ਪੀਰੀ ੨੩ ਸੂਰਤ ਸਾਫਾਤ ੩੭ ૫૧૦ ਪੀ ਕੇ ) ਏਨਹਾਂ ਨੂੰ ਜਹੱਨਮ ਦੀ ਤਰਫ ਮੁੜਨਾਂ ਹੋਵੇਗਾ॥੬੮॥( ਹੇ ਪੈ- ਯੰਬਰ ) ਏਹਨਾਂ ( ਨੇ ਅਰਥਾਤ ਮੱਕੇ ਦਿਆਂ ਕਾਫਰਾਂ ) ਨੇ ਆਪਣਿਆਂ ) ਪਿਤਾ ਪਿਤਾਮਾਂ ਨੂੰ ਕੁਮਾਰਗੀ ਪਾਇਆ॥ ੬੯ ॥ ਬਸ ਯਿਹ ਅੰਨੇਵਾਹ ਉਹ ਨਾਂ ਦੇ ਹੀ ਪਿਛੋਂ ਦੌੜੇ ਚਲੇ ਜਾਂਦੇ ਹਨ॥ ੭੦ ॥ ਅਰ ਏਹਨਾਂ ਨਾਲੋਂ ਪਹਿਲੇ ਅਗਲਿਆਂ ( ਲੋਕਾਂ ਵਿਚ ਭੀ ) ਪ੍ਰਾਯਾ ਕੁਮਾਰਗੀ ਹੋ ਚੁਕੇ ਹਨ ॥੭੧॥ ਅਰ ਓਹਨਾਂ ਵਿਚ ਭੀ ਅਸਾਂ ਨੇ ਸਭੈ ਕਰਨੇ ਵਾਲੇ ( ਪੈਯੰਬਰ ) ਭੇਜੇ ਸਨ ॥੭੨ ਤਾਂ ਦੇਖਿਆ ਓਹਨਾਂ ਲੋਗਾਂ ਦਾ ਅੰਤ ਨੂੰ ਕੈਸਾ ( ਬੁਰਾ ) ਹਾਲ ਹੋਇਆ ਜੋ ( ਪਹਿਲੋਂ ਹੀ ) ਡਰਾਏ ਗਏ ਸਨ ( ਅਰ ਓਹਨਾਂ ਨੇ ਨਹੀਂ ਮੰਨਿਆ ਸੀ ॥੭੩ ॥ ਹਾਂ ( ਓਹਨਾਂ ਵਿਚੋਂ ਜੋ ) ਅੱਲਾ ਦੇ ਖਾਸ ਬੰਦੇ ( ਸਨ ਵੁਹ ਅਜ਼ਾਬ ਥੀਂ ਨਿਰਲੇਪ ਰਹੇ )।। ੭੪ ॥ ਰੁਕੂਹ ੨ ॥ ਅਰ ਨੂਹ ਨੇ ਭੀ ਸਾਨੂੰ ( ਮਦਦ ਵਾਸਤੇ ) ਪੁਕਾਰਿਆ ਸੀ ਤੋ (ਅਸਾਂ ਨੇ ਓਹਨਾਂ ਦੀ ਫਰੀਯਾਦ ਸੁਣ ਲੀਤੀ ਅਰ ) ਅਸੀਂ ( ਕੈਸੇ ) ਚੰਗੇ ਫਰੀਯਾਦ ਸੁਣਣ ਵਾਲੇ ਹਾਂ ॥੭੫ ॥ ਕਿ ਨੂਹ ਅਰ ਉਸ ਦੇ ਘਰ ਵਾਲਿਆਂ ਨੂੰ ਸਖਤ ਵਿਪੱਤੀ ਥੀਂ ਬਚਾ ਲੀਤਾ ॥੭੬॥ ਅਰ ਓਹਨਾਂ ਦੀ ਵੰਸ ਨੂੰ ਐਸਾ ( ਬਰਕਤ ਵਾਲਾ ) ਕੀਤਾ ਕਿ ਵਹੀ ( ਪਲੈ ਤਕ ) ਬਾਕੀ ਰਹਿਣਗੇ ॥੭੭॥ ਅਰ ( ਓਹਨਾਂ ਦੇ ਪਿਛੇ ) ਆਉਣ ਵਾਲੀਆਂ ਉਮਤਾਂ ਵਿਚ ਓਹਨਾਂ ਦਾ ਜ਼ਿਕਰ ਖ਼ੈਰ ਬਾਕੀ ਰਖਿਆ॥੭੮॥ ਕਿ ਸਾਰੇ ਜਹਾਨ ਵਿਚ ( ਚਾਰ ਚੁਫੇਰਿਓਂ ਯਹੀ ਅਵਾਜ਼ ਹੈ ) ਕਿ ਨੂਹ ਤਾਂਈਂ ਸਲਾਮ ॥ ੭੯ ਭਲਿਆਂ ਪੁਰਖਾਂ ਨੂੰ ਅਸੀਂ ਐਸੇ ਹੀ ਬਦਲਾ ਦਿਤਾ ਕਰਦੇ ਹਾਂ॥੮੦॥ ਕੋਈ ਭਰਮ ਨਹੀਂ ਕਿ ਨੂਹ ਸਾਡਿਆਂ ਈਮਾਨ ਧਾਰੀਆਂ ਪੁਰਖਾਂ ਵਿਚੋਂ ਹੈ ੮੧॥ ਫੇਰ ਹੋਰਨਾਂ ਨੂੰ ਅਸਾਂ ਨੇ ਗਰਕ ਕਰ ਦਿਤਾ ॥੮੨॥ ਅਰ ਨੂਹ ਦੀ ਰੀਤੀ ਉਪਰ ਚਲਣ ਵਾਲਿਆਂ ਵਿਚੋਂ ਇਕ ਇਬਰਾਹੀਮ ਭੀ ਸੀ ॥੮੩ ॥ ਜਦੋਂ ਕਿ ਸ਼ਧ ਚਿਤ ਹੋ ਕੇ ਆਪਣੇ ਰਦਗਾਰ ਵਲ ਝੁਕੇ ॥੮੪॥ ( ਅਰ ) ਜਦੋਂ ਕਿ ਓਹਨਾਂ ਨੇ ਆਪਣੇ ਪਿਤਾ ਅਰ ਆਪਨੀ ਜਾਤੀ ( ਦੇ ਲੋਗਾਂ ) ਨੂੰ ਕਹਿਆ ਕਿ ਯਿਹ ( ਬੁਤ ), ਕੀ ਵਸਤੂ ਹਨ ਜਿਨ੍ਹਾਂ ਦੀ ਤੁਸੀਂ ਪੂਜਾ ਕਰਦੇ ਹੋ ॥੮੫ ॥ ਕੀ ਝੂਠ ਮੂਠ ਖੁਦਾ ਥੀਂ ਸਿਵਾ (ਮਨਘੜਤ) ਮਾਬੂਦਾਂ ਮਗਰ ਲਗੇ ਹੋਏ ਹੋ ॥੮੬ ॥ ਤੋ ਤੁਸਾਂ ਨੇ ( ਅੱਲਾ ) ਦੁਨੀਆਂ ਦੇ ਪਰਵ- ਦਿਗਾਰ ਨੂੰ ਕੀ ਸਮਝ ਰਖਿਆ ਹੈ ॥੮੭॥ਫੇਰ (ਇਬਰਾਹੀਮ ਨੇ ਨਛੱਤ੍ਰ ਗਣ (ਦੀ ਗਤਿ) ਉਪਰ ਦ੍ਰਿਸ਼ਟੀ ਕਰਕੇ ॥੮੮॥ ਕਿਹਾ ਕਿ ਮੈਂ ਬੀਮਾਰ ( ਹੋ ਜਾਣ ਨੂੰ ) ਹਾਂ ॥ ੮੯ ॥ ਤੋ ਉਹ ਲੋਗ ਓਹਨਾਂ ਨੂੰ ਛਡਕੇ ਚਲੇ ਗਏ ॥੬੦॥ ਓਹਨਾਂ ਦਾ ( ਤਰ ) ਜਾਣਾ ਸੀ ਕਿ ਇਬਰਾਹੀਮ ਚੁਪ ਚੁਪੀਤੇ Digitized by Panjab Digital Library | www.panjabdigilib.org
ਪੰਨਾ:ਕੁਰਾਨ ਮਜੀਦ (1932).pdf/517
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ