ਪੰਨਾ:ਕੁਰਾਨ ਮਜੀਦ (1932).pdf/510

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੫੧੭ ਪਾਰਾ ੨੩ ਸੂਰਤ ਯਾਸੀਨ ੩੬ ਰਹਿੰਦੇ ॥ ੪੬ ॥ ਅਰ ਜਦੋਂ ਏਹਨਾਂ ਨੂੰ ਕਹਿਆ ਜਾਂਦਾ ਹੈ ਕਿ ਖੁਦਾ ਨੇ ਜੋ ਤੁਸਾਂ ਨੂੰ ਰਿਜਕ ਦੇ ਰਖਿਆ ਹੈ ਉਸ ਦੇ ਵਿਚੋਂ (ਕੁਛ ਉਸ ਦੇ ਮਾਰਗ ਵਿਚ ਗਰੀਬਾਂ ਉਪਰ ਭੀ) ਖਰਚ ਕਰਦੇ ਰਿਹਾ ਕਰੋ ਤਾਂ ਕਾਫਰ ਮੁਸਲਮਾਨਾਂ ਨੂੰ ਕਹਿੰਦੇ ਹਨ ਕਿ ਕੀ ਅਸੀਂ ਐਸਿਆਂ ਲੋਕਾਂ ਨੂੰ ਛਕਾਈਏ ਜਿਹਨਾਂ ਨੂੰ ਖੁਦਾ ਚਾਹੇ ਤੋ ( ਤੁਸੀਂ ਮੁਸਲਮਾਨਾਂ ਦੇ ਨਿਸਚੇ ਅਨੁਸਾਰ ) ਆਪ (ਬਹੁਤ ਕੁਛ ਛਕਾ ਸਕਦਾ ਹੈ (ਫੇਰ ਹੁਣ ਤੁਸੀਂ ਜੋ ਖੁਦਾ ਦੀ ਮਰਜ਼ੀ ਦੇ ਖਿਲਾਫ ਏਹਨਾਂ ਦੀ ਸਫਾਰਸ਼ ਕਰਦੇ ਹੋ ਤੋ ) ਬਸ ਤੁਸੀਂ ਸਪਸ਼ਟ ਕੁਮਾਰਗੀ ਵਿਚ ( ਪੜੇ ) ਹੋ ॥ ੪੭ ॥ ਅਰ ( ਮੁਨਕਰ ਮੁਸਲਮਾਨਾਂ ਨੂੰ) ਕਹਿੰਦੇ ਹਨ ਕਿ ਯਦੀ ਤੁਸੀਂ ਸਚੇ ਹੋ ਤੋ ਯਿਹ ( ਪ੍ਲੇ ਦਾ ) ਬਚਨ ਕਦੋਂ ( ਪੂਰਾ ) ਹੋਵੇਗਾ ॥੪੮॥ ( ਬਸ ) ਯਿਹ ਏਸੇ ਦੀ ਉਡੀਕ ਵਿਚ ਹਨ ਕਿ ਯਿਹ ਲੋਗ ਆਪਸ ਵਿਚ ( ਇਕ ਦੂਸਰੇ ਤੌਰ ਉਪਰ ) ਝਗੜਾ ਝਾਂਜਾ ਕਰ ਰਹੇ ਹੋਣ ॥੪੯॥ ਅਰ ਇਕ ਜੋਰ ਦੀ ਧੁਨੀ ( ਸੂਰ ) ਏਹਨਾਂ ਨੂੰ ( ਇਕੋ ਵੇਰੀ ) ਆਨ ਘੇਰੇ ਫੇਰ ਨਾਂ ਤੇ ਵਸੀਹਤ ਹੀ ਕਰ ਸਕਣਗੇ ਅਰ ਨਾ ਆਪਣਿਆਂ ਬਾਲ ਬਚਿਆਂ ਵਿਚ ਲੌਟਕੇ ਜਾ ਸਕਣਗੇ ੫॥ ਰੁਕੂਹ ੩ ॥ ਸਾਧਾਰਨ ਨਾਲ 1 ਅਰ (ਫੇਰ ਦੁਬਾਰਾ) ਸੂਰ (ਕਰਨਾਹ) ਵਜਾਇਆ ਜਾਵੇਗਾ ਤੇ ਇਕੋ ਵੇਰੀ (ਸਾਰਿਆਂ ਦੇ ਸਾਰੇ) ਕਬਰਾਂ ਵਿਚੋਂ (ਨਿਕਲ ੨ ) ਆਪਣੇ ਪਰਵਰ- ਦਿਗਾਰ ਦੀ ਤਰਫ ਤੁਰ ਪੈਣਗੇ ॥੫੧॥ ( ਅਰ ਸਮ ਹੋਏ ਹੋਏ ਇਕ ਦੂਸਰੇ ਪਾਸੋਂ ) ਪੁਛਣਗੇ ਕਿ ਹਾਇ ! ਸਾਡੇ ਮੰਦ ਭਾਗ ( ਅਸੀਂ ਤਾਂ ਸੁਤੇ ਪਏ ਹੋਏ ਸਾਂ ) ਕਿਸ ਨੇ ਸਾਨੂੰ ਸਾਰਿਆਂ ਬਿਸਤਰਿਆਂ ਉਤੋਂ ( ਜਗਾ ) ਉਠਾਇਆ ! ( ਫਰਿਸ਼ਤੇ ਉਤਰ ਦੇਣਗੇ ਕਿ ) ਯਦੀ ਤੋ ਵੁਹ ( ਲੈ ) ਹੈ ਜਿਸ ਦੀ ਪਰਤਯਾ ( ਖੁਦਾਇ ) ਰਹਿਮਾਨ ਨੇ ਕਰ ਰਖੀ ਸੀ ਅਰ ਪੈਯੰ- ਬਰ ਸਚ ਕਹਿੰਦੇ ਸਨ ॥੫੨॥ ਗਲ ਕਾਹਦੀ ਪਰਲੈ ਬਸ ਇਕ ਜੋਰ ਦੀ ਅਵਾਜ਼ ਹੋਵੇਗੀ ਤੋ ਇਕੋ ਵਾਰੀ ਸਾਰੇ ਲੋਗ ਸਾਡੇ ਸਨਮੁਖ ਤੋ ਲਿਆਕੇ ਹਾਜ਼ਰ ਕੀਤੇ ਜਾਣਗੇ ॥੫੩॥ ਫੇਰ ਓਸ ਦਿਨ ਕਿਸੇ ਆਦਮੀ ਉਪਰ ਜਰਾ ਸਾ ਭੀ ਜ਼ੁਲਮ ਨਾ ਹੋਵੇਗਾ ਅਰ ਤੁਸੀਂ ਲੋਕਾਂ ਨੂੰ ਓਸੇ ਦਾ ਬਦਲਾ ਪਾਉਗੇ ਜੋ ( ਸੰਸਾਰ ਵਿਚ ) ਕਰਦੇ ਰਹੇ ( ਹੋ )॥ ੫੪ ॥ ਨਿਰ- ਸੰਦੇਹ ਸਵਰਗੀ ਲੋਗ ਓਸ ਦਿਨ ਮਜ਼ੇ ਨਾਲ ( ਆਪਣੇ ) ਚਿਤ ਪਰਸੰਨ ਕਰ ਰਹੇ ਹੋਣਗੇ ॥ ੫੫ ॥ ਉਹ (ਅਰ) ਉਨਹਾਂ ਦੀਆਂ ਇਸਤ੍ਰੀਆਂ ਸਾਇਆਂ ਵਿਚ ਤਖਤਾਂ ਉਪਰ ਉਪਧਾਨ ਲਗਾਈ ( ਬੈਠੇ ) ਹੋਣਗੇ ॥੫੬॥ ਸਵਰਗ ਵਿਚ ਓਹਨਾਂ ਵਾਸਤੇ ਮੋਵੇ ( ਮੌਜੂਦ ) ਹੋਣਗੇ ਜੋ ਇਛਾ ਕਰਨਗੇ ਉਨ੍ਹਾਂ Digitized by Panjab Digital Library | www.panjabdigilib.org