੪੮੮ ਪੀਰਾਂ ੨੨ ਸੂਰਤ ਇਹਿਜ਼ਾਬ ੩੩ ਪਹਿਚਾਨੀਆਂ ਜਾਣਗੀਆਂ ( ਕਿ ਭਲਿਆਂ ਭਾਗਾਂ ਵਾਲੀਆਂ ਹਨ ) ਅਰ ਕੋਈ ਛੇੜ ਛਾੜ ਨਹੀਂ ਕਰੇਗਾ ਅਰ ਅੱਲਾ ਬਖਸ਼ਨੇ ਵਾਲਾ ਮੇਹਰਬਾਨ ਹੈ ॥੫੯॥ ਦੰਬੀ ( ਮੁਨਾਫਿਕ ) ਅਰ ਉਹ ਲੋਗ ਜਿਨ੍ਹਾਂ ਦੀਆਂ ਬਦਨੀਤਾਂ ਹਨ ਅਰ ਜੋ ਲੋਗ ਮਦੀਨੇ ਵਿਚ ( ਝੂਠ ਮੂਠ ) ਗਲਾਂ ਫੈਲਾ ਦੇਂਦੇ ਹਨ ਯਦੀ ( ਆਪਣੀਆਂ ਚਾਲੀਆਂ ਥੀਂ ) ਨਾ ਹਟਣਗੇ ਤੋ ਹੇ ( ਪੈ ੰਬਰ ) ਅਸੀਂ ਤੇਰੇ ( ਤਾਈਂ ) ਹੀ ( ਇਕ ਨਾ ਇਕ ਦਿਨ ) ਓਹਨਾਂ ਉਪਰ ਉਦਿਤ ਕਰ ਦੇਵਾਂਗੇ ਫੇਰ ( ਯਿਹ ਲੋਗ ) ਮਦੀਨੇ ਵਿਚ ਤਾਂ ਤੁਸਾਂ ਦੇ ਪੜੋਸ ਵਿਚ ਠਹਿਰ ਨ ਸਕਣਗੇ ਪਰੰਤੂ ਥੋੜੇ ਦਿਨ ॥ ੬੦ ॥ ( ਫੇਰ ) ਏਹਨਾਂ ਦਾ ਯਿਹ ਹਾਲ ਹੋਵੇਗਾ ਕਿ ਚਾਰ ( ਚੁਫੇਰਿਓਂ ) ਫਿਟਕਾਰੇ ਹੋਏ ਜਿਥੇ ਮਿਲੇ ਪਕੜ ਪਕੜਾ ਲੀਤੇ ਅਰ ਮਾਰ ਕੇ ਟੋਟੇ ਕਰ ਸਿਟੇ ॥੬੧॥ ਜੋ ਲੋਗ ਪਹਿਲੇ (ਸਮਿਆਂ ਵਿਚ) ਹੋ ਗੁਜਰੇ ਹਨ ਓਹਨਾਂ ਵਿਚ ( ਭੀ ) ਖੁਦਾ ਦਾ ( ਯਹੀ ) ਦਸਤੂਰ ਰਹਿਆ ਹੈ ਅਰ ( ਹੇ ਪੈਯੰਬਰ ) ਤੁਸੀਂ ਖੁਦਾ ਦੇ ਦਸਤੂਰ ਵਿਚ ( ਕਿਸੀ ਪ੍ਰਕਾਰ ਦਾ ) ਕਦਾਪਿ ਹੇਰ ਫੇਰ ਨਾ ਦੇਖੋਗੇ ॥੬੨॥ ( ਹੇ ਯੰਬਰ ) ਲੋਗ ਤੁਸਾਂ ਪਾਸੋਂ ਲੈ ਦਾ ਬ੍ਰਿਤਾਂਤ ਪੁਛਦੇ ਹਨ ਤੁਸੀਂ ( ਏਹਨਾਂ ਨੂੰ ) ਕਹੋ ਕਿ ਲੈ ਦੀ ਖਬਰ ਤੋ ਬਸ ਅੱਲਾ ਹੀ ਦੇ ਪਾਸ ਹੈ ਅਰ ( ਹੇ ਪੈਯੰਬਰ ) ਤੁਸੀਂ ਕੀ ਜਾਣੋ ਸ਼ਾਇਦ ਲੈ ਸਮੀਪ ਹੀ ਆ ਪਰਾਪਤ ਹੋਈ ਹੋਵੇ॥ ੬੩ ॥ ਨਿਰਸੰਦੇਹ ਅੱਲਾ ਨੇ ਕਾਫਰਾਂ ਨੂੰ ਫਿਟਕਾਰ ਦਿਤਾ ਹੈ ਅਰ ਓਹਨਾਂ ਵਾਸਤੇ ਦਗ ੨ ਕਰਦੀ ਹੋਈ ਅਗਨੀ ਤਿਆਰ ਕਰ ਰੱਖੀ ਹੈ ॥੬੪ ॥ ਓਸ ਵਿਚ ਸਦਾ ਵਾਸਤੇ ਅਰ ਨਿਤਰਾਂ ( ਨਿਤਰਾਂ ) ਰਹਿਣਗੇ ( ਅਰ ) ਨਾ ( ਕਿਸੇ ਨੂੰ ਆਪਣਾ ) ਸਹਾਇਕ ਦੇਖਣਗੇ ਅਰ ਨਾਹੀਂ ਮਦਦਗਾਰ॥੬੫ ॥ ( ਯਿਹ ਉਹ ਸਮਾਂ ਹੋਵੇਗਾ ) ਜਦੋਂ ਕਿ ਏਹਨਾਂ ਦੇ ਮੁਖੜੇ ( ਸੀਖ ਵਾਲੇ ਕਬਾਬ ਦੀ ਤਰਾਂ ਨਾਰਕੀ ) ਅਗਨੀ ਵਿਚ ਉਲਟ ਪੁਲਟ ਕੀਤੇ ਜਾਣਗੇ ਅਰ ( ਅਫਸੋਸ ਦੇ ਤੌਰ ਉਪਰ ) ਕਹਿਣਗੇ ਕਿ ਹਾਇ ਰਬਾ ਅਸਾਂ ( ਸੰਸਾਰ ਵਿਚ ) ਅੱਲਾ ਦਾ ਕਹਿਣਾ ਮੰਨਿਆਂ ਹੁੰਦਾ॥੬੬॥ ਅਰ ( ਹਾਇ ਰਬਾ ) ਅਸਾਂ ਨੇ ਰਸੂਲ ਦਾ ਕਹਿਣਾ ਮੰਨਿਆਂ ਹੁੰਦਾ ਅਰ ( ਯੇਹ ਭੀ ) ਕਹਿਣਗੇ ਕਿ ਹੇ ਸਾਡੇ ਪਰਵਰਦਿਗਾਰ ਅਸੀਂ ਨੇ ਆਪਣਿਆਂ ਸਰਦਾਰਾਂ ਅਰ ਆਪ- ਣਿਆਂ ਵਡ ਵਡੇਰਿਆਂ ਦਾ ਕਹਿਣਾ ਮੰਨਿਆਂ ਅਰ ਓਹਨਾਂ ਨੇ ( ਹੀ ) ਸਾਨੂੰ ਗੁਮਰਾਹੀ ਵਿਚ ( ਭੀ ) ਸਿਟਿਆ ॥ ੬੭ ॥ ਤੋ ਹੇ ਸਾਡੇ ਪਰਵਰਦਿਗਾਰ ਓਹਨਾਂ ਨੂੰ ਦੋ ਗੁਣਾਂ ਕਸ਼ਟ ਦੇ ਅਰ ਓਹਨਾਂ ਉਪਰ ਵਡੀ ( ਨਾਲੋਂ ਵਡੀ ) || Digitized by Panjab Digital Library | www.panjabdigilib.org
ਪੰਨਾ:ਕੁਰਾਨ ਮਜੀਦ (1932).pdf/488
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ