ਪੰਨਾ:ਕੁਰਾਨ ਮਜੀਦ (1932).pdf/542

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

५४२ ਪਾਰਾ ੨੪ ਸੂਰਤ ਮੋਮਨ ੪੦ ਦੇਣ ਤੋ (ਅੰਤ ਨੂੰ) ਅਸਾਂ ਨੇ ਓਹਨਾਂ ਨੂੰ ਧਰ ਦਬਾਇਆ ਤਾਂ ਅਸਾਂ ਨੇ ਓਹਨਾਂ ਨੂੰ ਕੈਸੀ ਸਜ਼ਾ ਦਿਤੀ ॥੫॥ ਅਰ ਇਸੀ ਪ੍ਰਕਾਰ ਇਹਨਾਂ ਕਾਫਰਾਂ ਉਪਰ (ਭੀ) ਤੁਸਾਂ ਦੇ ਪਰਵਰਦਿਗਾਰ ਦੀ ਸਚੀ ਆਗਿਆ ਆ ਚੁਕੀ ਹੈ ਕਿ ਇਹ ਨਾਰਕੀ ਹਨ ॥ ੬ ॥ ਜੋ (ਫਰਿਸ਼ਤੇ) ਅਰਸ਼ ਨੂੰ ਚੁਕੀ ਖੜੇ ਹਨ ਅਰ ਜੋ ਅਰਸ਼ ਦੇ ਚਾਰ ਚੌਫੇਰੇ (ਨੀਯਤ) ਹਨ (ਹਰ ਸਮੇਂ) ਆਪਣੇ ਪਰਵਰਦਿਗਾਰ ਦੀ ਉਸਤਤੀ ਦੇ ਨਾਲ ਓਸ ਦੀ ਮੁਹਿੰਮਾਂ ਕਰਦੇ ਰਹਿੰਦੇ ਅਰ ਓਸ ਉਪਰ ਈਮਾਨ ਰਖਦੇ ਅਰ ਈਮਾਨ ਵਾਲਿਆਂ ਵਾਸਤੇ ਕਲਿਆਨ ਦੀਆਂ(ਅਸੀਸਾਂ) ਮੰਗਦੇ ਰਹਿੰਦੇ ਹਨ ਕਿ ਹੇ ਸਾਡੇ ਪਰਵਰਦਿਗਾਰ ਤੇਰੀ ਕਿਰਪਾ ਅਰ ਤੇਰਾ ਗਿਆਨ ਸਾਰੀਆਂ ਵਸਤਾਂ ਉਪਰ ਘੇਰਾ ਘਤਣ ਵਾਲਾ ਹੈ ਤੋ ਜੋ ਲੋਗ (ਤੇਰੀ ਦਰਗਾਹ) ਵਿਚ ਤੌਬਾ ਕਰਦੇ ਅਰ ਤੇਰੇ (ਦੀਨ ਦੇ) ਰਸਤੇ ਉਪਰ ਤੁਰਦੇ ਹਨ ਓਹਨਾਂ ਨੂੰ ਬਖਸ਼ਦੇ ਅਰ ਹੋਰ ਓਹਨਾਂ ਨੂੰ ਨਾਰਕੀ ਕਸ਼ਟ ਥੀਂ ਬਚਾ॥੭॥ ਅਰੁ ਹੈਂ ਸਾਡੇ ਪਰਵਰਦਿਗਾਰ ਓਹਨਾਂ ਨੂੰ (ਸਵਰਗ ਦੇ) ਸਦਾ ਰਹਿਣ ਵਾਲਿਆਂ ਬਾਗਾਂ ਵਿਚ ਭੀ ਲੈ ਜਾਕੇ ਪਾਪਤ ਕਰ ਜਿਸ ਦਾ ਤੁਸਾਂ ਨੇ ਓਹਨਾਂ ਨਾਲ ਬਚਨ ਕੀਤਾ ਹੈ ਅਰ ਓਹਨਾਂ ਦੇ ਪਿਤਾ ਪਿਤਾਮਾਂ ਅਰ ਓਸ ਦੀਆਂ ਇਸਤ੍ਰੀਆਂ ਅਰ ਓਹਨਾਂ ਦੇ ਪਰਿਵਾਰ ਵਿਚੋਂ ਜੋ ਜੋ ਭਲੇ ਹੋਣ ਓਹਨਾਂ ਨੂੰ (ਭੀ) ਨਿਰਸੰਦੇਹ ਤੂੰ ਹੀ ਸ਼ਕਤੀਵਾਨ ਅਰ ਯੁਕਤੀ ਵਾਲਾ ਹੈਂ ॥੮ ॥ ਅਰ (ਹਾਂ) ਓਹਨਾਂ ਨੂੰ (ਪਲੇ ਦੇ ਦਿਨ ਸਰਬ ਪ੍ਰਕਾਰ ਦੀ ) ਵਿਪੱਤੀਆਂ ਥੀਂ ਨਿਰਲੇਪ ਰਖ ਅਰ ਜਿਸ ਨੂੰ ਤੂੰ ਓਸ ਦਿਨ ਵਿਪਤੀਆਂ ਥੀਂ ਨਿਰਲੇਪ ਰਖੇਂਗਾ ਤੋ ਓਸ ਉਪਰ ਤੂੰ ਨੇ (ਆਪਣੀ ਬੜੀ ਹੀ) ਕ੍ਰਿਪਾ ਕੀਤੀ ਅਰ ਯਹੀ (ਤੋ ਬਹੁਤ) ਬੜੀ ਕਾਰਜ ਸਧੀ ਹੈ ॥ ੯ ॥ ਰਕੂਹ ੧॥ ਜੋ ਲੋਗ ( ਸਚੇ ਦੀਨ ਥੀਂ ) ਮੁਨਕਰ ਹਨ ( ਪਰਲੈ ਦੇ ਦਿਨ ) ਓਹਨਾਂ ਨੂੰ ਉੱਚੀ ਅਵਾਜ਼ ਨਾਲ ਕੈਂਹ ਦਿਤਾ ਜਾਵੇਗਾ ਕਿ ਜੈਸੇ ਤੁਸੀਂ ਅਜ ) ਆਪਣੀ ਜਿੰਦਗੀ ਥੀਂ ਬੇਜ਼ਾਰ ਹੋ ਇਸ ਨਾਲੋਂ ਵਧ ਕੇ ਖੁਦਾ ਤੁਸਾਂ ਪਾਸੋਂ ) ਬੇਜ਼ਾਰ ਸੀ ਜਦੋਂ ਕਿ ਤੁਸੀਂ ਈਮਾਨ ਦੀ ਤਰਫ ਬੁਲਾ ਜਾਂਦੇ ਸੀ ਅਰ ਨਹੀਂ ਮੰਨਦੇ ਸੀ॥ ੧੦ ॥ ( ਉਹ ਲੋਗ ) ਬੇਨਤੀ ਕਰਨਗੇ ਕਿ ਹੇ ਸਾਡੇ ਪਰਵਰਦਿਗਾਰ ਤੂੰ ਸਾਨੂੰ ਦੋ ਵੇਰੀ ਮੁਰਦਾ ਅਰ ਦੋ ਵੇਰੀ ਸਰਜੀਤ ਰਖ ਚੁਕਿਆ ਤੋ ( ਅਬ ) ਅਸੀਂ ਆਪਣਿਆਂ ਪਾਪਾਂ ਦਾ ਇਕ- ਰਾਰ ਕਰਦੇ ਹਾਂ ਫੇਰ ( ਹੁਣ ਇਥੋਂ ) ਨਿਕਲਣ ਦਾ ( ਭੀ ) ਕੋਈ ਉਪਾਵ ਹੈ ? ॥੧੧॥( ਖੁਦਾ ਕਹੇਗਾ ਨਹੀਂ ਅਰ ) ਯਿਹ ਇਸ ਵਾਸ ਕਿ ( ਸੰਸਾਰ ਵਿਚ ) ਜਦੋਂ ਏਕਲੇ ਖੁਦਾ ਨੂੰ ਪਕਾਰਿਆ ਜਾਂਦਾ ਸੀ ਤੋ ਤੁਸੀਂ (ਓਸ ਨੂੰ ) ਨਹੀਂ ਮੰਨਦੇ ਸੀ ਅਰ ਯਦੀ ਓਹਨਾਂ ਦੇ ਨਾਲ ਸ਼ਰੀਕ ਬਨਾ Digitized by Panjab Digital Library | www.panjabdigilib.org