чot ਪਾਰੀ ੨੩ ਸੂਰਤ ਯਾਸੀਨ੩੬ ਧਾਰ ਬੈਠਾ ਹਾਂ ਸੋ ਮੇਰੀ ( ਸਿਖ੍ਯਾ) ਸੁਣੋ ਅਰ (ਕੰਨੀ ਬੰਨੋ ) ॥੨੫॥ ਤਾਂ ਭੀ ਲੋਕਾਂ ਪਰ ਕੁਝ ਅਸਰ ਨਾ ਹੋਇਆ ਪ੍ਰਤਿਯਤ ਉਸ ਨੂੰ ਸ਼ਹੀਦ ਕਰ ਦਿਤਾ ਤਾਂ ਭਗਵਾਨ ਵਲੋਂ ( ਉਸ ਨੂੰ ) ਆਗਿਯਾ ਹੋਈ ਕਿ ਸਵਰਗ ਵਿਚ ਜਾ ਪਰਾਪਤ ਹੋ ( ਅਰ ਉਹ ਅਜੇ ਭੀ ਕੋਮ ਦੀ ਭਲਾਈ ਦੇ ਫਿਕਰ ਵਿਚ ਸੀ ਕਿ ) ਲਗਾ ਬੇਨਤੀ ਕਰਨ ਕਿ ਯਿਹ ਜੋ ਮੇਰੇ ਪਰਵਰਦਿਗਾਰ ਨੇ ਮੈਨੂੰ ਬਖਸ਼ ਦਿਤਾ ਅਰ ਆਪਣਿਆਂ ਨਿਵਾਜਿਆਂ ਹੋਇਆਂ ਵਿਚ ਮੈਨੂੰ ( ਲਿਆ ਪਰਾਪਤ ਕੀਤਾ ॥੨੬ ॥ ( ਹਾਇ ) ਦੇਵ ! ਮੇਰੀ ਜਾਤੀ ( ਦਿਆਂ ਲੋਗਾਂ ) ਨੂੰ ਏਹ ਬਿਰਤਾਂਤ ਪਰਤੀਤ ਹੋ ॥ ੨੭ ॥ ਅਰ ( ਮੇਰੀ ਤਰਹਾਂ ਉਹ ਭੀ ਈਮਾਨ ਧਾਰ ਲੈਣ ਅਰ ਖੁਦਾ ਪਾਸੋਂ ਡਰਨ ਸੋ ) ਅਸਾਂ ਨੇ ( ਉਹਨਾਂ ਉਪਰ ) ਅਕਾਸ਼ ਵਿਚੋਂ ( ਫਰਿਸ਼ਤਿਆਂ ਦਾ ) ਕੋਈ ਕਟਕ ਨਾ ਉਤਾਰੀ ਅਰ ਸਾਨੂੰ ( ਕਟਕ ਦੇ ) ਉਤਾਰਨ ਦੀ ਕੋਈ ਜਰੂਰਤ ਭੀ ਨਹੀਂ ਸੀ ॥੨੮॥ ਉਹ ਤਾਂ ਬਸ ਇਕ ਬਹੁਤ ਉੱਚੀ ਧੁਨੀ ਸੀ ( ਕਿ ਕਰ ਦਿਤੀ ਗਈ ) ਉਹ ਨ ( ਅੱਗ ਦੀ ਤਰਹਾਂ ) ਬੁੱਝਕੇ ਰਹਿ ਗਏ ॥ ੨੯ ॥ ਬੰਦਿਆਂ ( ਦੀ ਦਸ਼ਾ ) ਉਪਰ ( ਭੀ ਬੜਾ ਹੀ ) ਅਫਸੋਸ ਹੈ ਕਦੇ ਏਹਨਾਂ ਦੇ ਦੇ ਪਾਸ ਕੋਈ ਰਸੂਲ ਨਹੀਂ ਆਇਆ ਜਿਸ ਨੂੰ ਓਹਨਾਂ ਨੇ ਹਾਸੀ ਦਾਸ ਪਦ ਨਾ ਨਿਯਤ ਕੀਤਾ ਹੋਵੇ ॥ ੩੦॥ ਕੀ ਏਹਨਾਂ ਲੋਗਾਂ ਨੇ ( ਏਸ 1 ਬਾਰਤਾ ਉਪਰ ) ਦ੍ਰਿਸ਼ਟੀ ਨਹੀਂ ਦਿਤੀ ਕਿ ਏਹਨਾਂ ਨਾਲੋਂ ਪਹਿਲੇ ( ਅਸਾਂ ਨੇ ਕਿਤਨੀਆਂ ਉਮਤਾ ਨੂੰ ਚਲਾਕੇ ਮਾਰਿਆ ( ਅਰ ਜਿਨ੍ਹਾਂ ਨੂੰ ਰੁਲਾਕੇ ਮਾਰਿਆ ਫਿਰ) ਉਹ ਏਹਨਾਂ ਦੀ ਤਰਫ ਲੌਟ ਕੇ ਨਹੀਂ ਆਉਂਦੇ ॥੩੧ ॥ ਹਾਂ ਜਿਤਨੇ ਹਨ ਸਭ ਸਾਡੇ ਸਨਮੁਖ ਹਾਜਰ ਰਖੇ ਗਏ ਹਨ ॥੩੨॥ ਰਕੂਹ ੨ ॥ ਅਰ ਏਹਨਾਂ ਦੇ ( ਸਮਝਣ ) ਵਾਸਤੇ ਸਾਡੀ ( ਕੁਦਰਤ ਦੀ ) ਇਕ ਨਿਸ਼ਾਨੀ ਮਰੀ ਹੋਈ ( ਅਰਥਾਤ ਬੰਜਰ ਪਈ ਹੋਈ ) ਪ੍ਰਿਥਵੀ ਹੈ ਕਿ ਅਸਾਂ ਨੇ ਉਸਨੂੰ ( ਬਰਖਾ ਕਰਕੇ ) ਸਰਜੀਵ ਕਰ ਦਿਖਾਇਆ ਅਰ ਓਸ ਵਿਚੋ ਅੰਨ ਨਿਕਾਸਿਆ ਕਿ ਓਸੇ ਵਿਚੋਂ ( ਯਿਹ ਲੋਗ ਭੀ ਆਪਣਿਆਂ ਭਾਗਾਂ ਦਾ) ਭੋਗਦੇ ਹਨ॥ ੩੩ ॥ ਅਰ ਪ੍ਰਿਥਵੀ ਉਪਰ ਅਸਾਂ ਨੇ ਖਜੂਰਾਂ ਅਰ ਅੰਗੂਰਾਂ ਦੇ ਬਾਗ ਲਗਾ ਦਿਤੇ ਅਰ ਓਹਨਾਂ ਵਿਚ ( ਪਾਣੀ ਦੇ ) ਚਸ਼ਮੇ ਵਗਾ ਦਿਤੇ ॥੩੪॥ ਤਾਕਿ ਬਾਗ ਦਿਆਂ ਫੁਲਾਂ ਵਿਚੋਂ ( ਆਪਣੇ ਭਾਗਾਂ ਦਾ ) ਭੋਗ ਭੋਗਣ ਅਰ ( ਮਾਲੂਮ ਹੈ ਕਿ ) ਯਿਹ ( ਫਲ ) ਏਹਨਾਂ ਹਥਾਂ ਦੇ ਬਨਾਏ ਹੋਏ ਨਹੀਂ ਤੋ ਕੀ ( ਯਿਹ ਲੋਗ ਏਸ ਨਿਆਮਤ ਦਾ) ਧੰਵਾਦ ਨਹੀਂ ਕਰਦੇ ॥੩੫॥ ਪਵਿਤ੍ਰ ਹੈ ਉਹ ( ਰੂਪ ) ਜਿਸ ਨੇ ਪ੍ਰਿਥਵੀ ਨੂੰ ਰੂਵੀਦਗੀ Digitized by Panjab Digital Library | www.panjabdigilib.org
ਪੰਨਾ:ਕੁਰਾਨ ਮਜੀਦ (1932).pdf/508
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ