ਪੰਨਾ:ਕੁਰਾਨ ਮਜੀਦ (1932).pdf/529

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

i = m (T ਪਾਰਾ ੨੩ ਸੂਰਤ ਸਾਂ ੩੮ ੫੨੯ ( ਥਲਾ ) ਸਾਡੇ ਅੱਗੇ ਲੈ ਆਇਆ ਓਸ ਨੂੰ ( ਸਾਡੇ ਨਾਲੋਂ ) ਵਧ ਕੇ ਨਰਕ ਵਿਚ ਦੋ ਗੁਨਾ ਸਜਾ ਦੇ॥੬੧॥ ਅਰ ( ਨਾਰਕੀ ਆਪਸ ਵਿਚ ਯਿਹ ਭੀ ) ਕਹਿਣਗੇ ਕਿ ਜਿਨ੍ਹਾਂ ਲੋਗਾਂ ਨੂੰ ਅਸੀਂ ਮੰਦ ਪੁਰਖਾਂ ਵਿਚ ਗਿਣਿਆਂ ਕਰਦੇ ਸੀ ਕੀ ਬਾਤ ਹੈ ਕਿ ਅਸੀਂ ਓਹਨਾਂ ਨੂੰ ( ਏਥੇ ਨਰਕਾਂ ਵਿਚ ) ਨਹੀਂ ਦੇਖਦੇ ॥ ੬੨ ॥ ਕੀ ਅਸਾਂ ਨੇ ਓਹਨਾਂ ਨੂੰ ( ਅਯੋਗ ) ਹਾਸਾ ਮਖੌਲ ਕੀਤਾ ( ਅਰ ਓਹ ਏਸ ਲਾਇਕ ਨਹੀਂ ਸੇ ਅਤਇਵ ਨਰਕ ਵਿਚ ਕਿਤੇ ਦਿਖਾਈ ਨਹੀਂ ਦੇਂਦੇ ) ਕਿੰਬਾ ( ਨਰਕਾਂ ਵਿਚ ਹਨ ਪਰੰਤੂ ਸਾਡੀਆਂ ) ਅੱਖਾਂ ਓਹਨਾਂ ਨੂੰ ਤਾੜਦੀਆਂ ਨਹੀਂ ॥੬੩ ॥ ਨਾਰਕੀਆਂ ਦਾ ਆਪਸ ਵਿਚ ਝਗੜਨਾ ਯਿਹ ( ਇਕ ) ਸਚੀ ( ਬਾਰਤਾ ) ਹੈ ( ਅਰ ਹੋਕੇ ਹੀ ਹਟੇਗੀ )॥੬੪ ॥ ਰਕੂਹ ੪ ॥ 1 ( ਹੇ ਪੈ ੰਬਰ ਏਹਨਾਂ ਲੋਗਾਂ ਨੂੰ ) ਕਹੋ ਕਿ ਮੈਂ ( ਤਾਂ ) ਕੇਵਲ ( ਤੁਸਾਂ ਨੂੰ ਖੁਦਾ ਦੇ ਭੈ ਥੀਂ ) ਸਭੈ ਕਰਨੇ ਵਾਲਾ ਹਾਂ ( ਹੋਰ ਬਸ ) ਅਰ ਇਕ ) ਖੁਦਾ ਥੀਂ ਸਿਵਾ ( ਜੋ ਸੰਪੂਰਨਾਂ ਉਪਰ ) ਸ਼ਕਤੀਮਾਨ ਹੈ ॥੬੫॥ ( ਔਰ ) ਕੋਈ ਮਾਬੂਦ ਨਹੀਂ ( ਉਹੀ ) ਆਕਾਸ਼ ਪ੍ਰਿਥਵੀ ਅਰ ਓਹਨਾਂ ਵਸਤੂਆਂ ਦਾ ਅਧਪਤਿ ( ਹੈ ) ਜੋ ਪ੍ਰਿਥਵੀ ਆਕਾਸ਼ ਦੇ ਮੱ ਮੇਂ ਹਨ ( ਉਹ ) ਸ਼ਕਤ- ਸ਼ਾਲੀ ( ਅਰ ) ਬੜਾ ਬਖਸ਼ਣੇ ਵਾਲਾ ਹੈ ॥੬੬॥( ਹੇ ਪੈਯੰਬਰ ਏਹਨਾਂ ਲੋਗਾਂ ਨੂੰ ) ਕਹੋ ਕਿ ( ਸੰਸਾਰ ਦੇ ਪਰਸੰਗਾਂ ਵਿਚੋਂ ) ਕੁਰਾਨ ( ਦਾ ਉਤ- ਰਨਾ ਭੀ ਇਕ ਬਹੁਤ ) ਬੜਾ ਸਮਾਚਾਰ ਹੈ। ੬੭ ॥ ( ਪਰੰਤੂ ) ਤੁਸੀਂ ਲੋਗ ਏਸ ਦੀ (ਕੋਈ) ਪਰਵਾਹ ਨਹੀਂ ਕਰਦੇਂ ॥੬੮॥ ਅੰਤਰਿਖ (ਲੋਕ) ਦੇ ਰਹਿਣ ਵਾਲੇ ( ਅਰਥਾਤ ਫਰਿਸ਼ਤੇ ) ਜਦੋਂ ਆਪਸ ਵਿਚ ਲਗੇ ਚਰਚਾ ਕਰਨੇ ਤੇ ਮੈਨੂੰ ਓਹਨਾ ਦੀ ( ਚਰਚਾ ਦੀ ) ਕੋਈ ਭੀ ਤਾਂ ਖਬਰ ਨਹੀਂ ਸੀ ॥੬੯॥(ਅਰ ਯਿਹ ਬਾਤਾਂ ਮੈਨੂੰ ਆਕਾਸ਼ ਬਾਣੀ ਦੇ ਵਸੀਲੇ ਨਾਲ ਪ੍ਰਾਪਤ ਹੋਈਆਂ ਅਰ) ਆਕਾਸ਼ ਬਾਣੀ (ਜੋ) ਮੇਰੇ ਪਾਸ ਆਉਂਦੀ ਹੈ ( ਤੋ ) ਕੇਵਲ ਏਸ ਆਸ਼ੇ ਉਤੇ ( ਆਉਂਦੀ ਹੈ ) ਕਿ ਮੈਂ ( ਤੁਸਾਂ ਨੂੰ ) ਸਰਲ ਰੀਤੀ ਨਾਲ ਭੈ ਸੁਣਾ ਦੇਵਾਂ ॥ ੭੦ ॥ ( ਹੇ ਪੈ ੰਬਰ ਫਰਿਸ਼ਤਿਆਂ ਦੀ ਆਪੋ ਵਿਚ ਇਹ ਚਰਚਾ ਸੀ ) ਕਿ ਤੇਰੇ ਪਰਵਰਦਿਗਾਰ ਨੇ ਫਰਿਸ਼ਤਿਆਂ ਨੂੰ ਫਰਮਾਇਆ ਕਿ ਮੈਂ ਮਿੱਟੀ ਵਿਚੋਂ ਇਕ ਆਦਮੀ ਬਣਾਉਣ ਲਗਾ ਹਾਂ ॥੭੧॥ ਤਾਂ ਜਦੋਂ ਮੈਂ ਏਸ ਨੂੰ ਸੰਪੂਰਨ ਕਰ ਚੁਕਾਂ ਅਰ ਆਪਣੀ ਰੂਹ ਓਸ ਵਿਚ ਫੂਕ ਦੇਵਾਂ (ਅਰਥਾਤ ਪਪਤ ਕਰ ਦੇਵਾਂ) ਤੋ ਤੁਸਾਂ ਉਸ ਦੇ ਅਗੇ ਮੱਥਾ ਟੇਕਣ ਵਾਸਤੇ ਢਹਿ ਪੈਣਾ ॥ ੭੨ ॥ ਅਤਇਵ ਸਾਰਿਆਂ ਹੀ ਫਰਿਸ਼ਤਿਆਂ ਨੇ ਮੱਥਾ ਟੋਕਿਆ ॥੭੩ ॥ ਪਰੰਤੂ ( ਇਕ ) ਇਬਲੀਸ ਕਿ ਅਹੰਕਾਰ ਵਿਚ ਆਗਿਆ ਅਰ Digitized by Panjab Digital Library | www.panjabdigilib.org