸਾਡੀਆਂ ਆਇਤਾਂ ਥੀਂ ਇਨਕਾਰ ਕਰਦੇ ਸਨ ਉਸ ਦੀ ਸਜਾ ਵਿਚ ਓਹਨਾਂ ਨੂੰ ਸਦੈਵ ਵਾਸਤੇ ਨਰਕਾਂ ਵਿਚ ਅਸਥਾਨ ਮਿਲਿਆ ॥੨੮॥ ਅਰ ਜੋ ਲੋਗ ਮੁਨਕਰ ਹਨ ( ਲੈ ਵਿਚ ) ਕਹਿਣਗੇ ਕਿ ਹੇ ਸਾਡੇ ਪਰਵਰਦਿਗਾਰ ਸ਼ੈਤਾਨ ਅਰ ਆਦਮੀ ਜਿਨ੍ਹਾਂ ਨੇ ਸਾਨੂੰ ਕੁਮਾਰਗੀ ਕੀਤਾ ਸੀ ( ਇਕ ਪਲ ਭਰ ) ਉਨਹਾਂ ਨੂੰ ਸਾਡੇ ਤਾਈਂ ( ਭੀ ਤੋ ) ਦਿਖਾ ਕਿ ਅਸੀਂ ਉਨਹੀਂ ਆਪਣਿਆਂ ਪੈਰਾਂ ਦੇ ਹੇਠਾਂ ( ਲਤਾੜ ) ਸਿਟੀਏ ਤਾਂ ਕਿ ਵਹ ਬਹੁਤ ਹਾ ਹੀਣ ਹੋਣ ॥ ੨੯॥ ਨਿਰਸੰਦੇਹ ਜਿਨਹਾਂ ਲੋਗਾਂ ਨੇ ਇਕਰਾਰ ਕੀਤ Digitized by Panjab Digital Library | www.panjabdigilib.org
ਪੰਨਾ:ਕੁਰਾਨ ਮਜੀਦ (1932).pdf/555
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ