੫੧੮ ਪਾਰਾ ੨੩ ਸੂਰਤ ਸਾਫਾਤ ੩੭ ਓਹਨਾਂ ਦਿਆਂ ਬੁਤਾਂ ਵਿਚ ਜਾ ਵੜੋ ਅਰ ( ਓਹਨਾਂ ਨੂੰ ਮਖੌਲ ਦੀ ਰੀਤੀ ਨਾਲ ) ਕਹਿਆ ( ਕਿ ਏਤਨੇ ਚਹਾਵੇ ਤੁਸਾਂ ਅਗੇ ਚਡ਼ੇ ਹੋਏ ਹਨ ) ਤੁਸੀਂ ( ਏਹਨਾਂ ਨੂੰ ) ਖਾਂਦੇ ਨਹੀਂ ? ॥੯੧॥ ਤੁਸਾਂ ਦਾ ਕੀ ਹਾਲ ਹੈ ਕਿ ਤੁਸੀਂ ( ਤਾਂ ) ਬੋਲ ( ਭੀ ) ਨਹੀਂ ਸਕਦੇ ॥੯੨॥ ਫੇਰ ਤਾਂ ( ਇਬਰਾਹੀਮ ) ਬੜੇ ) ਜੋਰ ਨਾਲ ਓਹਨਾਂ ਦੇ ਮਾਰਨ ਨੂੰ ਲਪਕੇ (ਦੋੜੇ)॥ ੯੩ ॥(ਅਰ ਤੋੜ ਤਾੜ ਕੇ ਓਹਨਾਂ ਦੇ ਟੋਟੇ ਟੋਟੇ ਕਰ ਦਿਤੇ ਲੋਗਾਂ ਨੂੰ ਖਬਰ ਹੋਈ) ਤੋ ਇਬਰਾਹੀਮ ਪਾਸ ਦੌੜਦੇ ਆਏ॥੯੪॥( ਇਬਰਾਹੀਮ ਨੇ ) ਕਹਿਆ ਕੀ ਤੁਸੀਂ ਐਸੀਆਂ ( ਨਿਰਮੂਲ ) ਵਸਤੂਆਂ ਨੂੰ ਪੂਜਦੇ ਹੋ ਜਿਨ੍ਹਾਂ ਨੂੰ ਤੁਸੀਂ ( ) ( ਆਪ ) ਘੜਦੇ ਹੋਂ॥ ੬੫॥ ਹਾਲਾਂ ਕਿ ਤੁਸਾਂ ਨੂੰ ਅਰ ਜਿਨ੍ਹਾਂ ਵਸਤੂ- ਆਂ ਨੂੰ ਤੁਸੀਂ ਬਣਾਉਂਦੇ ਹੋ ( ਸਾਰਿਆਂ ਨੂੰ ) ਅੱਲਾਂ ਹੀ ਨੇ ਉਤਪਤ ਕੀਤਾ ਹੈ॥੯੬ ॥ ( ਯਿਹ ਸ੍ਵਨ ਕਰਕੇ ਉਹ ਲੋਗ ਆਪਸ ਵਿਚ ) ਲਗੇ ਕਹਿਣ ਕਿ ਇਬਰਾਹੀਮ ਦੇ ਵਾਸਤੇ ( ਭਠੀ ਵਰਗਾ ) ਇਕ ਸਥਾਨ ਬਨਾਓ ( ਅਰ ਓਸ ਵਿਚ ਅਗਨੀ ਦਗਾਓ ) ਅਰ ਓਸ ਨੂੰ ਦਗਦੀ ਹੋਈ ਅਗਨੀ ਵਿਚ ਸਿਟ ਦਿਓ॥ ੯੭ ॥ ਅਤਏਵ ਲੋਗਾਂ ਨੇ ਇਬਰਾਹੀਮ ਦੇ ਨਾਲ ਇਕ ਛਲ ਕਰਨ ਦੀ ਇਛਾ ਕੀਤੀ ਪਰੰਤੂ ਅਸਾਂ ਨੇ ਓਹਨਾਂ ਨੂੰ ਹੀ ਹੀਣਿਆਂ ਕਰ ਦਿਤਾ ॥੯੮॥ ਅਰ ( ਜਦੋਂ ਇਬਰਾਹੀਮ ਨੂੰ ਬਤਸਤਾਂ ਦੇ ਰਾਜਾ ਦੀ ਖਾਤਰ ਪਿਤਾ ਨੇ ਘਰੋਂ ਨਿਕਾਲ ਦਿਤਾ ਤੋਂ ਇਬਰਾਹੀਮ ਨੇ ) ਕਹਿਆ ਕਿ ਮੈਂ ਤੋ ਆਪਣੇ ਪਰਵਰਦਿਗਾਰ ਦੇ ਮਾਰਗ ਉਪਰ 5) ਕਿਸੇ ਦਿਸ਼ਾ (ਨੂੰ) ਚਲਿਆ ਜਾਂਦਾ ਹਾਂ ਉਹ ਮੈਨੂੰ ( ਕਿਸੇ ਚੰਗੇ ਹੀ ) ਟਿਕਾਨੇ ਲਾ ਦੇਵੇਗਾ ॥੬੬॥ ਅਰ ( ਇਬਰਾਹੀਮ ਨੇ ਯਿਹ ਭੀ ਦੁਆ ਮੰਗੀ ਕਿ ) ਹੇ ਮੇਰੇ ਪਰਵਰਦਿਗਾਰ ਮੈਨੂੰ ਪਵਿਤ੍ਰ ਆਤਮਾਓਂ ਵਿਖੇ ਇਕ ਪਵਿਤ੍ ਆਤਮਾ ਪ ਰੂਪ ਸੇ) ਪ੍ਰਦਾਨ ਕਰ । ੧੦੦ 1 ਤੋਂ ਅਸਾਂ ਨੇ ਓਸ ਨੂੰ ਬੜੇ ਬੁਰਦਬਾਰ ਲੜਕੇ ( ਇਸਮਾਈਲ ਦੇ ਉਤਪਤ ਹੋਣੇ ) ਦੀ ਖੁਸ਼ਖਬਰੀ ਦਿਤੀ ॥ ੧੦੧ ॥ ਫੇਰ ਜਦੋਂ ਲੜਕਾ ( ਜਵਾਨ ਹੋਇਆ ਅਰ ) ਇਬਰਾਹੀਮ ਦੇ ਨਾਲ ਤੁਰਨ ਫਿਰਨ ਲਗਾ ਤਾਂ ਇਬਰਾਹੀਮ ਨੇ ਕਹਿਆ ਕਿ ਪੁਤ੍ਰ ਮੈਂ ਸੁਪਨ ਵਿਚ (ਕੀ) ਦੇਖਦਾ ਹਾਂ ਕਿ (ਜੈਸੇ) ਮੈਂ ਤੈਨੂੰ ਜ਼ਿਬਾ(ਹਲਾਲ) ਕਰ ਰਹਿਆ ਹਾਂ ਬਸ ਤੂੰ ( ਭੀ ਆਪਣੀ ਜਗਾ ) ਵਿਚਾਰ ਕਿ ਤੇਰਾ ਕੀ ਸੰਕਲਪ ਹੈ ( ਪੁਤ੍ਰ ਨੇ ਕਹਿਆ ਹੈ ਪਿਤਾ ) ! ਆਪ ਨੂੰ ਜੋ ਆਗਿਆ ਹੋਈ ਹੈ (ਸ਼ੰਘਰ) ਓਸ ਨੂੰ ਕਰੋ ਪਰਮਾਤਮਾ ਚਾਹਿਆ ਤਾਂ ਤੁਸੀਂ ਮੈਨੂੰ ਭੀ ਸੰਤੋਖੀ ( ਹੀ ) ਦੇਖੋਗੇ ॥੧੦੨॥ ਫੇਰ ਜਦੋਂ ਦੋਨੋਂ ( ਉਹ ਪਿਤਾ ਪਤ੍ ) ਆਗਿਆ ਪਾਲਨ ਵਾਸਤੇ ਉਦਿਤ ਹੋਏ ਅਰ ਪਿਤਾ ਨੇ ( ਹਲਾਲ ਕਰਨ ਵਾਸਤੇ ) ਪੁਤ੍ਰ ਕਰਨੇ f 11 f Digitized by Panjab Digital Library | www.panjabdigilib.org
ਪੰਨਾ:ਕੁਰਾਨ ਮਜੀਦ (1932).pdf/518
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ