ਪੰਨਾ:ਕੁਰਾਨ ਮਜੀਦ (1932).pdf/491

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪਾਰਾਂ ੨੨ ਸੂਰਤ ਸਬਾ ੩੪ ੪੯੧ ( ਸੋ ਨਾ ਤੋ ਝੂਠ ਥਪਿਆ ਹੈ ਅਰ ਨਾ ਹੀ ਉਨਮਾਦ ਹੈ ) ਪ੍ਰਯੁਤ ਜੋ ਲੋਗ ਲੈ ਦਾ ਨਿਹਚਾ ਨਹੀਂ ਰਖਦੇ ( ਭਿਆਨਕ ) ਵਿਪਤੀ ਅਤੇ ਪਰਲੇ ਦਰਜੇ ਦੀ ਗੁਮਰਾਹੀ ਵਿਚ (ਆਵੇਢਿਤ) ਹਨ ॥੮॥ ਤੋ ਕੀ ਇਹਨਾਂ ਲੋਕਾਂ ਨੇ ਪ੍ਰਿਥਵੀ ਅਰ ਆਕਾਸ਼ ਦੀ ਤਰਫ ਜੋ (ਇਹਨਾਂ ਨੂੰ) ਇਹਨਾਂ ਦੇ ਅਗੇ ਅਰ ਇਹਨਾਂ ਦੇ ਪਿਛੇ (ਅਰਥਾਤ ਚਾਰ ਚੁਫੇਰਿਓਂ ਆਵੇਢਿਤ ਕੀਤੇ ਹੋਏ) ਹਨ ਦ੍ਰਿਟੀ ਨਹੀਂ ਦਿਤੀ ਕਿ ਅਸੀਂ ਇਛਾ ਕਰੀਏ ਤੋਂ ਇਹਨਾਂ ਨੂੰ ਪ੍ਰਿਥਵੀ ਵਿਚ ਧਸਾ ਦੇਈਏ ਕਿੰਬਾ ਇਹਨਾਂ ਉਪਰ ਆਸਮਾਨ ਦੇ ਟੁਕੜੇ ਗਿਰ ਦੇਈਏ ਹਰ ਇਕ ਪੁਰਖ ਜੋ (ਖ਼ੁਦਾ ਦੀ ਤਰਫ) ਝੁਕਦਾ ਹੈ ਉਸ ਦੇ ਵਾਸਤੇ ਤੇ ਏਸ ਵਿਚ (ਬੜੀ) ਸਿਖਿਆ ਹੈ ॥੯ ॥ ਰਕੂਹ ॥੧॥ ਅਰ ਅਸਾਂ ਨੇ ਦਾਊਦ ਨੂੰ ਆਪਣੀ ਤਰਫੋਂ (ਕਈ ਪ੍ਰਕਾਰ ਦੀਆਂ ਉੱਤਮਤਾਈਆਂ ਦਿਤੀਆਂ ਸਨ । (ਅਤਏਵ ਅਸਾਂ ਨੇ ਪਰਬਤਾਂ ਆਗਿਆ ਦਿਤੀ ਕਿ) ਪਰਬਤੋ ਉਸਤਤੀ ਤਥਾ ਪਾਠ ਵਿਚ ਦਾਊਦ ਨਾਲ ਉਹਨਾਂ ਦੇ ਉਤਰ ਦੇਣ ਵਾਲੇ ਬਣੋ ਅਰ ਐਸੀ ਹੀ ਆਗਿਆ ਪੰਛੀਆਂ ਨੂੰ ਭੀ ਦਿਤੀ ਅਰ (ਏਸ ਥੀਂ ਸੇਵਾ) ਦਾਊਦ ਵਾਸਤੇ ਅਸਾਂ ਨੇ ਲੋਹੇ ਨੂੰ (ਭੀ) ਨਰਮ ਕਰ ਦਿਤਾ ਸੀ ॥ ੧੦ ॥ ਕਿ (ਏਸ ਦੀਆਂ ਚੰਗੀਆਂ ਪੂਰੀਆਂ) ੨ ਸੰਜੋਆਂ ਬਨਾਓ ਅਰ ਕੁੜੀਆਂ ਦੇ ਜੋੜਨ ਵਿਚ (ਮੁਨਾਸਬੀ) ਅੰਦਾਜ਼ੇ ਦਾ ਖਿਆਲ ਰਖੋ ਅਰ (ਦਾਊਦ ਦੀ ਬੰਸ ਦੇ ਲੋਗੋ ! ਇਹਨਾਂ ਨਿਆਮਤਾਂ ਦੇ ਧੰਨ੍ਯਵਾਦ ਵਿਚ) ਭਲੇ ਕਰਮ ਕਰੋ (ਅਰ) ਜੋ ਕੁਛ ਭੀ ਤੁਸੀਂ ਕਰ ਰਹੇ ਹੋ ਅਸੀਂ ਦੇਖ ਰਹੇ ਹਾਂ ॥੧੧॥ ਅਰ (ਇਸੀ ਪ੍ਰਕਾਰ) ਪੌਣ ਨੂੰ ਸੁਲੇਮਾਨ ਦੀ ਆਗਿਆ ਵਿਚ ਕਰ ਦਿਤਾ ਸੀ ਕਿ ਓਸ ਦੀ ਪ੍ਰਤੀਕਾਲ ਮੰਜ਼ਲ ਇਕ ਮਹੀਨੇ ਭਰ ਦਾ (ਮਾਰਗ) ਹੁੰਦਾ ਅਰ (ਇਸੀ ਪ੍ਰਕਾਰ) ਓਸ ਦੀ ਸੰਧਯਾਂ ਦੀ ਮੰਜ਼ਲ ਮਹੀਨੇ ਭਰ ਦਾ ( ਮਾਰਗ ਹੁੰਦਾ ) ਅਰ ਅਸਾਂ ਨੇ ਉਹਨਾਂ ਵਾਸਤੇ ਤਾਮਰ (ਨੂੰ ਗਾਲਿਤ ਕਰਕੇ ਓਸ) ਦਾ (ਇਕ) ਸੋਮਾਂ ਬਹਾ ਦਿਤਾ ਸੀ ਅਰ ਜਿਨਾਂ ਨੂੰ ਭੀ ਸੁਲੇਮਾਨ ਦੇ ਵਸ ਵਿਚ ਕਰ ਦਿਤਾ ਸੀ ਅਰ ਓਹਨਾਂ) ਵਿਚੋਂ ਐਸੇ ਭੀ ਸਨ ਜੋ ਉਹਨਾਂ ਦੇ ਪਰਵਰਦਗਾਰ ਦੇ ਹੁਕਮ ਨਾਲ ਉਹਨਾਂ ਦੇ ਹਥਾਂ ਹੇਠਾਂ (ਤਰਾਂ ਤਰਾਂ) ਦੇ ਕੰਮ ਕਰਦੇ ਸਨ ਅਰ (ਅਸਾਂ ਨੇ ਯਿਹ ਭੀ ਆਗਿਆ ਕੀਤੀ ਸੀ ਕਿ ਇਹਨਾਂ ਵਿਚੋਂ ਜੋ ਕੋਈ ਸਾਡੇ ਹੁਕਮ ਥੀਂ ਬਦਲੇਗਾ ਅਸੀਂ ਉਸ ਤਾਂਈ ( ਦੇ ਦਿਨ) ਨਾਰਕੀ ਕਸ਼ਟ (ਦਾ ਸ੍ਵਾਦ ਚਖਾਵਾਂਗੇ ॥ ੧੨ ॥(ੴ) ਸੁਲੇਮਾਨ ਨੂੰ ਜੋ ਕੁਛ (ਬਨਵਾਨਾ) ਅਭੀਸ਼ਟ ਹੋਂਦਾ (ਯਿਹ ਜਿੰਨ) ਓਹਨਾਂ ਵਾਸਤੇ ਬਨਾਦੇਂਦੇ। Digitized by Panjab Digital Library | www.panjabdigilib.org