ਪੰਨਾ:ਕੁਰਾਨ ਮਜੀਦ (1932).pdf/490

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੪੯੦ ਪੀਰਾਂ ੨੨ ਸੂਰਤ ਸਬਾ ੩੪ ਕੁਛ ਪ੍ਰਿਥਵੀ ਵਿਚ ਦਾਖਲ ਹੁੰਦਾ ( ਯਥਾ ਬੀਜ ) ਅਰ ਜੋ ਕੁਛ ਓਸ ਥੀਂ ਨਿਕਲਦਾ ਹੈ ( ਯਥਾ ਬਨਸਪਤੀ ) ਅਰ ਜੋ ਕੁਛ ਆਕਸ਼ ਥੀਂ ਉਤਰਦਾ ਜੋ ( ਯਥਾ ਜਲ ) ਅਰ ਜੋ ਕੁਛ ਉਸ ਵਿਚ ਚੜ ਕੇ ਜਾਂਦਾ ਹੈ ( ਯਥਾ ਬੁਖਾ- ਰਾਤ ) ਉਹ ( ਸਭ ਕੁਛ ) ਜਾਣਦਾ ਹੈ ਅਰ ਵਹੀ ਮੇਹਰਬਾਨ ( ਅਰ ) ਬਖ਼ਸ਼ਣੇ ਵਾਲਾ ਹੈ ॥੨॥ ਅਰ ਮੁਨਕਰ ਕਹਿੰਦੇ ਹਨ ਕਿ ਸਾਨੂੰ ਤੋ ( ਪਰਾਪਤ) ਨਹੀਂ ਹੋਣੀ ( ਹੇ ਪਯੰਬਰ ਤੁਸੀਂ ਏਹਨਾਂ ਲੋਗਾਂ ਨੂੰ ) ਕਹੇ ਹਾਂ ਭਾਈ ਹਾਂ ਮੈਨੂੰ ਆਪਣੇ ( ਓਸ ) ਪਰਵਰਦਿਗਾਰ ਦੀ ਸੌਗੰਧ ਹੈ ਜੋ ਅੰਤਰਜਾਮੀ ਹੈ ( ਅਰ ) ਜਰਾਕੁ ਜਿਤਨੀ ( ਵਸਤੂ ਭੀ ) ਆਕਾਸ਼ਾਂ ਅਰ ਪ੍ਰਿਥਵੀ ਵਿਚ ਓਸ ਥੀਂ ਛਿਪੀ ਹੋਈ ਨਹੀਂ ਅਰ ਪ੍ਰਮਾਣੂ ਥੀਂ ਛੋਟੀ ਅਰ ਪ੍ਰਮਾਣੂ ਥੀਂ ਵਡੀ ਜਿਤਨੀਆਂ ਵਸਤੂਆਂ ਹਨ ਸੰਪੂਰਨ ( ਉਸ ਦੇ ਓਥੇ ) ਪ੍ਰਗਟ ਪੁਸਤਕ ( ਅਰਥਾਤ ਲੋਹ ਮਾਫੂਜ਼ ) ਵਿਚ ਸਪਸ਼ਟ ੨ ਲਿਖੀਆਂ ਹੋਈਆਂ ( ਵਿਦਮਾਨ ) ਹਨ ॥ ੩ ॥ ( ਗਲ ਕਾਹਦੀ ਮੈਨੂੰ ਆਪਣੇ ਪਰਵਰ- ਦਿਗਾਰ ਦੀ ਸੌਗੰਧ ਹੈ ਕਿ ) ਲੈ ਤੋ ਜਰੂਰ ਤੁਸਾਂ ਨੂੰ ਪਰਾਪਤ ਹੋ ਕੇ ਹੀ ਹਟੇਗੀ ਤਾ ਕਿ ਜੋ ਲੋਗ ਈਮਾਨ ਧਾਰ ਬੈਠੇ ਅਰ ਉਹਨਾਂ ਨੇ ਸ਼ੁਭ ਕਰਮ ( ਭੀ ) ਕੀਤੇ ( ਖੁਦਾ ) ਓਹਨਾਂ ਨੂੰ ( ਓਹਨਾਂ ਦੇ ਕੀਤੇ ਦੀ ) ਪ੍ਰਤੀਨਿਧ ਦੇਵੇ ਯਹੀ ਉਹ ਲੋਗ ਹਨ ਜਿਨ੍ਹਾਂ ਵਾਸਤੇ ( ਲੈ ਦੇ ਦਿਨ ਗੁਨਾਹ ਦੀ ) ਬਖਸ਼ਸ਼ : ( ਸਵਰਗ ਵਿਚ ) ਇੱਜ਼ਤ ਦੀ ਰੋਜ਼ੀ ਹੈ ॥੪॥ ਅਰੁ ਜੋ ਲੋਗ ਸਾਡੀਆਂ ਆਇਤਾਂ ( ਦੇ ਤੋੜ ) ਵਿਚ ਵਰੁਧਤਾ ਦੀ ਕੋਸ਼ਸ਼ ਕਰਦੇ ਰਹੇ ਏਹੀ ਹਨ ਜਿਨਹਾਂ ਨੂੰ (ਪਲੈ ਵਿਚ) ਭਿਆਨਕ ਕਸ਼ਟ ਦੀ ਸਜ਼ਾ (ਹੋਣੀ) ਹੈ।। ੫ ॥ ਅਰ ( ਹੇ ਪੈ ੰਬਰ ) ਜਿਨ੍ਹਾਂ ਲੋਕਾਂ ਨੂੰ ( ਆਸਮਾਨੀ ਪੁਸਤਕਾਂ ਦੀ ) ਵਿਦ੍ਯਾ ਦਿਤੀ ਗਈ ਹੈ ( ਅਰ ਉਹ ਸਮਦ੍ਰਿਟਾ ਬੀ ਹਨ ਉਹ ਤੋ ਂ) ਏਸ ( ) & ( ਕੁਰਾਨ ) ਨੂੰ ਜੋ ਤੁਸਾਂ ਦੇ ਪਰਵਰਦਿਗਾਰ ਦੀ ਤਰਫੋਂ ਤੁਸਾਂ ਉਤੇ ਉਤ- ਰਿਆ ਹੈ ( ਐਸਾ ਹੀ ) ਸਮਝਦੇ ਹਨ ਕਿ ਯਹ ਸਚਾ ਹੈ ਅਰ ਓਸ ( ਖੁਦਾ ) ਦਾ ਮਾਰਗ ਦਿਖਾਉਂਦਾ ਹੈ ਜੋ ਬਲੀ ਅਰ ਉਸਤੁਤੀ ( ਮਹਿਮਾਂ ) ਦੇ ਜੋਗ ਹੈ ॥੬॥ ਅਰ ਜੋ ਲੋਗ ਮੁਨਕਰ ਹਨ ਉਹ ( ਇਕ ਦੂਸਰੇ ਨਾਲ ਤੁਸਾਂ ਨੂੰ ਜੋ ਮਖੌਲ ਕਰਨ ਵਾਸਤੇ ) ਕਹਿੰਦੇ ਹਨ ਕਿ ਕਹੋ ਤੇ ਅਸੀਂ ਤੁਸਾਂ ਐਸਾ ਆਦਮੀ ਦਸੀਏ, ਜੋ ਤੁਸਾਂ ਨੂੰ ( ਏਸ ਅਸਚਰਜ ਬਾਰਤਾ ਦੀ ) ਖਬਰ ਦੇਵੇਗਾ ਕਿ ਜਦੋਂ ਤੁਸੀ ( ਮਰਿਆਂ ਪਿਛੋਂ ) ਸਿਰ ਥੀਂ ਲੈਕੇ ਪੈਰਾਂ ਤਕ ਜਰਾ ਜਰਾ ਹੋਜਾਓਗੇ ਤੋਂ ( ਇਕ ਵੇਰੀ ) ਜਰੂਰ ਤੁਸਾਂ ਨੂੰ ਨਵੀਨ ਜਨਮ ਵਿਚ ਆਉਣਾ ਹੋਵੇਗਾ। ੭ ॥ ਪਤਾ ਨਹੀਂ ਏਸ ਪੁਰਖ ਨੇ ਖੁਦਾ ਉਪਰ ਝੂਠ (ਮੂਠ) ਥਪਿਆ ਹੈ ਕਿੰਬਾ ਏਸ ਨੂੰ ਕਿਸੇ ਰੀਤੀ ਦਾ ਉਨਮਾਦ ਹੈ Digitized by Panjab Digital Library | www.panjabdigilib.org