ਪੰਨਾ:ਕੁਰਾਨ ਮਜੀਦ (1932).pdf/50

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੫੦

ਪਾਰਾ ੩

ਸੂਰਤ ਆਲ ਇਮਰਾਂਨ


ਸਹਾਇਤਾ ਕਰੋ ॥੨੮੬॥ ਰੁਕੂਹ ੪੦ ॥


ਸੂਰਤ ਆਲ ਇਮਰਾਨ ਮਦੀਨੇ ਵਿਚ ਉਤਰੀ ਏਸ
ਦੀਆਂ ਦੋ ਸੌ ਆਯਤਾਂ ਅਰ ਬੀਸ ਰੁਕੂਹ ਹਨ

(ਆਰੰਭ) ਅੱਲਾ ਦੇ ਨਾਮ ਨਾਲ (ਜੋ) ਅਤੇ ਕ੍ਰਿਪਾਲੁ ਅਰ ਦਿਆਲੂ (ਹੈ) ਅਲਿਫ ਲਾਮ ਮੀਮ ॥੧॥ ਅੱਲਾ ਹੀ (ਪੂਜਨੇ ਜੋਗ ਹੈ) ਉਸ ਥੀਂ ਸਿਵਾ ਕੋਈ ਪੂਜਨੇ ਯੋਗ ਨਹੀਂ, ਸ੍ਰਜੀਵ (ਅਰ ਸਰਬ ਦਾ) ਕਰਤਾ ਧਰਤਾ ਹੈ ॥੨॥ ਓਸੇ ਨੇ ਹੀ ਤੁਹਾਡੇ ਉਤੇ ਇਹ ਸਚੀ ਪੁਸਤਕ ਉਤਾਰੀ ਜੋ ਉਨਹਾਂ ਦੀ ਤਸਦੀਕ ਕਰ ਰਹੀ ਹੈ ਜੋ ਏਸ ਥੀਂ ਪਹਿਲਾਂ (ਉਤਰ ਚੁਕੀਆਂ) ਹਨ ਅਰ ਓਸੇ ਨੇ ਹੀ (ਏਸ ਥੀਂ) ਪਹਿਲਾਂ ਲੋਗਾਂ ਨੂੰ ਸਿਖਿਆ ਦੇਣ ਵਾਸਤੇ ਤੌਰਾਤ ਅਰ ਅਰ ਅੰਜੀਲ ਉਤਾਰੀ ਅਰ ਉਸੀ ਨੇ (ਉਸ ਵਸਤ ਨੂੰ ਭੀ) ਉਤਾਰਿਆ (ਜਿਸ ਸੇ ਸਚ ਝੂਠ ਵਿਚ) ਨਿਰਨੇ(ਅਰਥਾਤ ਫਕਰ ਜ਼ਾਹਰ ਹੁੰਦਾ ਹੈ)॥੩॥ ਜੋ ਲੋਗ ਖੁਦਾ ਦੀਆਂ ਆਯਤਾਂ ਥੀਂ ਮੁਨਕਰ ਹਨ ਨਿਰਸੰਦੇਹ ਉਨਹਾਂ ਨੂੰ ਸਖਤ ਦੁਖ ਹੋਵੇਗਾ ਅਰ ਅੱਲਾ (ਅਤੀ) ਬਲੀ ਅਰ ਬਦਲਾ ਲੈਣ ਵਾਲਾ ਹੈ ॥੪॥ ਅੱਲਾ ਪਾਸੋਂ ਕੋਈ ਵਸਤੂ ਗੁਪਤਨਹੀਂ(ਨਾਂ) ਧਰਤੀ ਉਪਰ ਅਰ ਨਾ ਹੀ ਅਗਾਸਾਂ ਵਿਚ ॥੫॥ ਵਹੀ ਹੈ ਜੋ ਮਾਤਾ ਦੇ ਗਰਭ ਵਿਚ ਜੈਸੀ ਚਾਹੁੰਦਾ ਹੈ ਤੁਸੀਂ ਲੋਗਾਂ ਦੀ ਸੂਰਤਾਂ ਬਣਾ ਦੇਂਦਾ ਹੈ ਓਸ ਥੀਂ ਸਿਵਾ ਕੋਈ ਮਾਬੂਦ ਨਹੀਂ ਸ਼ਕਤੀਮਾਨ ਹੈ ਯੁਕਤੀ ਵਾਲਾ ॥੬॥ ਵਹੀ (ਪਵਿਤ੍ਰ ਰੂਪ ਹੈ) ਜਿਸ ਨੇ ਤੁਹਾਡੇ ਉਤੇ ਇਹ ਪੁਸਤਕ ਉਤਾਰੀ ਜਿਸ ਵਿਚ ਕਈ ਆਯਤਾਂ ਮਲ (ਅਰਥਾਤ ਪਕੀਆਂ) ਹਨ ਅਰ ਵਹੀ ਪੁਸਤਕ ਦੀ ਜੜ੍ਹ ਹੈ ਅਰ (ਕਈ) ਦੂਜੀਆਂ ਹਨ ਜੋ ਮਿਲਦੀਆਂ ਜੁਲਦੀਆਂ ਹਨ ਤਾਂ ਜਿਨਹਾਂ ਲੋਗਾਂ ਦੇ ਦਿਲਾਂ ਵਿਚ ਖੋਟ ਹੈ ਉਹ ਤਾਂ ਕੁਰਾਨ ਦੀ ਓਹਨਾਂ ਹੀ ਮਿਲਦੀਆਂ ਜੁਲਦੀਆਂ ਆਇਤਾਂ ਦਾ ਪਿਛਾ ਕਰਦੇ ਹਨ ਤਾਂਕੇ ਫਸਾਦ ਪੈਦਾ ਕਰਨ ਅਰ ਤਾਂਕਿ ਉਹਨਾਂ ਦੇ ਅਸਲ ਮਤਲਬ ਦੀ ਖੋਜ ਕਢਨ ਹਾਲਾਂ ਅੱਲਾ ਦੇ ਸਿਵਾ ਉਨ੍ਹਾਂ ਦੇ ਅਸਲੀ ਪ੍ਰਯੋਜਨ ਦੀ ਕਿਸੇ ਨੂੰ ਖਬਰ ਨਹੀਂ ਅਰ ਜੋ ਲੋਗ ਬਹੁਤ ਵਿਦਵਾਨ ਹਨ ਉਹ ਤਾਂ ਏਤਨੀ ਹੀ ਕਹਿਕੇ ਚੁਪ ਕਰਜਾਂਦੇ ਹਨ ਕਿ ਇਸ ਉੱਤੇ ਸਾਡਾ ਈਮਾਨ ਹੈ(ਇਹ) ਸਭ(ਕੁਛ)ਸਾਡੇ ਪਰਵਰਦਿਗਾਰ ਦੀ ਤਰਫੋਂ ਹੈ ਅਰ (ਸਮਝਇਆਂ ਭੀ) ਉਹੀ ਸਮਝਦੇ ਹਨ ਜੋ ਬੁਧੀਮਾਨ ਹਨ ॥੭॥ (ਅਰ ਵਿਦਵਾਨ ਇਹ ਅਰਦਾਸਕਰਦੇ ਰੈਂਹਦੇ ਹਨ ਕੇ)ਹੇ ਸਾਡੇ ਪਰਵਰਦਿਗਾਰ ਸਾਨੂੰ ਸਚੇ ਮਾਰਗ ਉਪਰ ਲਾਇਆਂ ਪਿਛੋਂ ਸਾਡਿਆਂ ਦਿਲਾਂ ਨੂੰ ਡਾਵਾਂਡੋਲ ਨਾ ਕਰੋ ਅਰ ਆਪਣੀ ਸਰਕਾਰ ਵਿਚੋਂ ਸਾਨੂੰ ਰਹਿਮਤ ਬਖਸ਼,