ਪੰਨਾ:ਕੁਰਾਨ ਮਜੀਦ (1932).pdf/496

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੪੯੬ ਪਾਰਾ ੨੨ ਸੂਰਤ ਸਬਾ ੩੪ ਏਥੇ ਕੁਛ ) ਐਸਾ ( ਕਦਰ ) ਨਹੀਂ (ਰਖਦੇ,ਕਿ ਤੁਸਾਂ ਨੂੰ ਸਾਡੇ ਸਮੀਪੀ ਬਨਾ ਦੇਣ ਪਰੰਤੂ ਜਿਸਨੇ ਈਮਾਨ ਧਾਰਿਆ ਅਰ ਉਸ ਨੇ ਸ਼ੁਭ ਕਰਮ ( ਭੀ ) ਕੀਤੇ ( ਲੈ ਦੇ ਦਿਨ ) ਐਸਿਆਂ ਲੋਕਾਂ ਵਾਸਤੇ ਓਹਨਾਂ ਦਿਆਂ ਕਰਮਾਂ ਦਾ ਦੁਗਣਾ ਫਲ ਹੈ ਅਰ ਉਹ ( ਸਵਰਗ ਦਿਆਂ ) ਚੌਬਾਰਿਆਂ ਵਿਚ ਸ਼ਾਂਤੀ ਪੂਰਬਕ ( ਬੈਠੇ ) ਹੋਣਗੇ ॥੩੭॥ ਅਰੁ ਜੋ ਲੋਗ ਵਰੋਧ ਨਾਲ ਸਾਡੀਆਂ ਆਇਤਾਂ ਦੇ ਤੋੜਨ ਦੇ ਪਿਛੇ ਪਏ ਰਹਿੰਦੇ ਹਨ ਉਹ ਕਸ਼ਟ ਵਿਚ ਰਖੇ ਜਾਣਗੇ॥੩੮॥ (ਹੇ ਪੈਯੰਬਰ ਏਹਨਾਂ ਲੋਕਾਂ ਨੂੰ ) ਕਹੋ ਕਿ ਮੇਰਾ ਪਰਵਰਦਿਗਾਰ ਆਪਣਿਆਂ ਬੰਦਿਆਂ ਵਿਚੋਂ ਜਿਸ ਦੀ ਰੋਜ਼ੀ ਚਾਹੁੰਦਾ ਹੈ ਵਿਸਤਾਰ ਕਰ ਦੇਂਦਾ ਹੈ।ਅਰ ਜਿਸ ਦੀ ਚਾਹੁੰਦਾ ਹੈ ਤੋਲੀ ਮਿਣੀ ਕਰ ਦੇਂਦਾ ਹੈ। ਅਰ ਤੁਸੀਂ ਲੋਗ ਕੁਛ ਭੀ ( ਰਬ ਦੇ ਰਾਹ ਵਿਚ ) ਖਰਚ ਕਰੇ ਉਹ ਉਸ ਦਾ ਬਦਲਾ ਦੇਵੇਗਾ ਅਰ ਉਹ ਸਾਰਿਆਂ ਰੋਜ਼ੀ ਦੇਣ ਵਾਲਿਆਂ ਵਿਚੋਂ ਉਤਮ ( ਰੋਜ਼ੀ ਦੇਣ ਵਾਲਾ) ਹੈ ॥੩੯॥ ਅਰ (ਲੋਗੋ ਓਸ ਦਿਨ ਨੂੰ ਦ੍ਰਿਸ਼ਟੀ ਅਗੇ ਰਖੋ ) ਜਦੋਂ ਕਿ ਖੁਦਾ ਸਾਰਿਆਂ ਲੋਕਾਂ ਨੂੰ ਇਕੱਤ੍ਰ ( ਕਰੇ ਗਾ ਅਰ ਇਕੱਤ੍ਰ ) ਕਰਿਆਂ ਪਿਛੋਂ ਫਰਿਸ਼ਤਿਆਂ ਨੂੰ ਪੁਛੇਗਾ ਕਿ ਕੀ ਯਿਹ ( ਮਾਨਸ਼ ) ਤੁਸਾਂ ਦੀ ਹੀ ਪੂਜਾ ਕਰਿਆ ਕਰਦੇ ਸਨ। ( ਅਰ ਤੁਸੀਂ ਏਸ ਬਾਰਤਾਂ ਥੀਂ ਪਰਸੰਨ ਸੇ ॥ ੪੦॥ ਉਹ ਬੇਨਤੀ ਕਰਨਗੇ ਕਿ ( ਖੁਦਾ- ਇਆ ) ਤੂੰ ਪਵਿਤ੍ਰ ਹੈਂ। ਸਾਨੂੰ ਆਪ ਦੇ ਨਾਲ ਸਰੋਕਾਰ ਹੈ ਨਾਕਿ ਏਹਨਾਂ ਨਾਲ ( ਸਾਡੀ ਨਹੀਂ ) ਯੁਤ ( ਯਿਹ ਲੋਗ ਅਸਲ ਵਿਚ ਤਾਂ ) ਸ਼ੈਤਾਨਾਂ ਦੀ ਪੂਜਾ ਕੀਤਾ ਕਰਦੇ ਸਨ ( ਕਿ ਓਹਨਾਂ ਦੇ ਭੁਚਲਾਉਣ ਵਿਚ ਆਗਏ ਅਰ ) ਏਹਨਾਂ ਵਿਚੋਂ ਪ੍ਰਾਯਾ ਓਹਨਾਂ ਉਪਰ ਹੀ ਸ਼ਰਧਾ ਰਖਦੇ ਸਨ॥੪੧॥( ਏਸ ਬਾਰਤਾ ਉਪਰ ਖੁਦਾ ਕਹੇਗਾ ਕਿ ਅਜ ਤੁਸਾਂ ਵਿਚੋਂ ਨਾ ਤਾਂ ਕੋਈ ਕਿਸੇ ਨੂੰ ਨਫਾ ਪਰਾਪਤ ਕਰਨੇ ਨੂੰ ਹੀ ਸਾਮਰਥ ਹੈ ਅਰ ਨਾ ਹੀ ਨੁਕਸਾਨ ਪਰਾਪਤ ਕਰਨੇ ਉਪਰ ਅਰ ਅਸੀਂ ਸਰਕਸ਼ ਲੋਕਾਂ ਨੂੰ ਕਹਾਂਗੇ ਕਿ ਨਾਰਕੀ ਦੁਖ ਜਿਸ ਨੂੰ ਤੁਸੀਂ ' ਝੁਠਿਆਰਿਆ ਕਰਦੇ ਸੀ ਹੁਣ ਉਸ ਦਾ ਸਵਾਦ ) ਚਖੋ ॥੪੨॥ ਅਰੁ ਜਦੋਂ ਏਹਨਾਂ ( ਕਾਫਰਾਂ ) ਸਾਡੀਆਂ ਖਲਮਖੁੱਲੀਆਂ ਆਇਤਾਂ ਪੜ ਕਰ ਸੁਣਾਈਆਂ ਜਾਂਦੀਆਂ ਹਨ ( ਇਕ ਦੂਸਰੇ ਨੂੰ ) ਕਹਿੰਦੇ ਹਨ ਕਿ ਯਿਹ ( ਪੁਰਖ ਜੋ ਪੈਯੰਬਰੀ ਵਿਚ ਪੈਰ ਰਖਦਾ ਹੈ ) ਬਸ ( ਸਾਡੇ ਵਰਗਾ ) ਆਦਮੀ ਹੈ ( ਅਰ ) ਏਸ ਦਾ ਸੰਕਲਪ ਯਿਹ ਹੈ ਜਿਨ੍ਹਾਂ ( ਮਾਬੂਦਾਂ ) ਦੀ ਤੁਸਾਂ ਦੇ ਪਿਤਾ ( ਪਿਤਾਮਾ ) ਪੂਜਾ ਕਰਦੇ ਸਨ ਤੁਸਾਂ ਨੂੰ ਓਹਨਾਂ ( ਦੀ ਪੂਜਾ ) ਥੀਂ ਰੋਕ ਦੇਵੇ ਅਰ ( ਕੁਰਾਨ ਦੇ ਪ੍ਰਕਰਣ ਵਿਚ ) ਕਹਿੰਦੇ ਹਨ ਕਿ ਯਿਹ ਤੋ ਬਸ ਨਿਰਾ ਪੂਰਾ . Digitized by Panjab Digital Library | www.panjabdigilib.org