ਪੰਨਾ:ਕੁਰਾਨ ਮਜੀਦ (1932).pdf/516

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

૫૯ ਪੀਰਾਂ ੨੩ ਸੂਰਤ ਸਾਫਾਤ ੩੭ ਗੋਰੀਆਂ ੨ ਰੰਗਤਾਂ ਵਿਚ ਥੋਹੜੀ ੨ ਪੀਯਰਾਈ (ਜ਼ਰਦੀ) ਐਸੀ ਝਲਕਦੀ ਹੋਵੇਗੀ)ਕਿ ਮਾਨੋ ਉਹ (ਸ਼ਤਰ ਮੁਰਗ ਦੇ) ਆਂਡੇ ਹਨ ਜੋ (ਅਹਿਤਯਾਤ ਨਾਲ) ਪਰਦਿਆਂ ਵਿਚ ਰਖੇ ਹੋਏ ਹਨ ॥੪੯॥ ਫੇਰ ਯਿਹ ( ਸਵਰਗੀ ) ਇਕ ਦੂਸਰੇ ਦੀ ਤਰਫ ਧਿਆਨ ਦੇ ਕੇ ਆਪਸ ਵਿਚ ਪੁਛਾ ਗਿਛ ਕਰਨਗੇ | ੫੦ | ਏਹਨਾਂ ਵਿਚੋਂ ਇਕ ਕਹਿਣ ਵਾਲਾ ਕਹੇਗਾ ਕਿ ( ਸੰਸਾਰ ਵਿਚ ) ਇਕ ਮੇਰਾ ਸਾਥੀ ਸੀ !!੫੧ ॥ ( ਅਰ ਉਹ ਮੇਰੇ ਪਾਸੋਂ ਵਿਸਮੇ ਹੋ ਕੇ ) ਪੁਛਿਆ ਕਰਦਾ ਸੀ ਕਿ ਕੀ ਤੂੰ ( ਭੀ ) ਓਹਨਾਂ ਲੋਕਾਂ ਵਿਚੋਂ ਹੈਂ ਜੋ ( ਲੈ ) ਸਵੀਕਾਰ ਕਰਦੇ ਹਨ ॥ ੫੨ ॥ ਕੀ ( ਵਾਸਤਵ ਵਿਚ ) ਜਦੋਂ ਅਸੀਂ ਮਰ ਜਾਵਾਂਗੇ ਅਰ ਮਿਟੀ ਤਥਾ ਹਡੀਆਂ ਹੋਕੇ ਰਹਿ ਜਾਵਾਂਗੇ ( ਕੀ ਸਚ ਮੁਚ ਅਸੀਂ ਦੁਬਾਰਾ ਉਠਾਕੇ ਖੜੇ ਕੀਤੇ ਜਾਵਾਂਗੇ ਅਰ ) ਸਾਨੂੰ ( ਆਪਣੇ ਕੀਤੇ ਦਾ ) ਬਦਲਾ ਮਿਲਨਾ ਹੈ ? ॥੫੩॥( ਫੇਰ ਉਹ ਆਪਣਿਆਂ ਦੂਸ- ਰਿਆਂ ਸਾਥੀਆਂ ਨੂੰ ) ਕਹੇਗਾ ਕਿ ਮੈਂ ਤੋ ਆਪਣੇ ਓਸ ( ਮਿੱਤ੍ਰ ਨੂੰ ਦੇਖਣਾ ਚਾਹੁੰਦਾ ਹਾਂ ) ਕੀ ਤੁਸੀਂ ( ਭੀ ਉਸਨੂੰ ) ਝਾਕਣਾ ਚਾਹੁੰਦੇ ਹੋ॥੫੪॥ ਯੇਹ ਕਹਿ ਕਰ ਉਹ (ਉਪਰੋਂ ਨਰਕਾਂ ਨੂੰ ਦੇਖੇਗਾ ਤੋ (ਆਪਣੇ) ਓਸ ( ਮਿਤ੍ਰ ) ਨੂੰ ਦੇਖੇਗਾ ( ਕਿ ) ਨਰਕਾਂ ਦੇ ਵਿਚੇ ਵਿਚ ॥੫੫॥ ( ਪਇਆ ਹੈ ਉਹ ਓਸ ਨੂੰ ਏਸ ਦਸ਼ਾ ਵਿਚ ਦੇਖਕੇ)ਬੋਲ ਉਠੇਗਾ ਕਿ ਖੁਦਾ ਦੀ ਸੁਗੰਧ ਤੂੰ ਤਾਂ ਮੈਨੂੰ ਨਸ਼ਟ ਕਰਨ ਵਿਚ ਹੀ ਸੈਂ ॥੫੬॥ ਅਰ ਯਦੀ ਮੇਰੇ ਪਰਵਰਦਿਗਾਰ ਦਾ ਫਜਲ ਨਾ ਹੁੰਦਾ ਤੋ (ਅਜ) ਮੈਂ (ਭੀ) ਓਹਨਾਂ ਹੀ ਲੋਗਾਂ ਵਿਚ ਹੀ ਹੁੰਦਾ ਜੋ (ਕਸ਼ਟ) ਵਿਚ ਗ੍ਰਸਤ ਹਨ ॥੫੭॥ ਕੀ ਅਸਾਂ (ਸਵਰਗੀਆਂ ਦਾ ਯਿਹ ਹਾਲ ਨਹੀਂ ਕਿ ਪਹਿਲੀ ਵਾਰ ਮਰਨਾਂ ਸੀ ( ਸੋ ਮਰ ਚੁਕੇ )॥੫੮॥ ਹੁਣ ਅਗੈ ਵਾਸਤੇ ਅਸਾਂ ਮਰਨਾਂ ਨਹੀਂ ਅਰ ਨਾ ਅਸੀਂ ਕਸ਼ਟ ਵਿਚ ਆ ਵੇਢਿਤ ਹੈਂ ॥੫੯ ॥ ਨਿਰਸੰਦੇਹ ਯਿਹ ਬੜੀ ਸਫ਼ਲਤਾ ( ਦੀ ਬਾਰਤਾ ) ਹੈ ॥ ੬੦ ॥ ( ਅਰ ) ਯੋਗ ਹੈ ਕਿ ਐਸੀ ਹੀ ( ਸਫਲਤਾ ਪ੍ਰਾਪਤ ਕਰਨ ) ਵਾਸਤੇ ਕਰਮ ਕਰਨੇ ਵਾਲੇ ਕਰਮ ਕਰਨ ॥੬੧॥ਭਲਾ ਯਿਹ ਪਦਾਰਥ ਉੱਤਮ ਹਨ ਕਿੰਬਾ ਥੋਹਰ ਦਾ ਬ੍ਰਿਛ ॥੬੨॥ ਕਿ ਅਸਾਂ ਨੇ ਓਸ ਨੂੰ ( ਏਨ੍ਹਾਂ ) ਦੁਸ਼ਟਾਂ ( ਦੇ ਧਰਮ ) ਦੀ ਪਰੀਖਯਾ ਨੀਯਤ ਕੀਤੀ ਹੈ ॥੬੩ ॥ ਉਹ ਇਕ ਬਿਰਛ ਹੈ ਜੋ ਨਰਕਾਂ ਦੇ ਮੂਲ ਵਿਚੋਂ ਉਤਪਤ ਹੁੰਦਾ ਹੈ ॥੬੪॥ ਓਸ ਦੇ ਫਲ ( ਐਸੇ ਕਰੂਪ ਹਨ ) ਜੈਸੇ ਸਰਪ ਦੀ ਫਣ॥੬੫॥ ਵੋ ਯਿਹ ( ਦੋਜ਼ਖੀ ) ਓਸੇ ਵਿਚੋਂ ਖਾਣਗੇ ਅਰ ਓਸੇ ਵਿਚੋਂ ਪੇਟ ਭਰਨਗੇ॥੬੬॥ ਫੇਰ ਓਸਦੇ ਉਪਰੋਂ ਏਹਨਾਂ ਨੂੰ ਉਬਲਦਾ ਹੋਇਆ ਪਾਣੀ ( ਪੀਪ ਆਦਿ ਨਾਲ) ਮਿਲਾ ਮਲਾ ( ਕੇ ਪੀਣ ਵਾਸਤੇ ) ਦਿਤਾ ਜਾਵੇਗਾ ॥੬੭ ॥ ਫੇਰ ( ਯਿਹ ਕੁਛ ਖਾ ( Digitized by Panjab Digital Library | www.panjabdigilib.org