ਪੰਨਾ:ਕੁਰਾਨ ਮਜੀਦ (1932).pdf/511

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

.1 ਪਾਰਾ ੧੩ ਸੂਰਤ ਯਾਸੀਨ ੩੬ ੫੧੧ ਵਾਸਤੇ ( ਹਾਜਰ ਹੈ) ॥੫੭॥ ਪਰਵਰਦਿਗਾਰ ਮੇਹਰਬਾਨ ਆਪਣੀ ਤਰਫੋਂ ਸਲਾਮ ਅਖਵਾਂ ਘਲੇਗਾ ॥੫੮॥ ਅਰ ( ਅਸੀਂ ਮੰਦ ਕਰਮੀਆਂ ਨੂੰ ਆਗਿਆ ਕਰਾਂਗੇ ਕਿ ) ਪਾਪੀਓ ! ਅਜ ਏਹਨਾਂ ਸਵਰਗ ਵਾਲਿਆਂ ਥੀਂ ਅਲਗ ਰਹੋ ॥੫੯॥ ਹੇ ਆਦਮ ਦੀ ਸੰਤਾਨ ਕੀ ਅਸਾਂ ਨੇ ਤੁਸਾਂ ਨੂੰ ਪਕੀ ਨਹੀਂ ਕਰ ਦਿਤੀ ਸੀ ਕਿ ਸ਼ੈਤਾਨ ਦੀ ਪੂਜਾ ਨਾ ਕਰਨੀ ਕਿ ਉਹ ਤੁਸਾਂ ਦਾ ਖੁਲਮਖੁੱਲਾ ਦੁਸ਼ਮਨ ਹੈ ॥ ੬੦ ॥ ਅਰਯਿਹ ਕਿ ਸਾਡੀ ਹੀ ਪੂਜਾ ਕਰਨੀ ਕਿ ਯਹੀ ( ਦੀਨ ਦਾ ) ਸੂਧਾ ਮਾਰਗ ਹੈ ॥੬੧॥ ਅਰ ( ਏਸ ਦੇ ਹੁੰਦਿਆਂ ਸੁੰਦਿਆਂ ) ਉਸ ਨੇ ਤੁਸਾਂ ਵਿਚੋਂ ਪ੍ਰਾਯਾ ਲੋਗਾਂ ਨੂੰ ਕੁਕਰਮੀ ਕਰ ਦਿਤਾ ਕੀ ਤੁਸੀਂ ਬੁਧੀ ਨਹੀਂ ਰਖਦੇ ਸੀ ॥੬੨॥ ( ਤੋ ਹੁਣ ) ਯਿਹ ਜਹੱਨਮ ਹੈ ਜਿਸ ਦੀ ਤੁਸਾਂ ਨਾਲ ਪਰਤਗਿਆ ਕੀਤੀ ਜਾਂਦੀ ਸੀ ॥੬੩॥ ਹੁਣ ਆਪਣੇ ਕੁਫਰ ( ਤਥਾ ਇਨਕਾਰ ) ਦੀ ਪ੍ਰਤਿਨਿਧਿ ਮੇਂ ਇਸ ਵਿਚ ਦਾਖਲ ਹੋ ॥੬੪ ॥ ਅਜ ਅਸੀਂ ਏਹਨਾਂ ਦਿਆਂ ਮੂੰਹਾਂ ਉਪਰ ਮੋਹਰਾਂ ਲਗਾ ਦੇਵਾਂ ਗੇ ਅਰ ਜੈਸੀ ਕਰਤੂਤ ਯਿਹ ਲੋਗ ਕਰ ਰਹੇ ਸਨ ਏਹਨਾਂ ਦੇ ਹਥ ਸਾਨੂੰ ਦਸ ਦੇਣਗੇ ਅਰ ਏਹਨਾਂ ਦੇ ਪੈਰ ( ਭੀ ) ਗਵਾਹੀ ਦੋਣਗੇ ॥ ੬੫॥ ਅਰ ਅਸੀਂ ਚਾਹੀਏ ਤੋ ਏਹਨਾਂ ਦੀਆਂ ਅੱਖੀਆਂ ਤੇ ਬਹਾਰੀ ਫੇਰ ਦੇਈਏ ( ਅਰ ) ਫੇਰ ਯਿਹ ਰਸਤੇ ਦੀ ਤਰਫ ਦੌੜਨ ਤੋ ਦੇਖਣ ਕਿਥੋਂ ੭ ॥੬੬॥ ਅਰ ਯਦੀ ਅਸੀਂ ਇਛਾ ਕਰੀਏ ਤੋ ਜਿਥੇ ਹਨ ਓਥੇ ਹੀ ਏਹਨਾਂ ਜਾ ਕਪਰਿਣਾਮ ਅਰ (ਮਸੁਖ ਕਰ ਕੇ ਯਥਾ ਪਖਾਣ ਕਿੰਬਾ ਲੂਲੇ ਬਨਾ) ਦੇਈਏ ਫੇਰ ਨਾ ਤੋ ਏਹਨਾਂ ਪਾਸੋਂ ( ਅਗੇ ) ਹੀ ਤੁਰਿਆ ਜਾਏ ਅਰ ਨਾ ਪਿਛੇ ਹੀ ਜਾਇਆ ਜਾਏ ॥੬੭॥ ਰੁਕੂਹ ੪ ॥ ਅਰ ਅਸੀਂ ਜਿਸ ਦੀ ਆਯੂ ਅਧਿਕ ਕਰਦੇ ਹਾਂ ਬਨਾਉਟ ਵਿਚ ਓਸ ਨੂੰ ਉਲਟਾ ਨਿਊਨ ਕਰਦੇ ਚਲੇ ਜਾਂਦੇ ਹਾਂ ਕਿ ਯਿਹ ਲੋਗ ( ਏਤਨੀ ਬਾਰਤਾ ਭੀ ) ਨਹੀਂ ਸਮਝਦੇ ॥ ੬੮ ॥ ਅਰ ਅਸਾਂ ਨੇ ਏਸ ( ਪੈਯੰਬਰ ਅਰਥਾਤ ਮੁਹੰਮਦ ) ਨੂੰ ਕਵਿਤਾ ਨਹੀਂ ਸਿਖਾਈ ਅਰ ਕਵਿਤਾ ਏਹਨਾਂ ( ਦੇ ਪ੍ਰਤਾਪ ਦੇ) ਜੋਗ ਭੀ ਨਹੀਂ ਯਿਹ (ਕੁਰਾਨ) ਤੋ ਬਸ (ਨਿਰੀ ਪੁਰੀ) ਸਿਖਿਆ ਹੈ ਅਰ ਪੜਨੇ ਦੇ ਯੋਗ ਅਰ ਆਮ ਫਹਿਮ ( ਸਾਧਾਰਣ ਸਮਝ ਵਾਸਤੇ ) ਹੈ ॥੬੯॥( ਅਰ ਏਸ ਦੇ ਉਤਾਰਨ ਦਾ ਭਾਵ ਯਿਹ ਹੈ ) ਕਿ ਜੋ ਜੀਉਂਦੇ ( ਜਾਗਦੇ ਚਿਤ ) ਹੋਣ ਉਹਨਾਂ ਨੂੰ (ਖ਼ੁਦਾ ਦੇ ਡਰ ਥੀਂ) ਸਭੈ ਕਰੇ ਅਰ ਮੁਨ- ਕਰਾਂ ਉਪਰ ( ਇਲਾਹੀ ) ਹੁਜਤ ਸਥਾਪਤ ਹੋ॥ ੭੦ ਕੀ ਏਹਨਾਂ ਲੋਗਾਂ ਨੇ ( ਇਸ ਬਾਰਤਾ ਉਪਰ ) ਦ੍ਰਿਸ਼ਟੀ ਨਹੀਂ ਦਿਤੀ ਕਿ ਅਸਾਂ ਨੇ ਇਹਨਾਂ ਵਾਸਤੇ ਚਤੁਸ਼ਪਾਂਦੀ ਉਤਪਤ ਕੀਤੇ ਕਿ ਵਹ ਭੀ ਸਾਡੇ ( ਹੀ ) Digitized by Panjab Digital Library | www.panjabdigilib.org