ਪਾਰਾ ੨੪ ਸੂਰਤ ਮੋਮਨ ਮਾਰਦਾ ਹੈ ਫੇਰ ਜਦੋਂ ਉਹ ਕਿਸੇ ਕੰਮ ਦਾ ਕਰਨਾ ਧਾਰ ਲੈਂਦਾ ਹੈ ਤੋ ਬਸ ਉਸ ਨੂੰ ਕਹਿ ਦੇਂਦਾ ਹੈ ਕਿ ਹੋ, ਅਰ ਉਹ ਹੋ ਜਾਂਦਾ ਹੈ ॥੬੮ ॥ ਕੂਹ ੭ ॥ ( ਹੇ ਪੈਯੰਬਰ ) ਕੀ ਤੁਸਾਂ ਨੇ ਓਹਨਾਂ ਲੋਕਾਂ ਦੇ ( ਹਾਲ ) ਉਪਰ ਦਰਿਸ਼ਟੀ ਨਹੀਂ ਦਿਤੀ ਜੋ ਖੁਦਾ ਦੀਆਂ ਆਇਤਾਂ ਉਪਰ ਝਗੜੇ ਨਿਕਾਸਿਆ ਕਰਦੇ ਹਨ।ਕਿਧਰ ਨੂੰ ਬਹਿਕੇ ਚਲੇ ਜਾਂਦੇ ਹਨ॥ ੬੯ ॥ ( ਇਹ ) ਉਹ ਲੋਗ ( ਹਨ ) ਜੋ ( ਅੱਲਾ ਦੀ ) ਕਿਤਾਬ ( ਕੁਰਾਨ ) ਨੂੰ ਝੂਠਿਆਰਦੇ ਹਨ ਅਰ ਓਹਨਾਂ ਕਿਤਾਬਾਂ ਨੂੰ ਵੀ ਝੂਠਿਆਰ ਦੇ ਹਨ ) ਜੋ ਅਸਾਂ ਨੇ ਆਪਣੇ ) ਪੈਯੰਬਰ ਦਵਾਰਾ ਭੇਜੇ ਹਨ ਸੋ ਅੰਤ ਨੂੰ ਏਹਨਾਂ ਤਾਈਂ ( ਏਸ ਝੂਠਿਆ ਰਨ ਦਾ ਫਲ ) ਪਰਤੀਤ ਹੋ ਜਾਵੇਗਾ| ੭੦ | ਜਦੋਂ ਕਿ ਲੋਕ ਏਹਨਾਂ ਦੇ ਗਲਾਂ ਵਿਚ ਹੋਣਗੇ ਅਰ ( ਤੌਕ ਥੀਂ ਵਖਰੇ ) ਜੰਜੀਰਾਂ ( ਪਾਣੀ ਪਿਲਾਣ ) ਵਾਸਤੇ ) ਘਸੀਟਦੇ ਹੋਏ ॥੭੧॥ ਏਹਨਾਂ ਨੂੰ ਉੱਬਲਦੇ ਹੋਇ ਪਾਣੀ ਵਿਚ ਲੈ ਜਾਣਗੇ ਫੇਰ ਅਗਨੀ ਵਿਚ ਝੋਕੇ ਜਾਣਗੇ ॥ ੭੨ ॥ ਫੇਰ ਏਹਨਾਂ ਨੂੰ ਪਛਿਆ ਜਾਵੇਗਾ ਕਿ ਖ਼ੁਦਾ ਥੀਂ ਸਿਵਾ ਤੁਸੀਂ ਜਿਨ੍ਹਾਂ ( ਮਾਬੂਦਾਂ ) ਨੂੰ ( ਖੁਦਾ ਦੇ ) ਸਜਾਤੀ ਨਿਯਤ ਕਰਦੇ ਸੀ ) ( ਹੁਣ ) ਉਹ ਕਿਥੇ ਹਨ ॥੭੩ ॥ ਉਹ ਕਹਿਣਗੇ ( ਹੁਣ ਤਾਂ ਉਹ ) ਸਾਡੇ ਪਾਸੋਂ ਗਵਾਚ ਗਏ ( ਕਿ ਕਿਤੇ ਨਜਰੀ ਨਹੀਂ ਆਉਂਦੇ ) ਪ੍ਰਤਯਤ ( ਸਚ ਬਾਰਤਾ ਤੋ ਯਿਹ ਹੈ ਕਿ ) ਅਸੀਂ ਤੋਂ ( ਏਸ ਥੀਂ ) ਪਹਿਲੋਂ ਖੁਦਾ ਦੇ ਸਿਵਾ ਕਿਸੇ ( ਹੋਰ ) ਵਸਤੂ ਦੀ ਪੂਜਾ ਕਰਦੇ ਹੀ ਨਹੀਂ ਸੋ ਅੱਲਾ ਕਾਫਰਾਂ ਦੀ ਏਸੇ ਤਰਾਂ ਸੁਧ ਬੁਧ ਮਾਰ ਦੇਵੇਗਾ ॥ ੭੪॥ ( ਕਿ ਉਨ੍ਹਾਂ ਨੂੰ ਉਤਰ ਦੇਣ ਦਾ ਕੋਈ ਰਸਤਾ ਨਹੀਂ ਸੁਣੇਗਾ ਅਰ ਉਨ੍ਹਾਂ ਨੂੰ ਕਹਿਆ ਜਾਵੇਗਾ ਕਿ ) ਇਹ ਤੁਸਾਂ ਦੀਆਂ ਉਨ੍ਹਾਂ ਬਾਤਾਂ ਦੀ ਸਜ਼ਾ ਹੈ ਕਿ ਹੈ ਤੁਸੀਂ ਪ੍ਰਿਥਵੀ ( ਮਾਤਰ ) ਉਪਰ ਨਾਹਕ ਦੀਆਂ ' ਸ਼ੀਆਂ ਕਰਿਆ ਕਰਦੇ ਸੀ ਅਰ ( ਹੋਰ ) ਉਸਦਾ ਦੰਡ ਹੈ ਕਿ ਤੁਸੀਂ ਆਕੜਿਆ ਕਰਦੇ ਸੀ॥੭੫॥ ( ਤੋ ਅਬ ) ਨਰਕਾਂ ਦੇ ਦਰਵਾਜਿਆਂ ( ਥੀਂ ਨਰਕਾਂ ) ਵਿਚ ਜਾ ਵੜੋ ਅਰ ਸਦਾ ੨ ਵਾਸਤੇ ਓਹਨਾਂ ਵਿਚ ਹੀ ਰਹੋ ਭਾਵ ਅਹੰਕਾਰ ਕਰਨ ਵਾਲਿਆਂ ਦਾ ( ਭੀ ਕੈਸਾ ਹੀ ) ਬੁਰਾ ਅਸਥਾਨ ਹੈ ॥ ੭੬ ॥ ਤੋ ( ਹੇ ਪੈਯੰਬਰ ) ਸਬਰ ਨਾਲ ਬੈਠੇ ਰਹੋ ਨਿਰਸੰਦੇਹ ਖੁਦਾ ਦਾ ਬਚਨ ਸਚਾ ਹੈ ਤੋ ( ਕਸ਼ਟ ਦੇ ਜੈਸੇ ) ੨ ਬਚਨ ਅਸੀਂ ਏਨ੍ਹਾਂ ਲੋਕਾਂ ਨਾਲ ਕਰਦੇ ਹਾਂ ( ਉਨਹਾਂ ਵਿਚ ) ਕੁਛ ਤੁਸਾਂ ਨੂੰ ਦਿਖਾਈਏ ਕਿੰਬਾ ( ਉਨ੍ਹਾਂ ਬਚਨਾਂ ਦੇ ਪਰਾਪਤ ਹੋਣ ਥੀਂ ਪਹਿਲੇ ) ਨੂੰ ( ਸੰਸਾਰ ਵਿਚੋਂ ) ਉਠਾ ਲਈਏ ( ਸਰਬ ਤਰਹਾਂ ) ਏਹਨਾਂ ਨੇਂ ਤੋ } ਸਾਡੀ ਤਰਫ ਲੌਟ ਕੋ ਆਉਣਾ ਹੀ ਹੈ॥੭੭॥ ਅਰ ਅਸਾਂ ਨੇ ਤੁਹਾਡੇ ਨਾਲੋਂ ਪਹਿਲੋਂ (ਭੀ ਕਿਤਨੇ) ਰਸੂਲ ਭੇਜੇ ( ਸੋ ) ਉਨ੍ਹਾਂ ਵਿਚੋਂ ( ਕਈ Digitized by Panjab Digital Library | www.panjabdigilib.org
ਪੰਨਾ:ਕੁਰਾਨ ਮਜੀਦ (1932).pdf/550
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ