ਪਰ੪ ਪਾਰਾ ੨੨ ਸੂਰਤ ਫਾਤਰ ੩੫ ਵਰਦਿਗਾਰ ਸਾਨੂੰ ( ਏਥੋਂ ) ਨਿਕਾਲ ( ਕੇ ਫੇਰ ਸੰਸਾਰ ਵਿਚ ਲੈ ਚਲ ) ਕਿ ਅਸੀਂ ਜੈਸੇ ਕਰਮ ਕਰਦੇ ਰਹੇ ਸੀ ਵੈਸੇ ਨਹੀਂ ( ਪਤ ) ਸ਼ੁਭ ਕਰਮ ਕਰਾਂਗੇ ( ਅਸੀਂ ਓਹਨਾਂ ਨੂੰ ਉੱਤਰ ਦੇਵਾਂਗੇ ਕਿ) ਕੀ ਅਸਾਂ ਨੇ ਤੁਸਾਂ ਨੂੰ ਏਤਨੀ ਆਉਖਾ ਨਹੀਂ ਦਿਤੀ ਸੀ ਕਿ ਜਿਸ ਨੂੰ ਵਿਚਾਰਨਾ ( ਅਭੀਸ਼ਟ ) ਹੋਂਦਾ ਵੁਹ ਏਤਨੀ ਹੀ ਆਉਖਾ ਵਿਚ ( ਭਲ ¨ ਪ੍ਰਕਾਰ ) ਸੋਚ ਸਮਝ ਲੈਂਦਾ ਅਰ ( ਏਸ ਥੀਂ ਅਲਗ ) ਤੁਸਾਂ ਪਾਸ ( ਸਾਡੇ ਭੈ ਥੀਂ ) ਸਭੈ ਕਰਨੇ ਵਾਲਾ ( ਰਸੂਲ ਭੀ ) ਪਰਾਪਤ ਹੋਇਆ ਤੋ ਹੁਣ ( ਆਪਣੇ ਕੀਤੇ ਨੂੰ ) ਭੋਗੋ ਕਿ ਨਾ ਫਰਮਾਨ ਲੋਗਾਂ ਦਾ ( ਏਥੇ ) ਕੋਈ ਸਹਾਇਕ ਨਹੀਂ ॥੩੭॥ ਕੂਹ ੪॥ ਨਿਰਸੰਦੇਹ ਅੱਲਾ ਆਕਾਸ਼ ਵੀ ( ਦੀਆਂ ) ਗੁਪਤ ਬਾਰਤਾਂ ਨੂੰ ਜਾਨਣੇ ਵਾਲਾ ਹੈ ਨਿਰਸੰਦੇਹ ਉਹ ( ਲੋਗਾਂ ਦੇ ) ਮਾਨਸਿਕ ਸੰਕਲਪਾਂ ਥੀਂ ( ਭੀ ) ਗਿਆਤ ਹੈ ॥੩੮॥ ਉਹੀ (ਸਰਵ ਸ਼ਕਤੀਮਾਨ ) ਹੈ ਜਿਸ ਨੇ ਤੁਸਾਂ ਨੂੰ ਪ੍ਰਿਥਵੀ ਉਪਰ (ਅਗਲਿਆਂ ਦਾ ) ਅਸਥਾਨੀ ਬਨਾਇਆ ਫੇਰ ( ਅਜੇ ਭੀ ) ਜੋ ਕੁਫਰ ਕਰਦਾ ਹੈ ਉਸ ਦੇ ਕੁਫਰ ਦਾ ਉਪ ਓਸੇ ਉਪਰ ( ਹੀ ਪੜੇਗਾ ) ਅਰ ਜੋ ਲੋਗ ਕੁਫਰ ਕਰਦੇ ਹਨ ਉਨ੍ਹਾਂ ਦੇ ਕੁਫਰ ਕਰਨੇ ਕਰਕੇ ਖੁਦਾ ਦੇ ਏਥੇ ( ਏਹਨਾਂ ਥੀਂ ) ਨਾ ਰਜਾਮੰਦੀ ਹੀ ਵਧਦੀ ਚਲੀ ਜਾਂਦੀ ਹੈ ਅਰ ਕੁਫਰ ਦੇ ਕਾਰਣੋਂ ਕਾਫਰਾਂ ਦਾ ਘਾਟਾ ਹੀ ਹੁੰਦਾ ਤੁਰਿਆ ਜਾਂਦਾ ਹੈ॥੩੯॥( ਹੇ ਯੰਬਰ ਏਹਨਾਂ ਲੋਗਾਂ ਨੂੰ ) ਕਹੋ ਕਿ ਤੁਸਾਂ ਨੂੰ ਆਪਣੇ ( ਏਹਨਾਂ ) ਸ਼ਰੀਕਾਂ (ਦੇ ਬ੍ਰਿਤਾਂਤ ) ਦੀ ( ਭੀ ਕੁਛ ) ਖਬਰ ਜਿਨ੍ਹਾਂ ਨੂੰ ਤੁਸੀਂ ਖ਼ੁਦਾ ਥੀਂ ਸਿਵਾ ( ਪਏ ) ਬੁਲਾਇਆ ਕਰਦੇ ਹੋ ( ਜਰਾ ਪਲ ਦਾ ਪਲ ) ਮੇਰੇ ਤਾਈਂ ( ਭੀ ) ਦਿਖਾਓ ਓਹਨਾਂ ਨੇ ਕੇਹੜੀ ਪ੍ਰਿਥਵੀ ਬਣਾਈ ਹੈ ਕਿੰਵਾ ਅਕਾਸ਼ ( ਦੇ ਬਨਾਉਣ ) ਵਿਚ ਉਹਨਾਂ ਦੀ ( ਕੁਝ ) ਸਾਂਝ ਭਿਆਲੀ ਹੈ ਕਿੰਬਾ ਅਸਾਂ ਨੇ ਏਹਨਾਂ ( ਮੁਸ਼ਰਕਾਂ ) ਨੂੰ ਕੋਈ ਕਿਤਾਬ ਹੀ ਦਿਤੀ ਹੈ ਕਿ ਯਿਹ ਉਸ ਦਾ ਪ੍ਰਮਾਣ ਰਖਦੇ ਹਨ ( ਇਨ੍ਹਾਂ ਵਿਚੋਂ ਕੋਈ ਬੀ ਬਾਰਤਾ ਨਹੀਂ ) ਪ੍ਰਤਯਤ ( ਯਿਹ ) ਜ਼ਾਲਮ ਜੋ ਇਕ ਦੂਸਰੇ ਨਾਲ ਪਰ- ਤਿਗਯਾ ਕਰਦੇ ਹਨ ਬਸ ( ਨਿਰੀਆਂ ਪੂਰੀਆਂ ) ਧੋਖੇ ( ਦੀਆਂ ਟੁੱਟੀਆਂ ) ਹਨ ॥ ੪੦ ॥ ਨਿਰਸੰਦੇਹ ਅੱਲਾ ਪ੍ਰਿਥਵੀ ਅਰ ਅਕਾਸ ਨੂੰ ਥੰਮੀ ਖੜਾ ਹੈ ਕਿ ( ਕਿਤੇ ਆਪਣੇ ਅਸਥਾਨੋਂ ) ਚਲ ਵਿਚਲ ਨਾ ਜਾਣ ਅਰ ( ਯਦੀ ) ਚਲ ਵਿਚਲ ਹੋ ਜਾਣ ਤੋਂ ਫਿਰ ਉਸ ਦੇ ਸਿਵਾ ਕੋਈ ( ਭੀ ਐਸਾ ) ਨਹੀਂ ਜੋ ਓਹਨਾਂ ਨੂੰ ਥੰਮ ਸਕੇ ਨਿਰਸੰਦੇਹ ਅੱਲਾ ( ਬਹੁਤ ) ਧੀਰਜੀ ( ਅਰ ਪੁਰਖਾਂ ਦੇ ਗੁਨਾਹਾਂ ਨੂੰ ) ਬਖਸ਼ਨੇ ਵਾਲਾ ਹੈ ॥੪੧॥ ਅਰ ਯਿਹ ( ਮੁਨਕਰ Digitized by Panjab Digital Library | www.panjabdigilib.org $
ਪੰਨਾ:ਕੁਰਾਨ ਮਜੀਦ (1932).pdf/504
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ