1 ਪੀਰਾਂ ੨੨ ਸੂਰਤ ਸਬਾ ੩੪ ੪੯੭ ਝੂਠ (ਅਰ ਏਸ ਦਾ ਆਪਣਾ) ਰਚਿਆ ਹੋਇਆ ਹੈ ਅਰ ਜੋ ਲੋਗ ਮੁਨ- ਕਰ ਹਨ ਜਦੋਂ ਓਹਨਾਂ ਦੇ ਪਾਸ ਸਚੀ ਬਾਰਤਾ ਆਈ ਤੋ ਉਹ ਉਸ ਦੀ ਨਿਸਬਤ ਕਹਿਣ ਲਗੇ ਕਿ ਯਿਹ ਤਾਂ ਬਸ ਪਰਤੱਖ ਤੰਤਰ ਹੈ। ੪੩। ਅਰ ( ਹੇ ਪੋਯੰਬਰ ) ਅਸਾਂ ਨੇ ਏਹਨਾਂ ਨੂੰ ( ਆਸਮਾਨੀ ) ਕਿਤਾਬਾਂ ਨਹੀਂ ਦਿਤੀਆਂ ਕਿ ਓਹਨਾਂ ਨੂੰ ਪੜਦੇ ( ਪੜਾਉਂਦੇ ) ਹੋਣ ਅਰ ਨਾ ਤੁਸਾਂ ਨਾਲੋਂ ਪਹਿਲਾਂ ਏਹਨਾ ਦੇ ਪਾਸ ਕੋਈ ਡਰਾਉਣ ਵਾਲਾ ਭੇਜਿਆ ( ਅਜੇ ਭੀ ਏਹਨਾਂ ਨੇ ਕੁਰਾਨ ਅਰ ਪੈ ੰਬਰ ਦੀ ਕਦਰ ਨਾ ਕੀਤੀ । ੪੪ ॥ ਅਰ ਏਹਨਾਂ ਨਾਲੋਂ ਅਗਲਿਆਂ ਲੋਗਾਂ ਨੇ ( ਭੀ ਪੈ ੰਬਰਾਂ ਨੂੰ ) ਝੂਠਿਆਰਿਆ ਸੀ ਅਰ ਜੋ ਕੁਛ ਅਸਾਂ ਨੇ ਲੋਕਾਂ ਨੂੰ ਦੇ ਰਖਿਆ ਸੀ ਯਿਹ ਲੋਗ ਤੋਂ ( ਅਜੇ ) ਓਸ ਦੇ ਦਸਵੇਂ ਬਿਸਵੇ ਨੂੰ ਭੀ ਨਹੀਂ ਪਹੁੰਚੇ ਭਾਵ ਅਗਲਿਆਂ ਲੋਗਾਂ ਨੇ ਸਾਡਿਆਂ ਪੈਯੰਬਰਾਂ ਨੂੰ ਝੂਠਿਆਰਿਆ ( ਅਰ ਪੈਯੰਬਰਾਂ ਦਾ ਝੂਠਿਆਰਨਾ ਸਾਨੂੰ ਅਯੋਗ ਪਰਤੀਤ ਹੋਇਆ ) ਤਾਂ ( ਤੁਸਾਂ ਨੇ ਵੇਖ ਲਿਆ ਹੋਵੇਗਾ ਕਿ ) ਸਾਡੀ ਅਪਰਸੰਨਤਾ ( ਓਹਨਾਂ ਦੇ ਹਕ ਵਿਚ ) ਕੇਹੋ ਜੇਹੀ ( ਭੈੜੀ ) ਹੋਈ ( ॥ ੪੫ ॥ ਰਕੂਹ ੫ ॥ ਤ (ਹੇ ਪੈ ੰਬਰ ਤੁਸੀਂ ਏਹਨਾਂ ਲੋਗਾਂ ਨੂੰ ) ਕਹੋ ਕਿ ਮੈਂ ਸਿਖਿਆ ਦੀ ਰੀਤੀ ਪੂਰਬਕ ਤੁਹਾਨੂੰ ਕੇਵਲ ਇਕ ਬਾਰਤਾ ਕਹਿੰਦਾ ਹਾਂ ਕਿ ਖੁਦਾ ਦੇ ਵਾਸਤੇ ਦੋ ਦੋ ( ਮਿਲ ਕੇ ) ਅਰ ਅਕੱਲੇ ੨ ਖੜੇ ਹੋ ਜਾਓ ਫੇਰ ਬਿਚਾਰੋ ( ਤੋ ਤੁਸਾਂ ਨੂੰ ਪ੍ਰਤੀਤ ਹੋ ਜਾਏਗਾ ) ਕਿ ਤੁਸਾਂ ਦੇ ਮਿੱਤਰ ( ਅਰ- ਥਾਤ ਮੇਰੇ ) ਤਾਂਈ ਕਿਸੇ ਪ੍ਰਕਾਰ ਦਾ ( ਭੀ ) ਉਨਮਾਦ ਨਹੀਂ ਹੈ (ਤੁਸਾਂ ਉਪਰ ਇਕ ) ਭਿਆਨਕ ਕਸ਼ਟ ( ਉਤਰਨ ਵਾਲਾ ਹੈ ਅਰ ਓਸ ) ਦੇ ਅਗੇ ੨ ਯਿਹ ਤੁਸਾਂ ਨੂੰ ਸਭੈ ਕਰਦਾ ਹੈ ਅਰ ਬਸ ॥ ੪੬॥ ( ਹੇ ਪੈਯੰਬਰ ਏਹਨਾਂ ਲੋਗਾਂ ਨੂੰ ) ਕਹੋ ਕਿ ਮੈਨੇ ਤੁਸਾਂ · ਪਾਸੋਂ ਕੋਈ ਮਜ਼ਦੂਰੀ ਮੰਗੀ ਹੋਵੇ ਤੇ ਉਹ ਤਸਾਂ ਨੂੰ ਹੀ ( ਸੁਹਾਉਣੀ ਹੋਵੇ ) ਮੇਰੀ ਮਜਦੂਰੀ ਤਾਂ ਬਸ ਅੱਲਾ ਪਾਸ ਹੀ ਹੈ ਅਰਵੁਹ ਸਰਬ ਵਸਤੂਆਂ ਦੇ ( ਬ੍ਰਿਤਾਂਤ ) ਥੀਂ ਗਿਆਤ ਹੈ॥੪੭॥ ( ਹੇ ਪੈਯੰਬਰ ਏਹਨਾਂ ਲੋਕਾਂ ਨੂੰ ) ਕਹੋ ਕਿ ਮੇਰਾ ਪਰਵਰਦਿਗਾਰ ( ਝੂਠੀ ਬਾਰਤਾ ਦੇ ਮਿਟਾ ਦੇਣ ਨੂੰ ਸਚ ( ਦੇ ਹਥਿਆਰ ) ਚਲਾ ਰਹਿਆ ਹੈ ( ਅਰ ਉਹ ) ਗੈਬ ਦੀਆਂ ਬਾਤਾਂ ਨੂੰ ਖੂਬ ਜਾਣਦਾ ਹੈ ॥੪੮॥ ( ਹੇ ਪੈਯੰਬਰ ਏਹਨਾਂ ਲੋਗਾਂ ਨੂੰ) ਕਹੋ ਕਿ ਸਚਾ (ਦੀਨ) ਆ ਪਹੁੰਚਿਆ ਅਰ ਝੂਠੇ (ਦੀਨ) ਪਾਸੋਂ ਨਾ ਅਜੇ ਕੁਛ (ਲਾਭ) ਹੋਂਦਾ ਹੈ ਅਰ ਨਾ ਅਗੇ ਹੋਵੇਰਾ ॥੪੯ ॥(ਹੇ ਪੈਯੰਬਰ ਇਹਨਾਂ ਲੋਕਾਂ ਨੂੰ ਕਹੋ ਕਿ ਯਦੀ ਮੈਂ ਭੁਲ ਉਪਰ ਹਾਂ ਤੇ ( - Digitized by Panjab Digital Library | www.panjabdigilib.org
ਪੰਨਾ:ਕੁਰਾਨ ਮਜੀਦ (1932).pdf/497
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ