੫੨੨ ਪਾਰਾ ੨੩ ਸੂਰਤ ਸਾਫਤ ੩੭ ਹੈ। ਹਾਲਾਂ ਕਿ ਜਿਨ੍ਹਾਂ ਨੂੰ ਭਲੀ ਪਰਕਾਰ ਮਾਲੂਮ ਹੈ ਕਿ ਉਹ ( ਭੀ ਦੂਸਰਿਆਂ ਬੰਦਿਆਂ ਦੀ ਤਰ੍ਹਾਂ ਹੁਕਮ ਅੰਦਰ ਹਨ ਅਰ ਓਹਨਾਂ ਵਿਚ ਜੋ ਬਦ ਕਿਰਦਾਰ ਹਨ ਕਸ਼ਟ ਵਿਚ ) ਜਰੂਰ ਸਨਮੁਖ ਰਖੇ ਜਾਣਗੇ ॥ ੧੫੮ ॥ ( ਖੁਦਾ ਦੀ ਨਿਸਬਤ ) ਜੈਸੀਆਂ ੨ ( ਮਿਯਾ ) ਬਾਤਾਂ ( ਯਿਹ ਲੋਗ ) ਕਰਦੇ ਹਨ ਖੁਦਾ ( ਦਾ ਰੂਪ ) ਓਹਨਾਂ ਥੀਂ ਪਵਿੱਤਰ ਹੈ ॥ ੧੫੯ ॥ ਪਰੰਤੂ ਹਾਂ ਅੱਲਾ ਦੇ ਖਾਸ ਬੰਦੇ ( ਨਾ ਖੁਦਾ ਦੇ ਬਾਰੇ ਵਿਚ ਮਿਯਾ ਨਿਸਚੇ ਰਖਦੇ ਅਰ ਨਾ ਓਹਨਾਂ ਨੂੰ ਕਸ਼ਟ ਹੋਵੇਗਾ)। ੧੬੦॥ ਸੋ ( ਹੇ ਮੱਕੇ ਦਿਓ ਕਾ- ਫਰੋ ) ਤੁਸੀਂ ਅਰ ( ਤੁਸਾਂ ਦੇ ਮਾਬੂਦ ) ਜਿਨਹਾਂ ਦੀ ਤੁਸੀਂ ਪੂਜਾ ਕਰਦੇ ਹੋ ॥੧੬੧॥ ਖੁਦਾ ਦੇ ਨਾਲ ਹੋਡ (ਜ਼ਿਦ) ਬੰਨ ਕੇ ( ਤੋ ਕਿਸੇ ਨੂੰ) ਬਹਿਕਾ ਭਟਕਾ ਨਹੀਂ ਸਕਦੇ ॥੧੬੨॥ਪਰੰਤੂ ਓਸੇ ਨੂੰ ਜੋ ( ਭਾਵੀ ਵਸ ) ਨਰਕ ਵਿਚ ਜਾਣ ਵਾਲਾ ਹੈ ॥ ੧੬੩ ॥ ਅਰ ( ਰਹੇ ਫਰਿਸ਼ਤੇ ਓਹਨਾਂ ਦਾ ਤੋ ਯਿਹ ਕਥਨ ਹੈ ) ਕਿ ਸਾਡੇ ਵਿਚੋਂ ਹਰ ਇਕ ਦੀ ਪਦਵੀ ਨੀਯਤ ਹੈ॥ ੧੬੪ ॥ ਅਰ ਅਸੀਂ ਤੋਂ ( ਹਰ ਵੇਲੇ ਖੁਦਾ ਦੀ ਬੰਦਗੀ ਵਿਚ ) ਪੰਕਤੀ ਬੰਨ੍ਹੀ ( ਸਨਮੁਖ ) ਖੜੇ ਹਾਂ ॥੧੬੫॥ ਅਰ ਅਸੀਂ ਤਾਂ ( ਹਰ ਵੇਲੇ ਓਸ ਦੀ ) ਉਸਤਤੀ ( ਤਥਾ ਮ ਹਿਮਾਂ ) ਵਿਚ ਲਗੇ ਰਹਿੰਦੇ ਹਾਂ॥੧੬੬॥ਅਰ ਯਿਹ ( ਮੱਕੇ ਦੇ ਕਾਫ ਕੁਰਾਨ ਦੇ ਉਤਰਨ ਥੀਂ ਪਹਿਲਾਂ ) ਕਹਿਆ ਹੀ ਕਰਦੇ ਸਨ। ੧੬੭॥ ਕਿ ਅਗਲਿਆਂ ਲੋਕਾਂ ਦੀ ਪੁਸਤਕ ( ਰੱਬੀ ) ਸਾਡੇ ਪਾਸ ਹੁੰਦੀ॥੧੬੮॥ ਤੋ ਅਸੀਂ ਭੀ ਖੁਦਾ ਦੇ ਪਸੰਦ ਕੀਤੇ ਬੰਦੇ ਹੁੰਦੇ॥੧੬੯ ॥ ਸੋ ( ਹੁਣ ਯਿਹ ਰਬੀ ਪੁਸਤਕ ਏਹਨਾਂ ਦੇ ਪਾਸ ਆਈ ਅਰ ) ਏਹਨਾਂ ਨੇ ਏਸ ਨੂੰ ਨਾ ਮੰਨਿਆ ਤੋ ( ਖੈਰ ) ਅਗੇ ਚਲ ਕੇ ( ਆਪਣੇ ਇਨਕਾਰ ਦਾ ਫਲ ) ਮਾਂ- ਲੂਮ ਕਰ ਲੈਣਗੇ॥ ੧੭੦ ਅਰ ਆਪਣਿਆਂ ( ਖਾਸ ) ਬੰਦਿਆਂ ਅਰ- ਬਾਤ ) ਪੈਯੰਬਰਾਂ ਦੇ ਹੱਕ ਵਿਚ ਸਾਡੀ ਪਹਿਲੇ ਹੀ ਆਗਿਆ ਹੋ ਚੁਕੀ ਹੈ ॥ ੧੭੧ ॥ ਕਿ ( ਸਾਡੇ ਏਥੋਂ ) ਨਿਰਸੰਦੇਹ ਏਹਨਾਂ ਨੂੰ ਹੀ ਸਹਾਇਤਾ ਮਿ ਲਦੀ ਹੈ॥ ੧੭੨ ॥ ਅਰੁ ਨਿਰਸੰਦੇਹ ਸਾਡਾ ਲਸ਼ਕਰ ( ਇਸਲਾਮ ਜਰੂਰ ਵਿਜੈਗੀ ਹੋਕੇ ਰਹੇਗਾ ॥ ੧੭੩॥ ਤੋ ( ਹੇ ਪੈ ਯੰਬਰ ) ਬੋਹੜੇ ਰੋਜ਼ ਇਹਨਾਂ ਮੁਨਕਰਾਂ ਥੀਂ ਮੂੰਹ ਫੇਰ ਲੈ॥੧੭੪ ॥ ਅਰ ਏਹਨਾਂ ਦੇਖਦੇ ਰਹੋ ਅਗੇ ਚਲ ਕੇ ( ਯਿਹ ਆਪ ਹੀ ਆਪਣਾ ਫਲ ) ਦੇਖ ਲੈਣਗ ॥੧੭੫ ॥ ਤੋ ਕੀ ( ਯਿਹ ਲੋਗ ) ਸਾਡੇ ਕਸ਼ਟ ਵਾਸਤੇ ਉਤਾਵਲ ਕਰ, ਰਹੇ ਹਨ । ੧੭੬॥ ਸੋ ਜਦੋਂ ( ਉਹ ਕਸ਼ਟ ) ਏਹਨਾਂ ਦੇ ( ਘਰਾਂ ਦਿਆਂ ) ਅੰਗਣਾਂ ਵਿਚ ਆ ਉਤਰੇਗਾ ਤੋ ਜਿਨ੍ਹਾਂ ਲੋਗਾਂ ਨੂੰ ਪ੍ਰਥਮ ਹੀ ਡਰਾਇਆ ਗਇਆ ਸੀ ( ਅਰ ਓਹਨਾਂ ਨੇ ਨਾ ਮੰਨਿਆਂ ) ਓਹਨਾਂ ਦਾ (ਯਿਹ ) ਤ ਕੇ ) 1 Digitized by Panjab Digital Library | www.panjabdigilib.org
ਪੰਨਾ:ਕੁਰਾਨ ਮਜੀਦ (1932).pdf/522
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ