੫੩੨ ਪੀਰਾਂ ੨੩ ਸੂਰਤ ਜ਼ਮਰ ੩੯ ਸਿਰ ਉਪਰ ) ਨਹੀਂ ਚੁਣੇਗਾ ਫੇਰ ਤੁਸਾਂ ( ਸਾਰਿਆਂ ) ਨੇ ਆਪਣੇ ਪਰਵਰ- ਦਿਗਾਰ ਦੀ ਤਰਫ ਲੁੱਟ ਕੇ ਜਾਣਾ ਹੈ ਤੋਂ ਜੈਸੇ ੨ ਕਰਮ ( ਸੰਸਾਰ ਵਿਚ ) ਤੁਸੀਂ ਕਰਦੇ ਰਹੇ ਹੋ ਉਹ ਤੁਸਾਂ ਨੂੰ ਦਸ ਦੇਵੇਗਾ ਉਹ ( ਤੋ ਲੋਗਾਂ ਦੇ) ਮਾਨ- ਸਿਕ ਸੰਕਲਪਾਂ (ਤਕ) ਦੀ ਜਾਣਦਾ ਹੈ ॥ ੭ ॥ ਅਰ ਜਦੋਂ ਆਦਮੀ ਨੂੰ ਕੋਈ ਤਕਲੀਫ ਪਰਾਪਤ ਹੁੰਦੀ ਹੈ ਤੋ ਆਪਣੇ ਪਰਵਰਦਿਗਾਰ ਦੀ ਤਰਫ ਧਿ- ਆਨ ਧਰ ਕੇ ਉਸ ਨੂੰ ਪੁਕਾਰਦਾ ਹੈ ਫੇਰ ਜਦੋਂ ( ਖੁਦਾ ) ਆਪਣੀ ਤਰਫੋਂ ਉਸਨੂੰ ਕੋਈ ਪਦਾਰਥ ਪ੍ਰਦਾਨ ਕਰ ਦੇਂਦਾ ਹੈ ਤੋ ਜਿਸ ( ਮਤਲਬ ) ਵਾਸਤੇ ਓਸ ਨੇ ਪਹਿਲੇ ( ਖੁਦਾ ਨੂੰ ) ਪੁਕਾਰਿਆ ਸੀ ਓਸ ਨੂੰ ਵਿਸਾਰ ਦੇਂਦਾ ਅਰ ਖੁਦਾ ਦੇ ਸ਼ਰੀਕ ਬਨਾ ਤੁਰਦਾ ਹੈ ਤਾਂ ਕਿ ( ਆਪਣਾ ਮੰਦ ਨਮੂਨਾ ਦਿਖਾ ਕੇ ਦੂਸਰਿਆਂ ਨੂੰ ਭੀ ) ਖ਼ੁਦਾ ਦੇ ਮਾਰਗੋਂ ਕੁਮਾਰਗੀ ਕਰੇ ( ਹੇ ਪੈਯੰਬਰ ਐਸੇ ਪੁਰਖ ਨੂੰ ) ਕਹਿ ਦਿਓ ਕਿ ਥੋੜੇ ਰੋਜ ਆਪਣੇ ਕੁਫਰ ( ਦੀ ਅਵਸ- ਥਾ ) ਵਿਚ ਵਸ ਰਸ ਲੈ ( ਅੰਤ ਨੂੰ ਤਾਂ ) ਤੂੰ ਨਾਰਕੀਆਂ ਵਿਚ ਹੀ ਹੋਵੇਂਗਾ ॥੮॥ ਭਲਾ ਜੋ ਪੁਰਖ ਰਾਤ ਦੇ ਸਮੇਂ ( ਏਕਾਂਤ ) ਵਿਚ ( ਖੁਦਾ ਦੀ ) ਬੰਦਗੀ ਵਿਚ ਲਗਾ ਹੋਇਆ ਹੈ ( ਕਦੇ ਓਸ ਦੀ ਦਰਗਾਹ ਵਿਚ ) ਨਮਸਕਾਰ ਕਰਦਾ ਹੈ ਅਰ ( ਕਦੇ ਓਸ ਦੇ ਸਨਮੁਖ ਹੱਥ ਬੰਨ ਕੇ ) ਖੜਾ ਹੁੰਦਾ । ਥੀਂ ਡਰਦਾ ਅਰ ਆਪਣੇ ਪਰਵਰਦਿਗਾਰ ਦੇ ਫਜ਼ਲ ਦਾ ਉਮੈਦਵਾਰ ਹੈ ( ਕਿਤੇ ) ਐਸਾ ਪੁਰਖ ਬੇਮੁਖ ਦੇ ਸਮਾਨ ਹੋ ਸਕਦਾ ਹੈ ? ( ਹੇ ਪੈ ੰਬਰ ਏਹਨਾਂ ਲੋਕਾਂ ਨੂੰ ) ਕਹੋ ਕਿ ਕਿਤੇ ਗਿਆਤਵਾਨ ਅਰ ਅਗਿਆਤਵਾਨ ਭੀ ਸਮਾਨ ਹੋਏ ਹਨ ( ਪਰੰਤੂ ਏਹਨਾਂ ਬਾਤਾਂ ਥੀਂ ) ਵਹੀਂ ਲੋਕ ਸਿਖਿਆ ਧਾਰਦੇ ਹਨ ਜੋ ਬੁਧਿਮਾਨ ਹਨ ॥੬॥ ਰੁਕੂਹ ੧॥ ( ਹੇ ਪੈ ੰਬਰ ਸਾਡੀ ਤਰਫੋਂ ਮੁਸਲਮਾਨਾਂ ਨੂੰ ) ਸਮਝਾ ਦਿਓ ਕਿ ਹੇ ਸਾਡਿਓ ਬੰਦਿਓ ਜੋ ਈਮਾਨ ਧਾਰ ਚੁਕੇ ਹੋ ਆਪਣੇ ਪਰਵਰਦਗਾਰ ਪਾਸੋਂ ( ਅਰਥਾਤ ਸਾਡੇ ਪਾਸੋਂ ) ਡਰਦੇ ਰਹੋ ਜੋ ਲੋਗ ਇਸ ਸੰਸਾਰ ਵਿਚ ਭਲਾਈ ਕਰਦੇ ਹਨ ਓਹਨਾਂ ਵਾਸਤੇ ( ਪਲੈ ਨੂੰ ) ਭਲਾਈ ਹੈ ਅਰ ਖ਼ੁਦਾ ਦੀ ਪ੍ਰਿਥਵੀ ( ਬੜੀ ) ਵਿਸ਼ਾਲੀ ਹੈ ਉਹ ਤਾਂ ਸੰਤੋਖ ਦੇ ਹੀ ਬੰਦੇ ਹਨ ਜਿਨ੍ਹਾਂ ਨੂੰ ( ਪਲੇ ਵਿਚ ) ਓਹਨਾਂ ਦਾ ਫਲ ਬੇਹਿਸਾਬ ਭਰ ਦਿਤਾ ਜਾਵੇਗਾ ॥੧੦॥ ( ਹੇ ਪੈਯੰਬਰ ਏਹਨਾਂ ਲੋਗਾਂ ਨੂੰ ) ਕਹੋ ਕਿ ਮੈਨੂੰ ( ਤੋ ਖੁਦਾ ਦੇ ਏਥੋਂ ਯਹੀ ) ਆਗਿਆ ਮਿਲੀ ਹੈ ਕਿ ਮੈਂ ਕੇਵਲ ਖੁਦਾ ਦੀ ਹੀ ਫਰਮਾਂ ਬਰਦਾਰੀ ਦ੍ਰਿਸ਼ਟੀ ਗੋਚਰ ਰਖਕੇ ਓਸੇ ਦੀ ਪੂਜਾ ਕੀਤਾ ਕਰਾਂ । ੧੧ ॥ ਅਰ (ਹੋਰ) ਮੈਨੂੰ ਯਿਹ ਆਗਿਆ ਮਿਲੀ ਹੈ ਕਿ ਮੈਂ ਸਾਰਿਆਂ ਨਾਲੋਂ ਪਹਿਲੇ ਮੁਸਲ ਮਾਨ ਬਣਾ ॥੧੨॥ ( ਹੇ ਪੈਯੰਬਰ ਏਹਨਾਂ ਲੋਗਾਂ ਨੂੰ ) ਕਹੋ ਕਿ ਯਦੀ Digitized by Panjab Digital Library | www.panjabdigilib.org
ਪੰਨਾ:ਕੁਰਾਨ ਮਜੀਦ (1932).pdf/532
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ